ਮਰਾਠਾ ਸਾਮਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਰਾਠਾ ਸਾਮਰਾਜ
Maratha Confederacy
मराठा साम्राज्य
1674–1818


ਝੰਡਾ

Territory under Maratha control in 1760 (yellow), without its vassals.
ਰਾਜਧਾਨੀ Raigad (Maharashtra)

Gingee (Tamil Nadu)[1] Satara and Pune (Maharashtra)

ਭਾਸ਼ਾਵਾਂ Marathi, Sanskrit[2]
ਧਰਮ ਹਿੰਦੂ
ਸਰਕਾਰ Monarchy
Chhatrapati
 •  1674–1680 ਸ਼ਿਵਾਜੀ (ਪਹਿਲਾਂ)
 •  1808–1818 Pratapsingh (last)
ਪੇਸ਼ਵਾ
 •  1674–1689 Moropant Pingle (first)
 •  1795–1818 Baji Rao II (last)
ਵਿਧਾਨਕ ਢਾਂਚਾ Ashta Pradhan
ਇਤਿਹਾਸ
 •  Deccan Wars 1674
 •  Anglo-Maratha War 1818
ਖੇਤਰਫ਼ਲ
28,00,000 km² (10,81,086 sq mi)
ਅਬਾਦੀ
 •  1700 est. 15,00,00,000 
ਮੁਦਰਾ ਰੁਪੈ, ਪੈਸਾ, Mohor, Shivrai, Hon
ਸਾਬਕਾ
ਅਗਲਾ
Mughal Empire
Company rule in India
ਹੁਣ  ਭਾਰਤ
 Bangladesh
 Pakistan ਦਾ ਹਿੱਸਾ

ਮਰਾਠਾ ਸਾਮਰਾਜ ਜਾਂ ਮਰਾਠਾ ਮਹਾਸੰਘ ਇੱਕ ਭਾਰਤੀ ਰਾਜ-ਸ਼ਕਤੀ ਸੀ ਜੋ 1674 ਤੋਂ 1818 ਤੱਕ ਕਾਇਮ ਰਹੀ। ਮਰਾਠਾ ਸਾਮਰਾਜ ਦੀ ਨੀਂਹ ਸ਼ਿਵਾਜੀ ਨੇ 1674 ਵਿੱਚ ਰੱਖੀ। ਉਸਨੇ ਕਈ ਸਾਲ ਔਰੰਗਜੇਬ ਦੇ ਮੁਗਲ ਸਾਮਰਾਜ ਨਾਲ ਸੰਘਰਸ਼ ਕੀਤਾ। ਇਹ ਸਾਮਰਾਜ ੧੮੧੮ ਤੱਕ ਚਲਿਆ ਅਤੇ ਲੱਗਪਗ ਪੂਰੇ ਭਾਰਤ ਵਿੱਚ ਫੈਲ ਗਿਆ। ਭਾਰਤ ਵਿਚ ਮੁਗਲ ਰਾਜ ਖਤਮ ਕਰਨ ਦੇ ਲਈ ਇੱਕ ਵੱਡੀ ਹੱਦ ਤੱਕ ਸਿਹਰਾ ਮਰਾਠਿਆਂ ਦੇ ਸਿਰ ਹੈ.[3][4][5]

ਮਰਾਠੇ, ਭਾਰਤ ਦੀ ਪੱਛਮੀ ਦੱਖਣੀ ਪਠਾਰ (ਮੌਜੂਦ ਮਹਾਰਾਸ਼ਟਰ) ਤੋਂ ਹਿੰਦੂ ਲੜਾਕੂ ਗਰੁੱਪ ਹਨ, ਜਿਨ੍ਹਾਂ ਨੇ ਬੀਜਾਪੁਰ ਦੇ ਬਾਦਸ਼ਾਹ ਆਦਿਲ ਸ਼ਾਹ ਤੇ ਮੁਗ਼ਲੀਆ ਸਲਤਨਤ ਦੇ ਸ਼ਹਿਨਸ਼ਾਹ ਔਰੰਗਜ਼ੇਬ ਨਾਲ਼ ਲੰਬੇ ਚਿਰ ਤੱਕ ਗੁਰੀਲਾ ਜੰਗ ਦੇ ਬਾਅਦ ਮੁਕਾਮੀ ਰਾਜਾ ਸ਼ਿਵਾਜੀ ਨੇ 1674 ਵਿੱਚ ਇਕ ਆਜ਼ਾਦ ਮਰੱਹਟਾ ਬਾਦਸ਼ਾਹਤ ਦੀ ਨੀਂਹ ਰੱਖੀ ਤੇ ਰਾਏਗੜ੍ਹ ਨੂੰ ਅਪਣੀ ਰਾਜਧਾਨੀ ਬਣਾਇਆ। ਸ਼ਿਵਾਜੀ ਦੀ 1680 ਵਿੱਚ  ਮੌਤ ਹੋ ਗਈ ਤੇ ਆਪਣੇ ਪਿੱਛੇ ਇਕ ਵੱਡੀ ਪਰ ਕਮਜ਼ੋਰ ਬੁਨਿਆਦਾਂ ਦੀ ਸਲਤਨਤ ਛੱਡ ਗਿਆ। ਮੁਗ਼ਲਾਂ ਨੇ ਹਮਲਾ ਕੀਤਾ ਤੇ 1682 ਤੋਂ 1707 ਤਕ ਇਕ 25 ਸਾਲਾ ਨਾਕਾਮ ਜੰਗ ਲੜੀ। ਸ਼ਿਵਾਜੀ ਦੇ ਇਕ ਪੋਤੇ ਛਤਰਪਤੀ ਸ਼ਾਹੂ ਨੇ 1749 ਤੱਕ ਬਾਦਸ਼ਾਹ ਦੇ ਤੌਰ ਤੇ ਹੁਕਮਰਾਨੀ ਕੀਤੀ।

ਛਤਰਪਤੀ ਸ਼ਾਹੂ ਨੇ ਬਾਲਾਜੀ ਵਿਸ਼ਵਨਾਥ ਨੂੰ ਅਤੇ ਬਾਅਦ ਵਿਚ ਉਸ ਦੀ ਔਲਾਦ, ਨੂੰ ਪੇਸ਼ਵਾ ਜਾਂ ਪ੍ਰਧਾਨ ਮੰਤਰੀ ਦੇ ਤੌਰ ਤੇ ਨਿਯੁਕਤ ਕੀਤਾ.[6] ਬਾਲਾਜੀ ਅਤੇ ਉਸ ਦੀ ਸੰਤਾਨ ਨੇ ਮਰਾਠਾ ਰਾਜ ਦੇ ਵਿਸਥਾਰ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ. ਆਪਣੀ ਸਿਖਰ ਸਮੇਂ ਇਹ ਸਾਮਰਾਜ ਦੱਖਣ ਵਿੱਚ ਤਾਮਿਲਨਾਡੂ [7] ਤੋਂ  ਉੱਤਰ ਵਿੱਚ ਪੇਸ਼ਾਵਰ (ਅਜੋਕਾ Khyber Pakhtunkhwa, Pakistan[8] [lower-alpha 1]), ਅਤੇ ਪੂਰਬ ਵਿਚ ਬੰਗਾਲ ਅਤੇ ਅੰਡੇਮਾਨ ਟਾਪੂਆਂ ਤੱਕ [10] ਫੈਲਿਆ ਹੋਇਆ ਸੀ. 1761 ਵਿੱਚ ਮਰਾਠਾ ਫ਼ੌਜ Third Battle of Panipat ਅਫਗਾਨ ਹਮਲਾਵਰ Ahmad Shah Durrani ਨੂੰ  ਹਾਰ ਗਈ, ਜਿਸ ਨਾਲ ਪੱਛਮੀ ਭਾਰਤ ਵਿਚ ਉਨ੍ਹਾਂ ਦਾ ਇੰਪੀਰੀਅਲ ਵਿਸਥਾਰ ਰੁਕ ਗਿਆ. ਪਾਣੀਪਤ ਦੇ ਦਸ ਸਾਲ ਬਾਅਦ, ਨੌਜਵਾਨ ਪੇਸ਼ਵਾ ਮਾਧਵ ਰਾਓ ਪਹਿਲਾ ਦੇ ਮਰਾਠਾ ਮੁੜ-ਉਭਰ ਨਾਲ ਉੱਤਰੀ ਭਾਰਤ ਤੇ ਮਰਾਠਾ ਅਧਿਕਾਰ ਬਹਾਲ ਹੋਇਆ.

ਅਸਰਦਾਰ ਤਰੀਕੇ ਨਾਲ ਵੱਡੇ ਸਾਮਰਾਜ ਦਾ ਪਰਬੰਧ ਚਲਾਉਣ ਲਈ, ਉਸਨੇ ਮਰਾਠਾ ਰਾਜ ਦੇ ਸਭ ਤੋਂ ਤਕੜੇ ਸਰਦਾਰਾਂ ਨੂੰ ਅਰਧ-ਖੁਦਮੁਖਤਿਆਰੀ ਦੇ ਦਿੱਤੀ.  ਬਹੁਤ ਸਾਰੇ ਸਰਦਾਰ , ਜਿੱਦਾਂ ਬੜੌਦਾ ਦੇ ਗਾਇਕਵਾੜ, ਇੰਦੌਰ ਅਤੇ ਮਾਲਵਾ ਦੇ ਹੋਲਕਰ, ਗਵਾਲੀਅਰ ਅਤੇ ਉਜੈਨ ਦੇ ਸਿੰਧੀਆ, ਨਾਗਪੁਰ ਦੇ ਭੌਸਲੇ, ਅਤੇ ਧਰ ਅਤੇ ਦੇਵਾਸ ਦੇ ਪੁਆਰ ਆਪਣੇ ਆਪਣੇ ਇਲਾਕਿਆਂ ਚ ਰਾਜੇ ਬਣ ਗਏ। ਸਲਤਨਤ ਨੇ ਇਕ ਢਿੱਲੇ ਢਾਲੇ ਮਹਾਸੰਘ ਦੀ ਸ਼ਕਲ ਲੈ ਲਈ।1775 ਵਿੱਚ, ਈਸਟ ਇੰਡੀਆ ਕੰਪਨੀ ਪੁਣੇ ਵਿੱਚ ਪੇਸ਼ਵਾ ਪਰਿਵਾਰ ਦੇ ਉਤਰਾਧਿਕਾਰ ਸੰਘਰਸ਼, ਵਿੱਚ ਦਖ਼ਲ ਦਿੱਤਾ. ਮਰਾਠੇ ਦੂਜੀ ਅਤੇ ਤੀਜੀ ਅੰਗਰੇਜ਼-ਮਰਾਠਾ ਜੰਗਾਂ (1805-1818), ਵਿਚ ਆਪਣੀ ਹਾਰ  ਤੱਕ ਭਾਰਤ ਵਿਚ ਪ੍ਰਮੁੱਖ ਸ਼ਕਤੀ ਬਣੇ ਰਹੇ ਅਤੇ ਇਸਤੋਂ ਬਾਅਦ ਭਾਰਤ ਦੇ ਬਹੁਤੇ ਹਿੱਸੇ ਤੇ ਈਸਟ ਇੰਡੀਆ ਕੰਪਨੀ ਦਾ ਕੰਟਰੋਲ ਹੋ ਗਿਆ. 

ਨੋਟਸ[ਸੋਧੋ]

  1. Many historians consider Attock to be the final frontier of the Maratha Empire.[9][page needed]

ਹਵਾਲੇ[ਸੋਧੋ]

  1. https://books.google.co.in/books?id=oUTRAAAAMAAJ
  2. Pearson, M. N. (February 1976).
  3. Delhi, the Capital of India By Anon, John Capper, p.28.
  4. An Advanced History of Modern India By Sailendra Nath Sen p.
  5. The Journal of Asian Studies The Journal of Asian Studies / Volume 21 / Issue 04 / August 1962, pp 577-578Copyright © The Association for Asian Studies, Inc. 1962
  6. Mehta 2005, p. 204
  7. An Advanced History of Modern India By Sailendra Nath Sen, p.16
  8. Bharatiya Vidya Bhavan, Bharatiya Itihasa Samiti, Ramesh Chandra Majumdar – The History and Culture of the Indian People: The Maratha supremacy
  9. Andaman & Nicobar Origin | Andaman & Nicobar Island History.