ਸਮੱਗਰੀ 'ਤੇ ਜਾਓ

ਮਨਜਿੰਦਰ ਧਨੋਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਨਜਿੰਦਰ ਧਨੋਆ

ਧਨੋਆ
ਮਨਜਿੰਦਰ ਧਨੋਆ
ਮਨਜਿੰਦਰ ਧਨੋਆ
ਮੂਲ ਨਾਮ
ਮਨਜਿੰਦਰ ਸਿੰਘ
ਕਿੱਤਾਸਾਹਿਤਕਾਰੀ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਕਾਲ2010 ਵਿਆਂ ਤੋਂ ਹੁਣ ਤੱਕ
ਸ਼ੈਲੀਗ਼ਜ਼ਲ, ਗੀਤ
ਵਿਸ਼ਾਸਮਾਜਿਕ
ਪ੍ਰਮੁੱਖ ਕੰਮ''ਸੁਰਮ ਸਲਾਈ''

ਮਨਜਿੰਦਰ ਧਨੋਆ ਪੰਜਾਬੀ ਭਾਸ਼ਾ ਦਾ ਇੱਕ ਨੌਜਵਾਨ ਸ਼ਾਇਰ ਹੈ ਜੋ ਕਿ ਗੀਤ ਅਤੇ ਗ਼ਜ਼ਲ ਵਿਧਾ ਵਿੱਚ ਲਿਖਦਾ ਹੈ।ਸੁਰਮ ਸਲਾਈ ਉਸਦਾ 2015 ਵਿੱਚ ਛਪਿਆ ਪਲੇਠਾ ਗ਼ਜ਼ਲ ਸੰਗ੍ਰਹਿ ਹੈ।[1]

ਗ਼ਜ਼ਲ
ਰਾਗ ਅੰਨ੍ਹੇ ਸ਼ਬਦ ਕਾਣੇ ਹੋ ਗਏ,
ਕਿਸ ਤਰ੍ਹਾਂ ਦੇ ਗੀਤ ਗਾਣੇ ਹੋ ਗਏ।
ਸ਼ਹਿਰ ਦਾ ਮੂੰਹ ਧੋ ਦਿਓ ਚਮਕਾ ਦਿਓ,
ਰੰਗ ਕੰਧਾਂ ਦੇ ਪੁਰਾਣੇ ਹੋ ਗਏ।
ਕਿੱਲ ਕਾਂਟੇ ਚੁਗਣ ਬੱਚੇ ਪੇਟ ਲਈ,
ਬਿਨ ਸਕੂਲਾਂ ਤੋਂ ਸਿਆਣੇ ਹੋ ਗਏ।
ਸੋਚ ਉਹਨਾਂ ਦੀ ਸਿਮਟ ਕੇ ਰਹਿ ਗਈ,
ਜਦ ਘਰਾਂ ਤੋਂ ਉਹ ਘਰਾਣੇ ਹੋ ਗਏ।
ਸ਼ੁਕਰੀਆ ਬਰਸਾਤ ਤੇਰਾ ਸ਼ੁਕਰੀਆ,
ਖਾਣ ਜੋਗੇ ਚਾਰ ਦਾਣੇ ਹੋ ਗਏ।
ਦੋ ਪੁੜਾਂ ਵਿਚਕਾਰ ਫਿਰ ਨਾ ਬੋਲਦੇ,
ਲੋਕ ਕਿਉਂ ਏਨੇ ਨਿਤਾਣੇ ਹੋ ਗਏ।
ਬਣ ਗਏ ਪੱਥਰ ਦਿਲੇ ਨੇ ਆਦਮੀ,
ਸ਼ੀਸ਼ਿਆਂ ਵਰਗੇ ਨੇ ਬਾਣੇ ਹੋ ਗਏ।

ਇਹ ਵੀ ਵੇਖੋ

[ਸੋਧੋ]

ਮਨਜਿੰਦਰ ਧਨੋਆ ਦਾ ਫੇਸਬੁੱਕ ਖਾਤਾ

ਹਵਾਲੇ

[ਸੋਧੋ]