ਮਲਿਕਾ ਦੱਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਲਿਕਾ ਦੱਤ, 'ਵਿਸ਼ਵ ਆਰਥਿਕ ਮੰਚ' ਭਾਰਤ ਵਿੱਚ, 2012

ਮਲਿਕਾ ਦੱਤ (ਜਨਮ 29 ਮਾਰਚ, 1962) ਇੱਕ ਭਾਰਤੀ-ਅਮਰੀਕੀ ਮਨੁੱਖੀ ਅਧਿਕਾਰ ਕਾਰਕੁਨ ਹੈ। ਦੱਤ, ਔਰਤਾਂ ਦੇ ਖਿਲਾਫ ਹਿੰਸਾ ਨਾਮਨਜ਼ੂਰ ਬਣਾਉਣ ਨੂੰ ਸਮਰਪਿਤ ਇੱਕ ਮਨੁੱਖੀ ਅਧਿਕਾਰ ਸੰਗਠਨ, ਬਰੇਕਥਰੂ ਦੀ ਬਾਨੀ ਪ੍ਰਧਾਨ ਅਤੇ ਸੀਈਓ ਹੈ। ਦੱਤ ਨੂੰ ਦੋ ਵਾਰ ਵਰਵੇ ਦੀਆਂ ਚੋਟੀ ਦੀਆਂ 50 ਸਭ ਪ੍ਰਭਾਵਸ਼ਾਲੀ ਔਰਤਾਂ ਵਿੱਚੋਂ ਇੱਕ ਰੱਖਿਆ ਗਿਆ ਹੈ[1] ਅਤੇ ਉਸਦੀਆਂ ਮਨੁੱਖੀ ਅਧਿਕਾਰ ਸਰਗਰਮੀਆਂ ਦੀ ਮਾਨਤਾ ਵਿੱਚ ਕਈ ਪੁਰਸਕਾਰ ਪ੍ਰਾਪਤਕਰ ਚੁੱਕੀ ਹੈ, ਜਿਹਨਾਂ ਵਿੱਚ ਸੋਸ਼ਲ ਐਂਟਰਪ੍ਰੀਨਿਓਰਸ਼ਿਪ ਲਈ 2016 ਸਕੋਲ ਪੁਰਸਕਾਰ ਵੀ ਸ਼ਾਮਲ ਹੈ।[2]  ਦੱਤ ਸਾਊਥ ਏਸ਼ੀਅਨ ਮਹਿਲਾਵਾਂ ਲਈ ਇੱਕ ਮਹਿਲਾ ਅਧਿਕਾਰ ਸੰਗਠਨ, ਸਖੀ ਦੀ ਸਹਿ-ਸੰਸਥਾਪਕ ਹੈ।

ਮੁਢਲਾ ਜੀਵਨ ਅਤੇ ਸਿੱਖਿਆ[ਸੋਧੋ]

ਦੱਤ ਦਾ ਜਨਮ  ਕੋਲਕਾਤਾ, ਭਾਰਤ ਵਿੱਚ 1962 ਵਿਚ ਹੋਇਆ ਸੀ, ਅਤੇ ਕੋਲਕਾਤਾ ਅਤੇ ਮਿਰਜ਼ਾਪੁਰ ਵਿੱਚ ਵੱਡੀ ਹੋਈ। ਉਸ ਨੇ ਮਾਉਂਟ ਹੋਲੋਕ ਕਾਲਜ ਤੋਂ ਅੰਤਰਰਾਸ਼ਟਰੀ ਮਾਮਲਿਆਂ ਵਿੱਚ ਬੈਚਲਰ ਆਫ ਆਰਟਸ ਕੀਤੀ। 1986 ਵਿੱਚ ਦੱਤ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਮਾਮਲਿਆਂ ਅਤੇ ਦੱਖਣ ਏਸ਼ੀਆਈ ਅਧਿਅਨ ਵਿੱਚ ਐਮਏ ਕੀਤੀ, ਅਤੇ 1989 ਵਿੱਚ ਨਿਊਯਾਰਕ ਯੂਨੀਵਰਸਿਟੀ ਲਾ ਸਕੂਲ ਤੋਂ ਜੁਰੀਸ ਡਾਕਟਰ ਦੇ ਨਾਲ ਗ੍ਰੈਜੁਏਸ਼ਨ ਕੀਤੀ। ਮਈ 2012 ਵਿੱਚ, ਦੱਤ ਨੇ ਮਾਉਂਟ ਹੋਲੀਕ ਕਾਲਜ ਵਲੋਂ ਹਿਊਮੇਨ ਲੈਟਰਜ਼ ਵਿੱਚ ਇੱਕ ਆਨਰੇਰੀ ਡਾਕਕਟਰੇਟ ਪ੍ਰਾਪਤ ਕੀਤੀ

ਹਵਾਲੇ[ਸੋਧੋ]