ਸਮੱਗਰੀ 'ਤੇ ਜਾਓ

ਮਲਿੰਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਲਿੰਚੀ
ਮਲਿੰਚੀ ਅਤੇ ਸੋਸ ਦੇ ਨਾਲ ਰੋਸਟ ਚਿਕਨ
ਸਰੋਤ
ਸੰਬੰਧਿਤ ਦੇਸ਼ਕੋਰੇਸ਼ੀਆ, ਸਰਬੀਆ, ਸਲੋਵੇਨੀਆ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਆਟਾ, ਨਮਕ, ਅਤੇ ਪਾਣੀ

ਮਲਿੰਚੀ ਕ੍ਰੋਏਸ਼ੀਆ, ਸਰਬੀਆ ਅਤੇ ਸਲੋਵੇਨੀਆ ਦਾ ਇੱਕ ਪਕਵਾਨ ਹੈ। ਇਹ ਇੱਕ ਪਤਲਾ ਸੁੱਕਾ ਬ੍ਰੈਡ ਹੁੰਦਾ ਹੈ, ਜਿਸਨੂੰ ਸਧਾਰਨ ਨਮਕੀਨ ਪਾਣੀ ਨੂੰ ਉਬਾਲ ਕੇ ਜਾਂ ਪੁਦੀਨੇ ਦੇ ਸੂਪ ਨਾਲ ਤਿਆਰ ਕੀਤਾ ਜਾਂਦਾ ਹੈ।

ਘਰ ਵਿੱਚ ਮਲਿੰਚੀ ਬਣਾਉਣ ਲਈ ਸਭ ਤੋਂ ਪਹਿਲਾਂ ਗੁੰਨਿਆ ਹੋਇਆ ਆਟਾ ਲਿਆ ਜਾਂਦਾ ਹੈ, ਜੋ ਆਟਾ, ਨਮਕ ਅਤੇ ਪਾਣੀ ਨਾਲ ਗੁੰਨਿਆ ਹੁੰਦਾ ਹੈ, ਕਈ ਵਾਰ ਇਹ ਅੰਡੇ ਅਤੇ ਚਰਬੀ ਜਾਂ ਮੱਖਣ ਨਾਲ ਵੀ ਗੁੰਨਿਆ ਜਾਂਦਾ ਹੈ। ਫਿਰ ਉਸਦੀਆਂ ਪਤਲੀਆਂ ਚਪਾਤੀਆਂ ਬਣਾਈਆਂ ਜਾਂਦੀਆਂ ਹਨ ਅਤੇ ਉਸਦੇ ਗਰਮ ਪਾਣੀ ਜਾਂ ਸੂਪ ਵਿੱਚ ਤਿਆਰ ਕਰਨ ਤੋਂ ਪਹਿਲਾਂ 5ਸੈ.ਮੀ. ਅਕਾਰ ਦੇ ਟੁਕੜੇ ਬਣਾਏ ਜਾਂਦੇ ਹਨ।

ਸਰਵ ਕਰਨ ਤੋਂ ਪਹਿਲਾਂ ਮਲਿੰਚੀ ਨੂੰ ਪੋਲਟਰੀ ਚਰਬੀ ਵਿੱਚ ਤੇਜ਼ੀ ਨਾਲ ਤਲਿਆ ਜਾਂਦਾ ਹੈ। ਖ਼ਾਸ ਤੌਰ 'ਤੇ ਜ਼ੇਗੋਰਜੀ ਅਤੇ ਸਲੇਵੋਨੀਆ ਵਿੱਚ, ਤੁਰਕੀ ਦੇ ਨਾਲ ਨਾਲ ਮਲਿੰਚੀ ਕੋਰੇਸ਼ੀਆਈ ਲੋਕ-ਪਕਵਾਨ ਹੈ।ਸਲੇਵੋਨੀਆ ਵਿੱਚ ਮਲਿੰਚੀ ਨੂੰ ਬਤਖ ਜਾਂ ਹੰਸ ਨਾਲ ਪਰੰਪਰਿਕ ਤੌਰ 'ਤੇ ਸੈਂਟ ਮਾਰਟਿਨ ਦਿਵਸ 'ਤੇ ਖਾਧਾ ਜਾਂਦਾ ਹੈ। ਸਰਬੀਆ ਵਿੱਚ ਇਸਨੂੰ ਆਮ ਹੀ ਸੂਰ ਜਾਂ ਚਿਕਨ ਨਾਲ ਸਮੇਟਾਨਾ ਚਟਨੀ ਮਿਲਾ ਕੇ ਖਾਧਾ ਜਾਂਦਾ ਹੈ।

ਮਲਿੰਚੀ ਨੂੰ ਭੁੰਨੇ ਹੋਏ ਮਾਸ ਨਾਲ ਵੀ ਖਾਧਾ ਸਕਦਾ ਹੈ। ਉਹ ਭੁੰਨਿਆ ਹੋਇਆ ਮਾਸ, ਜਿਸ ਨੂੰ ਘੱਟ ਸਮੇਂ ਵਿੱਚ ਚਰਬੀ ਵਿੱਚ ਭੁੰਨਿਆ ਗਿਆ ਹੋਵੇ। ਮਲਿੰਚੀ ਨੂੰ ਮੁੱਖ ਰੋਸਟਡ ਮਾਸ ਨਾਲ ਸਰਵ ਕੀਤਾ ਜਾਂਦਾ ਹੈ।

ਬਾਹਰੀ ਕੜੀਆਂ

[ਸੋਧੋ]