ਸਮੱਗਰੀ 'ਤੇ ਜਾਓ

ਗੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
1490 ਦੇ ਇੱਕ ਸਮਾਰੋਹ ਦਾ ਖ਼ਾਕਾ: ਤਿੰਨ ਗਾਇਕ ਆਪਣੇ ਫ਼ਨ ਦਾ ਮੁਜ਼ਾਹਰਾ ਕਰਦੇ ਹੋਏ

ਗੀਤ ਇੱਕ ਐਸੀ ਸੰਗੀਤ ਅਤੇ ਸਾਹਿਤ ਨਾਲ ਜੁੜੀ ਕਲਾਮਈ ਪੇਸ਼ਕਾਰੀ ਹੁੰਦੀ ਹੈ ਜਿਸ ਵਿੱਚ ਸੁਰਾਂ ਦੀ ਇੱਕ ਲਹਿਰ ਹੁੰਦੀ ਹੈ। ਇਸ ਵਿੱਚ ਇਨਸਾਨੀ ਆਵਾਜ਼ ਵੀ ਸ਼ਾਮਲ ਹੁੰਦੀ ਹੈ ਅਤੇ ਉਹ ਗੀਤ ਦੇ ਬੋਲ ਗਾਵੇ।[1] ਗੀਤ ਗਾਇਆ ਜਾਂਦਾ ਹੈ ਅਤੇ ਸੁਰ ਵਿੱਚ ਅਦਾ ਕੀਤੀ ਜਾਂਦੀ ਇਨਸਾਨੀ ਆਵਾਜ਼ ਦੇ ਨਾਲ ਸੰਗੀਤਕ ਸਾਜ਼ ਵੀ ਇਸਤੇਮਾਲ ਹੁੰਦੇ ਹਨ। ਕੁੱਝ ਗੀਤ ਅਜਿਹੇ ਹਨ ਜਿਹਨਾਂ ਵਿੱਚ ਸਾਜ਼ ਨਹੀਂ ਹੁੰਦੇ ਅਤੇ ਗੀਤ ਦੇ ਸਾਰੇ ਪਹਿਲੂ ਇਨਸਾਨੀ ਆਵਾਜ਼ ਰਾਹੀਂ ਹੀ ਪੂਰੇ ਗਏ ਹੁੰਦੇ ਹਨ। ਗੀਤ ਦੇ ਬੋਲ ਆਮ ਤੌਰ 'ਤੇ ਕਾਵਿ-ਟੁਕੜੇ ਹੁੰਦੇ ਹਨ ਜਿਹਨਾਂ ਅਦਾਇਗੀ ਸਮੇਂ ਸੁਰ ਅਤੇ ਤਾਲ ਨੂੰ ਪੂਰਾ ਪੂਰਾ ਖਿਆਲ ਰੱਖਿਆ ਜਾਂਦਾ ਹੈ।

ਗੀਤ ਨੂੰ ਜਾਂ ਤਾਂ ਇੱਕ ਹੀ ਗਾਇਕ ਗਾਉਂਦਾ ਹੈ ਜਾਂ ਫਿਰ ਕੇਂਦਰੀ ਗਾਇਕ ਦੇ ਨਾਲ ਕਈ ਹੋਰ ਆਵਾਜਾਂ ਵੀ ਸ਼ਾਮਲ ਹੁੰਦੀਆਂ ਹਨ ਜੋ ਕਿ ਸੁਰ ਚੁੱਕਣ ਅਤੇ ਉਸ ਦੀਆਂ ਹੋਰ ਲੋੜਾਂ ਪੂਰੀਆਂ ਕਰਨ ਲਈ ਨਾਲ ਸ਼ਾਮਲ ਹੁੰਦੇ ਹਨ। ਇਹ ਆਮ ਤੌਰ 'ਤੇ ਗੀਤ ਦੇ ਵਾਰ ਵਾਰ ਦੁਹਰਾਏ ਜਾਣ ਵਾਲੇ ਬੋਲ (ਸਥਾਈ) ਅਦਾ ਕਰਦੇ ਹਨ ਜਾਂ ਫਿਰ ਕੇਂਦਰੀ ਗਾਇਕ ਦੇ ਹਮਆਵਾਜ਼ ਸੁਰਾਂ ਨੂੰ ਬਲ ਪ੍ਰਦਾਨ ਕਰਦੇ ਹਨ।

ਗੀਤ ਕਈ ਪ੍ਰਕਾਰ ਦੇ ਹੁੰਦੇ ਹਨ।

ਹਵਾਲੇ

[ਸੋਧੋ]