ਸਮੱਗਰੀ 'ਤੇ ਜਾਓ

ਮਰਾਠਾ ਸਾਮਰਾਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮਰਾਠਾ ਸਲਤਨਤ ਤੋਂ ਮੋੜਿਆ ਗਿਆ)
ਮਰਾਠਾ ਸਾਮਰਾਜ
Maratha Confederacy
मराठा साम्राज्य
1674–1818
Flag of ਮਰਾਠਾ
ਝੰਡਾ
Territory under Maratha control in 1760 (yellow), without its vassals.
Territory under Maratha control in 1760 (yellow), without its vassals.
ਰਾਜਧਾਨੀRaigad (Maharashtra)

Gingee (Tamil Nadu)[1]

Satara and Pune (Maharashtra)
ਆਮ ਭਾਸ਼ਾਵਾਂMarathi, Sanskrit[2]
ਧਰਮ
ਹਿੰਦੂ
ਸਰਕਾਰMonarchy
Chhatrapati 
• 1674–1680
ਸ਼ਿਵਾਜੀ (ਪਹਿਲਾਂ)
• 1808–1818
Pratapsingh (last)
ਪੇਸ਼ਵਾ 
• 1674–1689
Moropant Pingle (first)
• 1795–1818
Baji Rao II (last)
ਵਿਧਾਨਪਾਲਿਕਾAshta Pradhan
ਇਤਿਹਾਸ 
1674
1818
ਖੇਤਰ
2,800,000 km2 (1,100,000 sq mi)
ਆਬਾਦੀ
• 1700
150000000
ਮੁਦਰਾਰੁਪੈ, ਪੈਸਾ, Mohor, Shivrai, Hon
ਤੋਂ ਪਹਿਲਾਂ
ਤੋਂ ਬਾਅਦ
Mughal Empire
Company rule in India
ਅੱਜ ਹਿੱਸਾ ਹੈ ਭਾਰਤ
 Bangladesh
 Pakistan

ਮਰਾਠਾ ਸਾਮਰਾਜ ਜਾਂ ਮਰਾਠਾ ਮਹਾਸੰਘ ਇੱਕ ਭਾਰਤੀ ਰਾਜ-ਸ਼ਕਤੀ ਸੀ ਜੋ 1674 ਤੋਂ 1818 ਤੱਕ ਕਾਇਮ ਰਹੀ। ਮਰਾਠਾ ਸਾਮਰਾਜ ਦੀ ਨੀਂਹ ਸ਼ਿਵਾਜੀ ਨੇ 1674 ਵਿੱਚ ਰੱਖੀ। ਉਸਨੇ ਕਈ ਸਾਲ ਔਰੰਗਜੇਬ ਦੇ ਮੁਗਲ ਸਾਮਰਾਜ ਨਾਲ ਸੰਘਰਸ਼ ਕੀਤਾ। ਇਹ ਸਾਮਰਾਜ 1818 ਈ ਤੱਕ ਚੱਲਿਆ ਅਤੇ ਲੱਗਭਗ ਪੂਰੇ ਭਾਰਤ ਵਿੱਚ ਫੈਲ ਗਿਆ। ਭਾਰਤ ਵਿੱਚ ਮੁਗਲ ਰਾਜ ਖਤਮ ਕਰਨ ਦੇ ਲਈ ਇੱਕ ਵੱਡੀ ਹੱਦ ਤੱਕ ਸਿਹਰਾ ਮਰਾਠਿਆਂ ਦੇ ਸਿਰ ਹੈ.[3][4][5]

ਮਰਾਠੇ, ਭਾਰਤ ਦੀ ਪੱਛਮੀ ਦੱਖਣੀ ਪਠਾਰ (ਮੌਜੂਦ ਮਹਾਰਾਸ਼ਟਰ) ਤੋਂ ਹਿੰਦੂ ਲੜਾਕੂ ਗਰੁੱਪ ਹਨ, ਜਿਨ੍ਹਾਂ ਨੇ ਬੀਜਾਪੁਰ ਦੇ ਬਾਦਸ਼ਾਹ ਆਦਿਲ ਸ਼ਾਹ ਤੇ ਮੁਗ਼ਲੀਆ ਸਲਤਨਤ ਦੇ ਸ਼ਹਿਨਸ਼ਾਹ ਔਰੰਗਜ਼ੇਬ ਨਾਲ਼ ਲੰਬੇ ਚਿਰ ਤੱਕ ਗੁਰੀਲਾ ਜੰਗ ਦੇ ਬਾਅਦ ਮੁਕਾਮੀ ਰਾਜਾ ਸ਼ਿਵਾਜੀ ਨੇ 1674 ਵਿੱਚ ਇੱਕ ਆਜ਼ਾਦ ਮਰੱਹਟਾ ਬਾਦਸ਼ਾਹਤ ਦੀ ਨੀਂਹ ਰੱਖੀ ਤੇ ਰਾਏਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ। ਸ਼ਿਵਾਜੀ ਦੀ 1680 ਵਿੱਚ  ਮੌਤ ਹੋ ਗਈ ਤੇ ਆਪਣੇ ਪਿੱਛੇ ਇੱਕ ਵੱਡੀ ਪਰ ਕਮਜ਼ੋਰ ਬੁਨਿਆਦਾਂ ਦੀ ਸਲਤਨਤ ਛੱਡ ਗਿਆ। ਮੁਗ਼ਲਾਂ ਨੇ ਹਮਲਾ ਕੀਤਾ ਤੇ 1682 ਤੋਂ 1707 ਤਕ ਇੱਕ 25 ਸਾਲਾ ਨਾਕਾਮ ਜੰਗ ਲੜੀ। ਸ਼ਿਵਾਜੀ ਦੇ ਇੱਕ ਪੋਤੇ ਛਤਰਪਤੀ ਸ਼ਾਹੂ ਨੇ 1749 ਤੱਕ ਬਾਦਸ਼ਾਹ ਦੇ ਤੌਰ ਤੇ ਹੁਕਮਰਾਨੀ ਕੀਤੀ।

ਛਤਰਪਤੀ ਸ਼ਾਹੂ ਨੇ ਬਾਲਾਜੀ ਵਿਸ਼ਵਨਾਥ ਨੂੰ ਅਤੇ ਬਾਅਦ ਵਿੱਚ ਉਸ ਦੀ ਔਲਾਦ, ਨੂੰ ਪੇਸ਼ਵਾ ਜਾਂ ਪ੍ਰਧਾਨ ਮੰਤਰੀ ਦੇ ਤੌਰ ਤੇ ਨਿਯੁਕਤ ਕੀਤਾ.[6] ਬਾਲਾਜੀ ਅਤੇ ਉਸ ਦੀ ਸੰਤਾਨ ਨੇ ਮਰਾਠਾ ਰਾਜ ਦੇ ਵਿਸਥਾਰ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ. ਆਪਣੀ ਸਿਖਰ ਸਮੇਂ ਇਹ ਸਾਮਰਾਜ ਦੱਖਣ ਵਿੱਚ ਤਾਮਿਲਨਾਡੂ [7] ਤੋਂ  ਉੱਤਰ ਵਿੱਚ ਪੇਸ਼ਾਵਰ (ਅਜੋਕਾ Khyber Pakhtunkhwa, Pakistan[8] [lower-alpha 1]), ਅਤੇ ਪੂਰਬ ਵਿੱਚ ਬੰਗਾਲ ਅਤੇ ਅੰਡੇਮਾਨ ਟਾਪੂਆਂ ਤੱਕ [10] ਫੈਲਿਆ ਹੋਇਆ ਸੀ. 1761 ਵਿੱਚ ਮਰਾਠਾ ਫ਼ੌਜ Third Battle of Panipat ਅਫਗਾਨ ਹਮਲਾਵਰ Ahmad Shah Durrani ਨੂੰ  ਹਾਰ ਗਈ, ਜਿਸ ਨਾਲ ਪੱਛਮੀ ਭਾਰਤ ਵਿੱਚ ਉਨ੍ਹਾਂ ਦਾ ਇੰਪੀਰੀਅਲ ਵਿਸਥਾਰ ਰੁਕ ਗਿਆ. ਪਾਣੀਪਤ ਦੇ ਦਸ ਸਾਲ ਬਾਅਦ, ਨੌਜਵਾਨ ਪੇਸ਼ਵਾ ਮਾਧਵ ਰਾਓ ਪਹਿਲਾ ਦੇ ਮਰਾਠਾ ਮੁੜ-ਉਭਰ ਨਾਲ ਉੱਤਰੀ ਭਾਰਤ ਤੇ ਮਰਾਠਾ ਅਧਿਕਾਰ ਬਹਾਲ ਹੋਇਆ.

ਅਸਰਦਾਰ ਤਰੀਕੇ ਨਾਲ ਵੱਡੇ ਸਾਮਰਾਜ ਦਾ ਪਰਬੰਧ ਚਲਾਉਣ ਲਈ, ਉਸਨੇ ਮਰਾਠਾ ਰਾਜ ਦੇ ਸਭ ਤੋਂ ਤਕੜੇ ਸਰਦਾਰਾਂ ਨੂੰ ਅਰਧ-ਖੁਦਮੁਖਤਿਆਰੀ ਦੇ ਦਿੱਤੀ.  ਬਹੁਤ ਸਾਰੇ ਸਰਦਾਰ, ਜਿੱਦਾਂ ਬੜੌਦਾ ਦੇ ਗਾਇਕਵਾੜ, ਇੰਦੌਰ ਅਤੇ ਮਾਲਵਾ ਦੇ ਹੋਲਕਰ, ਗਵਾਲੀਅਰ ਅਤੇ ਉਜੈਨ ਦੇ ਸਿੰਧੀਆ, ਨਾਗਪੁਰ ਦੇ ਭੌਸਲੇ, ਅਤੇ ਧਰ ਅਤੇ ਦੇਵਾਸ ਦੇ ਪੁਆਰ ਆਪਣੇ ਆਪਣੇ ਇਲਾਕਿਆਂ ਚ ਰਾਜੇ ਬਣ ਗਏ। ਸਲਤਨਤ ਨੇ ਇੱਕ ਢਿੱਲੇ ਢਾਲੇ ਮਹਾਸੰਘ ਦੀ ਸ਼ਕਲ ਲੈ ਲਈ।1775 ਵਿੱਚ, ਈਸਟ ਇੰਡੀਆ ਕੰਪਨੀ ਪੁਣੇ ਵਿੱਚ ਪੇਸ਼ਵਾ ਪਰਿਵਾਰ ਦੇ ਉਤਰਾਧਿਕਾਰ ਸੰਘਰਸ਼, ਵਿੱਚ ਦਖ਼ਲ ਦਿੱਤਾ. ਮਰਾਠੇ ਦੂਜੀ ਅਤੇ ਤੀਜੀ ਅੰਗਰੇਜ਼-ਮਰਾਠਾ ਜੰਗਾਂ (1805-1818), ਵਿੱਚ ਆਪਣੀ ਹਾਰ  ਤੱਕ ਭਾਰਤ ਵਿੱਚ ਪ੍ਰਮੁੱਖ ਸ਼ਕਤੀ ਬਣੇ ਰਹੇ ਅਤੇ ਇਸ ਤੋਂ ਬਾਅਦ ਭਾਰਤ ਦੇ ਬਹੁਤੇ ਹਿੱਸੇ ਤੇ ਈਸਟ ਇੰਡੀਆ ਕੰਪਨੀ ਦਾ ਕੰਟਰੋਲ ਹੋ ਗਿਆ. 

ਨੋਟਸ

[ਸੋਧੋ]
  1. Many historians consider Attock to be the final frontier of the Maratha Empire.[9][page needed]

ਹਵਾਲੇ

[ਸੋਧੋ]
  1. https://books.google.co.in/books?id=oUTRAAAAMAAJ
  2. Pearson, M. N. (February 1976).
  3. Delhi, the Capital of India By Anon, John Capper, p.28.
  4. An Advanced History of Modern India By Sailendra Nath Sen p.
  5. The Journal of Asian Studies The Journal of Asian Studies / Volume 21 / Issue 04 / August 1962, pp 577-578Copyright © The Association for Asian Studies, Inc. 1962
  6. Mehta 2005, p. 204
  7. An Advanced History of Modern India By Sailendra Nath Sen, p.16
  8. Bharatiya Vidya Bhavan, Bharatiya Itihasa Samiti, Ramesh Chandra Majumdar – The History and Culture of the Indian People: The Maratha supremacy
  9. Andaman & Nicobar Origin | Andaman & Nicobar Island History Archived 2014-12-15 at the Wayback Machine..