ਮਨਮੁਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿੱਖ ਧਰਮ ਦੇ ਅੰਦਰ, ਮਨਮੁਖ (ਸ਼ਾਹਮੁਖੀ ਪੰਜਾਬੀ : منمکھ) ਦਾ ਸ਼ਾਬਦਿਕ ਅਰਥ ਹੈ "ਆਪਣੇ ਮਨ ਜਾਂ ਇੱਛਾਵਾਂ ਦੇ ਮਗਰ ਚੱਲਣਾ"। ਇਹ ਇੱਕ ਸਵਾਰਥੀ ਜਾਂ ਮੈਂ ਪੂਜਕ ਵਿਅਕਤੀ ਦਾ ਵਰਣਨ ਕਰਨ ਲਈ ਇੱਕ ਨਾਮ ਹੈ।

ਪਰਿਭਾਸ਼ਾ[ਸੋਧੋ]

ਮਨਮੁਖ ਸ਼ਬਦ ਦੇ ਦੋ ਭਾਗ ਹਨ: ਮਨ ਅਤੇ ਮੁਖਮਨ ਦਾ ਅਰਥ ਹੈ "ਆਪਣਾ ਮਨ ਜਾਂ ਆਪਣੀ ਇੱਛਾ" ਅਤੇ ਮੁਖ ਦਾ ਸ਼ਾਬਦਿਕ ਅਰਥ ਹੈ "ਚਿਹਰਾ", ਇਸਲਈ ਸੰਯੁਕਤ ਸ਼ਬਦ ਅਜਿਹੇ ਵਿਅਕਤੀ ਦੀ ਖ਼ਬਰ ਦਿੰਦਾ ਹੈ "ਜੋ ਆਪਣੇ ਮਨ ਦੀ ਮੰਨਦਾ ਹੈ ਜਾਂ ਮਨ ਦਾ ਗ਼ੁਲਾਮ ਹੈ, ਉਸ ਦੇ ਤੋਰਿਆਂ ਤੁਰਦਾ ਹੈ" । ਮਨਮੁਖ ਦੁਨਿਆਵੀ ਇੱਛਾਵਾਂ, ਭੌਤਿਕ ਦੌਲਤ, ਦੁਨਿਆਵੀ ਲਾਲਚਾਂ ਅਤੇ ਇੰਦਰੀਆਂ ਦੇ ਭੋਗਾਂ ਨਾਲ ਜੁੜਿਆ ਹੋਇਆ ਹੁੰਦਾ ਹੈ। ਉਸ ਦੀਆਂ ਇੱਛਾਵਾਂ ਅਤੇ ਲੋੜਾਂ ਬੇਅੰਤ ਹਨ।

ਮਨਮੁਖ ਦਾ ਉਲਟ ਗੁਰਮੁਖ ਹੈ, ਜਿਸਦਾ ਅਰਥ ਹੈ ਉਹ ਵਿਅਕਤੀ ਜੋ ਗੁਰੂ ਦੇ ਦੱਸੇ ਗਏ ਉਪਦੇਸ਼ ਅਤੇ ਜੀਵਨ-ਜਾਚ ਦੀ ਪਾਲਣਾ ਕਰਦਾ ਹੈ। ਮਨਮੁਖ ਗੁਰਮੁਖ ਦੇ ਉਲਟ ਹੈ। ਇਸ ਲਈ ਅਧਿਆਤਮਿਕ ਜੀਵ ਦੇ ਉਲਟ ਮਨਮੁਖ ਇੱਕ ਪਦਾਰਥਕ ਜੀਵ ਹੈ (ਹਉਮੈਵਾਦੀ ਜਾਂ ਦੁਨਿਆਵੀ ਚੀਜ਼ਾਂ ਨਾਲ ਜੁੜਿਆ ਹੋਇਆ) । ਪਦਾਰਥਕ ਚੀਜ਼ਾਂ ਦੀ ਲਗਨ ਵਾਲੇ ਲੋਕ ਇਹ ਮੰਨਦੇ ਹਨ ਕਿ ਸਦੀਵੀ ਸੁਖ ਕੇਵਲ ਇਹਨਾਂ ਪਦਾਰਥਕ ਵਸਤੂਆਂ ਦੀ ਮਾਲਕੀ ਅਤੇ ਵਰਤੋਂ ਨਾਲ ਹੀ ਮਿਲ਼ਦਾ ਹੈ। ਦੂਜੇ ਸ਼ਬਦਾਂ ਵਿੱਚ, ਮਨਮੁਖ ਆਪਣੀਆਂ ਪੰਜ ਇੰਦਰੀਆਂ ਅਤੇ ਮਨ ਦੇ ਸੁਆਦਾਂ ਦਾ ਪੱਟਿਆ ਹੁੰਦਾ ਹੈ। ਸਧਾਰਨ ਰੂਪ ਵਿੱਚ ਕਿਹਾ ਜਾਵੇ ਤਾਂ ਮਨਮੁਖ ਇੱਕ ਮੈਂ-ਪੂਜਕ ਵਿਅਕਤੀ ਹੁੰਦਾ ਹੈ ਜਿਸ ਦੀਆਂ ਕਿਰਿਆਵਾਂ ਦੀ ਲਗਾਮ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਈਰਖਾ ਦੇ ਹਥ ਹੁੰਦੀ ਹੈ ।

ਮਨਮੁਖ ਤੇ ਸਿੱਖ ਧਰਮ ਗ੍ਰੰਥ[ਸੋਧੋ]

ਸਿੱਖ ਧਰਮ ਗ੍ਰੰਥਾਂ ਵਿੱਚ ਮਨਮੁਖ ਲਈ ਬਹੁਤ ਕਠੋਰ ਸ਼ਬਦ ਮਿਲ਼ਦੇ ਹਨ। ਹੇਠਾਂ ਪਵਿੱਤਰ ਗ੍ਰੰਥ ਦੇ ਕਈ ਹਵਾਲੇ ਦਿੱਤੇ ਗਏ ਹਨ:

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ :

ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥

— ਪੰਨਾ 11 ਸਤਰ 16

ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧ ਗੁਬਾਰੁ ॥

— ਪੰਨਾ 19, ਸਤਰ 3

ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ ਗੁਬਾਰੁ ॥

— ਪੰਨਾ 20, ਸਤਰ 8

ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲੁ ॥੪॥

— ((4)) ਪੰਨਾ 21, ਸਤਰ 5

ਮਨਮੁਖਿ ਸੁਖੁ ਨ ਪਾਈਐ ਗੁਰਮੁਖਿ ਸੁਖੁ ਸੁਭਾਨੁ ॥੩॥

— ਪੰਨਾ 21, ਸਤਰ 12 ((3))

ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ ॥੨॥

— ਪੰਨਾ 27, ਸਤਰ 17 ((2))

ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥

— ਪੰਨਾ 28, ਸਤਰ 3

ਇਹ ਵੀ ਵੇਖੋ[ਸੋਧੋ]

  • ਗੁਰਮੁਖ
  • ਗੁਰਮਤਿ
  • ਪਤਿਤ

ਬਾਹਰੀ ਲਿੰਕ[ਸੋਧੋ]