ਸਮੱਗਰੀ 'ਤੇ ਜਾਓ

ਮਨੀਤ ਯਾਦਗਾਰੀ ਪੱਤਰਕਾਰ ਸਨਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਨੀਤ ਯਾਦਗਾਰੀ ਪੱਤਰਕਾਰ ਸਨਮਾਨ ਹਰ ਸਾਲ ਪੰਜਾਬੀ ਦੇ ਪੱਤਰਕਾਰੀ ਦੇ ਖੇਤਰ ਵਿੱਚ ਕੰਮ ਕਰਦੇ ਇੱਕ ਮੀਡੀਆ ਕਰਮਚਾਰੀ ਨੂੰ ਦਿੱਤਾ ਜਾਂਦਾ ਹੈ।

ਪੰਜਾਬੀ ਕਵੀ ਅਤੇ ਕਾਰਕੁਨ ਗੁਰਨਾਮ ਕੰਵਰ ਦੇ ਪੁੱਤਰ ਮਨੀਤ ਕੰਵਰ ਦਾ 10 ਨਵੰਬਰ 2007 ਨੂੰ 30 ਸਾਲ ਦੀ ਛੋਟੀ ਉਮਰ ਵਿੱਚ ਇੱਕ ਚੰਦਰੀ ਬੀਮਾਰੀ ਦੇ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ ਸੀ। ਉਸ ਵੇਲ਼ੇ ਉਹ ਇਲੈਕਟ੫ੋਨਿਕ ਮੀਡੀਆ ਵਿਚ ਇਕ ਸਥਾਪਤ ਪੱਤਰਕਾਰ ਸੀ। ਮਨੀਤ ਕੰਵਰ ਉਸ ਸਮੇਂ ਬਤੌਰ ਖੇਡ ਪੱਤਰਕਾਰ ਸਹਾਰਾ ਟੀਵੀ ਵਿਚ ਕੰਮ ਕਰ ਰਿਹਾ ਸੀ। ਉਸਦੀ ਯਾਦ ਵਿਚ ਮਨੀਤ ਕੰਵਰ ਯਾਦਗਾਰ ਕਮੇਟੀ ਬਣਾਈ ਗਈ ਸੀ ਜਿਸ ਵੱਲੋਂ ਇਹ ਇਨਾਮ ਦਿੱਤਾ ਜਾਂਦਾ ਹੈ।