ਮਧੁਕਲੀ
'ਰਾਗ ਮਧੁਕਲੀ' ਇੱਕ ਹਿੰਦੁਸਤਾਨੀ ਸ਼ਾਸਤਰੀ ਰਾਗ ਹੈ।
ਥਿਊਰੀ
[ਸੋਧੋ]ਅਰੋਹ ਅਤੇ ਅਵਰੋਹ
[ਸੋਧੋ]ਅਰੋਹ- ਸਾ ਗ ਮ(ਤੀਵਰ) ਪ ਨੀ ਸੰ
ਅਵਰੋਹ- ਸੰ ਨੀ ਧ ਪ,ਮ(ਤੀਵਰ) ਪ ਧ ਨੀ ਧ ਪ,ਮ(ਤੀਵਰ) ਗ ਰੇ ਸਾ
ਵਾਦੀ ਅਤੇ ਸੰਵਾਦੀ
[ਸੋਧੋ]ਵਾਦੀ- ਸ਼ਡਜ (ਸ)
ਸੰਵਾਦੀ- ਪੰਚਮ (ਪ)
ਚਲਨ
[ਸੋਧੋ]ਰਾਗ ਮਧੁਕਲੀ ਦੇ ਅਰੋਹ ਵਿੱਚ ਪੰਜ ਸੁਰ ਲਗਦੇ ਹਨ ਅਤੇ ਅਵਰੋਹ ਵਿੱਚ ਸੱਤ
ਸੰਗਠਨ ਅਤੇ ਸੰਬੰਧ
[ਸੋਧੋ]ਰਾਗ ਮਧੁਕਲੀ ਡਾ.ਲਾਲਮਣੀ ਮਿਸ਼ਰਾ ਦੁਆਰਾ ਵਿਚਿੱਤਰ ਵੀਨਾ ਤੇ ਰਚਿਆ ਗਿਆ ਇੱਕ ਰਾਗ ਹੈ, (ਰਾਗ ਗਾਈਡਃ 74 ਹਿੰਦੁਸਤਾਨੀ ਰਾਗਾਂ ਦਾ ਇੱਕ ਸਰਵੇਖਣ, 1999)। ਰਾਗ ਮਧੁਕਲੀ,ਰਾਗ ਮਧੁਵੰਤੀ, ਮੁਲਤਾਨੀ ਅਤੇ ਰਾਮਕਲੀ (ਰਾਗ ਰੂਪੰਜਲੀ, 2007 ਪੰਨਾ 304) ਨੂੰ ਮਿਲਾ ਕੇ ਬਣਾਇਆ ਗਿਆ ਰਾਗ ਹੈ।
ਥਾਟ- ਇਹ ਰਾਗ ਉਹਨਾਂ ਰਾਗਾਂ ਦੀ ਦੀ ਸ਼੍ਰੇਣੀ ਨਾਲ ਸਬੰਧਤ ਹੈ ਜਿਨ੍ਹਾਂ ਨੂੰ ਕਿਸੇ ਵੀ ਥਾਟ ਦੇ ਤਹਿਤ ਸ਼੍ਰੇਣੀਬੱਧ ਨਹੀਂ ਕੀਤਾ ਜਾ ਸਕਦਾ ਹੈ।
ਵਿਹਾਰ
[ਸੋਧੋ]ਰਾਗ ਮਧੁਕਲੀ ਵਿੱਚ ਸੱਤੇ ਸੁਰ ਵਰਤੇ ਜਾਂਦੇ ਹਨ। ਅਰੋਹ ਵਿੱਚ ਪੰਜ ਸੁਰ ਲਗਦੇ ਹਨ ਯਾਨੀ ਕਿ ਸੁਰ ਰਿਸ਼ਭ(ਰੇ) ਅਤੇ ਪੰਚਮ(ਪ) ਵਰਤੇ ਨਹੀਂ ਜਾਂਦੇ ਪਰ ਅਵਰੋਹ ਵਿੱਚ ਸੱਤੇ ਸੁਰ ਲਗਦੇ ਹ੍ਨ। ਇਸ ਰਾਗ ਵਿੱਚ ਸੁਰ ਗੰਧਾਰ (ਗ) ਅਤੇ ਸੁਰ ਧੈਵਤ (ਧ) ਕੋਮਲ ਹੁੰਦੇ ਹਨ ਸੁਰ ਮਧ੍ਯਮ (ਮ) ਤੀਵ੍ਰ ਅਤੇ ਸੁਰ ਨਿਸ਼ਾਦ(ਨੀ) ਦੇ ਦੋਂਵੇਂ ਰੂਪ ਵਰਤੋਂ ਵਿੱਚ ਆਉਂਦੇ ਹਨ ਅਤੇ ਸੁਰ ਨਿਸ਼ਾਦ (ਨੀ) ਦੀ ਇਸ ਤਰਾਂ ਦੀ ਵਰਤੋਂ 'ਚ ਰਾਗ ਰਾਮਕਲੀ ਦੀ ਝਲਕ ਪੈਂਦੀ ਹੈ1
ਸਮਾਂ
[ਸੋਧੋ]ਰਾਗ ਮਧੁਕਲੀ ਦੇ ਗਾਉਣ ਵਜਾਉਣ ਦਾ ਸਮਾਂ ਸ਼ਾਮ ਦਾ ਸਮਾਂ ਮੰਨਿਆਂ ਜਾਂਦਾ ਹੈ।
ਮੌਸਮੀ
[ਸੋਧੋ]ਰਾਗ ਮਧੁਕਲੀ ਦਾ ਕੋਈ ਖਾਸ ਮੌਸਮ ਨਹੀਂ ਇਹ ਕਿਸੇ ਵੀ ਮੌਸਮ ਵਿੱਚ ਜਾਂ ਹਰ ਮੌਸਮ ਵਿੱਚ ਗਾਇਆ-ਵਜਾਇਆ ਜਾ ਸਕਦਾ ਹੈ।
ਰਸ
[ਸੋਧੋ]ਰਾਗ ਮਧੁਕਲੀ ਕਰੁਣ ਰਸ ਦਾ ਰਾਗ ਹੈ।
ਇਤਿਹਾਸਕ ਜਾਣਕਾਰੀ
[ਸੋਧੋ]ਰਾਗ ਮਧੁਕਲੀ ਦੀ ਰਚਨਾ ਸੱਠਵਿਆਂ ਦੇ ਅਖੀਰ ਵਿੱਚ ਕੀਤੀ ਗਈ ਸੀ।