ਸਮੱਗਰੀ 'ਤੇ ਜਾਓ

ਮਰਦਾਂਪੁਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮਰਦਨ ਪੁਰ ਤੋਂ ਮੋੜਿਆ ਗਿਆ)
ਮਰਦਾਂਪੁਰ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਪਟਿਆਲਾ
ਬਲਾਕਘਨੌਰ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਪਟਿਆਲਾ

ਮਰਦਾਪੁਰ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਘਨੌਰ ਦਾ ਇੱਕ ਪਿੰਡ ਹੈ।[1] ਇਹ ਪੁਰਾਣਾ ਇਤਿਹਾਸਕ ਪਿੰਡ ਹੈ ਜਿੱਥੇ ਸਵਾ ਸੌ ਘਰਾਂ ਵਿੱਚ ਚਾਰ ਹਜ਼ਾਰ ਤੋਂ ਵੱਧ ਆਬਾਦੀ ਵਸਦੀ ਹੈ।ਮਰਦਾਂਪੁਰ ਨੇੜਲੇ ਥੇਹ ਲਾਗੇ 1794ਈ. ਵਿੱਚ ਪਟਿਆਲਾ ਰਿਆਸਤ ਦੇ ਰਾਜਾ ਸਾਹਿਬ ਸਿੰਘ ਦੀ ਭੈਣ ਸਾਹਿਬ ਕੌਰ ਨੇ ਮਰਦਾਨਾ ਲਿਬਾਸ ‘ਚ ਜੰਗ ਲੜਕੇ ਮਰਹੱਟਿਆਂ ਦੇ ਸਿਪਾਹਸਲਾਰ ਅੰਟਾਰਾਓ ਦੀਆਂ ਫੌਜਾਂ ਨੂੰ ਲੱਕ ਤੋੜਵੀਂ ਹਾਰ ਦੇ ਕੇ ਮਰਹੱਟਿਆਂ ਦਾ ਪੰਜਾਬ ‘ਚ ਦਾਖਲਾ ਰੋਕਿਆ ਸੀ।

ਲਿਖਿਆ ਸਾਹਿਬ ਕੌਰ ਨੇ ਅੰਟਾ ਰਾਉ ਤਾਣੀ,  ਮੈਂ ਨਾਗਣ, ਡੰਗਾਂ ਜਿਸ ਨੂੰ ਨਹੀਂ ਮੰਗਦਾ ਪਾਣੀ,  ਮੈਂ ਚੰਡੀ ਗੋਬਿੰਦ ਸਿੰਘ ਦੀ, ਵੈਰੀ ਦਲ-ਖਾਣੀ,  ਮੈਂ ਕਰ ਕਰ ਸੁੱਟਾਂ ਡੱਕਰੇ ਸਭ ਤੇਰੀ ਢਾਣੀ,  ਮੈਂ ਚੁੰਘ ਚੁੰਘ ਡੋਕੇ ਬੂਰੀਆਂ ਦੇ ਚੜ੍ਹੀ ਜਵਾਨੀ,  ਮੈਂ ਲੜ ਲੜ ਨਾਲ ਬਹਾਦਰਾਂ ਦੇ ਹੋਈ ਸਿਆਣੀ,  ਮੈਂ ਸ਼ੀਹਣੀ ਪੰਜ ਦਰਿਆ ਦੀ ਮੈਨੂੰ ਕਲੀ ਨਾ ਜਾਣੀ। 

ਤੱਕ ਰਾਣੀ ਦਾ ਹੌਸਲਾ ਤੇ ਹੱਲਾ-ਸ਼ੇਰੀ,  ਹੋਰ ਕਈ ਸਰਦਾਰਾਂ ਦੀ ਵਧ ਗਈ ਦਲੇਰੀ,  ਉਹ ਘੱਤ ਵਹੀਰਾਂ ਆ ਗਏ ਜਿਉਂ ਚੜ੍ਹੇ ਹਨੇਰੀ,  ਉਹ ਵੱਧੇ ਵਲ ਮਰਹੱਟਿਆਂ ਝਬ ਲਾਈ ਨਾ ਦੇਰੀ, 

ਤੇ ਮਰਦਨ ਪੁਰ ਤੇ ਹੋਈਆਂ ਦੋ ਫ਼ੌਜਾਂ ਢੇਰੀ।---ਕਵਿਤਾ-ਪ੍ਰੋ. ਮੋਹਨ ਸਿੰਘ-ਕਸੁੰਭੜਾ

[2]

ਪਿੰਡ ‘ਚ ਸੈਂਕੜੇ ਸਾਲ ਪੁਰਾਣਾ ਬੋਹੜ (ਬਰੋਟਾ) ਹੈ ਜੋ 3-4 ਬਿੱਘੇ ਜ਼ਮੀਨ ਵਿੱਚ ਫੈਲਿਆ ਹੈ। ਇਸ ਤੋਂ ਇਲਾਵਾ ਇੱਕ ਪੁਰਾਣੀ ਹਵੇਲੀ ਚੌਕ ਪੱਤੀ ‘ਚ ਹੈ, ਉਹ ਹੁਣ ਖੰਡਰ ਬਣ ਚੁੱਕੀ ਹੈ। ਪਿੰਡ ਨੇ ਕਈ ਸ਼ਹੀਦ ਪੈਦਾ ਕੀਤੇ ਹਨ ਜਿਹਨਾਂ ਵਿੱਚ ਰਤਨ ਸਿੰਘ ਦਾ ਨਾਂ ਜੈਤੋ ਦੇ ਮੋਰਚੇ ਲਈ ਤੇ ਬਾਬੂ ਸਿੰਘ,ਕਿਹਰ ਸਿੰਘ ਦਾ ਨਾਂ ਅਜ਼ਾਦ ਹਿੰਦ ਫੌਜ ਲਈ ਪ੍ਰਸਿੱਧ ਹੈ।

ਹਵਾਲੇ

[ਸੋਧੋ]
  1. http://pbplanning.gov.in/districts/Ghanour.pdf
  2. "ਪੰਜਾਬੀ ਕਵਿਤਾ-ਪ੍ਰੋ. ਮੋਹਨ ਸਿੰਘ-ਕਸੁੰਭੜਾ". Retrieved February 21, 2015.