ਸਮੱਗਰੀ 'ਤੇ ਜਾਓ

ਮਨਸੂਰਪੁਰ (ਜ਼ਿਲ੍ਹਾ ਪਟਿਆਲਾ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਨਸੂਰਪੁਰ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਪਟਿਆਲਾ
ਬਲਾਕਨਾਭਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਨਾਭਾ

ਮਨਸੂਰਪੁਰ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਨਾਭਾ ਦਾ ਇੱਕ ਪਿੰਡ ਹੈ।[1] ਇਹ ਪੰਜਾਬ ਦੇ ਨਾਭਾ ਨਗਰ ਤੋਂ 14 ਕਿ.ਮੀ. ਪੱਛਮ ਵਲ ਵਸਿਆ ਇਕ ਪੁਰਾਣਾ ਪਿੰਡ ਹੈ ਜਿਸ ਨੂੰ ਕਾਕੜੇ ਵਾਲੇ ਰਾਜਪੂਤ ਮਨਸੂਰ ਅਲੀ ਖ਼ਾਨ ਨੇ ਵਸਾਇਆ ਸੀ। ਇਸ ਦਾ ਇਕ ਨਾਮਾਂਤਰ ‘ਛੀਟਾਂਵਾਲਾ’ ਵੀ ਹੈ, ਕਿਉਂਕਿ ਇਸ ਪਿੰਡ ਵਿਚ ਛੀਟਾਂ ਬਹੁਤ ਵਧੀਆ ਤਿਆਰ ਹੁੰਦੀਆਂ ਸਨ। ਗੁਰੂ ਨਾਨਕ ਦੇਵ ਜੀ ਆਪਣੀ ਇਕ ਉਦਾਸੀ ਦੌਰਾਨ ਇਸ ਪਿੰਡ ਦੇ ਜਾੜਾ ਗੋਤ ਦੇ ਇਕ ਖਤ੍ਰੀ ਸਿੱਖ ਭਾਈ ਚੰਦਨ ਦਾਸ ਦੇ ਚੌਬਾਰੇ ਵਿਚ ਠਹਿਰੇ ਸਨ। ਉਸ ਚੌਬਾਰੇ ਵਾਲੇ ਸਥਾਨ ਉਤੇ ਸ਼ਰਧਾਲੂਆਂ ਨੇ ਜੋ ਸਮਾਰਕ ਬਣਵਾਇਆ, ਉਹ ‘ਗੁਰਦੁਆਰਾ ਚੌਬਾਰਾ ਸਾਹਿਬ’ ਦੇ ਨਾਂ ਨਾਲ ਪ੍ਰਸਿੱਧ ਹੋਇਆ। ਉਹ ਚੌਬਾਰਾ ਭਾਵੇਂ ਡਿਗ ਗਿਆ ਹੈ ਅਤੇ ਨਵੀਂ ਇਮਾਰਤ ਬਣ ਗਈ ਹੈ, ਪਰ ਇਸ ਗੁਰੂ-ਧਾਮ ਦਾ ਨਾਂ ਉਹੀ ਪ੍ਰਚਲਿਤ ਚਲਿਆ ਆ ਰਿਹਾ ਹੈ। ਇਹ ਪਵਿੱਤਰ ਸਥਾਨ ਹੁਣ ਜਾੜਿਆਂ ਵਾਲੀ ਹਵੇਲੀ ਦੇ ਅੰਤਰਗਤ ਹੈ। ਇਸ ਗੁਰਦੁਆਰੇ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ।

ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।,

ਹਵਾਲੇ

[ਸੋਧੋ]