ਮਲੂਕਾ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਲੂਕਾ ਸਾਧੂ ਸਿੰਘ ਧਾਮੀ ਦਾ ਲਿਖਿਆ ਨਾਵਲ ਹੈ। 1978 ਵਿੱਚ ਉਹਨਾਂ ਨੇ ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੀ ਕੁਝ ਵਰ੍ਹਿਆਂ ਦੀ ਰਿਹਾਇਸ਼ ਦੇ ਤਜਰਬੇ ਦੇ ਆਧਾਰ ਉੱਤੇ ਆਪਣਾ ਇਹ ਨਾਵਲ ਮਲੂਕਾ ਅੰਗਰੇਜ਼ੀ ਵਿੱਚ ਲਿਖਿਆ, ਜੋ ਦਿੱਲੀ ਸਥਿਤ ਪ੍ਰਕਾਸ਼ਕ ਅਰਨੋਲਡ-ਆਇਨਮਾਨ ਨੇ ਪ੍ਰਕਾਸ਼ਤ ਕੀਤਾ। 1988 ਵਿੱਚ ਸਾਧੂ ਬਿਨਿੰਗ, ਸੁਖਵੰਤ ਹੁੰਦਲ ਅਤੇ ਗੁਰਮੇਲ ਰਾਏ ਨੇ ਸਾਂਝੇ ਤੌਰ 'ਤੇ ਮਲੂਕਾ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਅਤੇ ਵੈਨਕੂਵਰ ਸੱਥ ਦੇ ਉੱਦਮ ਨਾਲ ਗੁਰਸ਼ਰਨ ਸਿੰਘ ਦੀ ਪ੍ਰਕਾਸ਼ਨਾ ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਨੇ ਇਸ ਨੂੰ ਪਹਿਲੀ ਵਾਰ ਪੰਜਾਬੀ ਵਿੱਚ ਛਾਪਿਆ।[1] ਫਿਰ 1989 ਵਿੱਚ ਅੰਗਰੇਜ਼ੀ ਵਿੱਚ ਹੀ ਇਸ ਨਾਵਲ ਦਾ ਦੂਸਰਾ ਹਿੱਸਾ ਲਿਖਿਆ, ਜਿਸ ਦਾ ਅਨੁਵਾਦ ਡਾ. ਸਾਧੂ ਸਿੰਘ ਨੇ ਕੀਤਾ ਅਤੇ 1993 ਵਿੱਚ ਨਾਵਲ ਮਲੂਕਾ ਦੇ ਦੋਵੇਂ ਹਿੱਸਿਆਂ ਨੂੰ ਇਕੱਠਿਆਂ ਕਰ ਕੇ ਇੱਕ ਨਾਵਲ ਦੇ ਰੂਪ ਵਿੱਚ ਪ੍ਰਕਾਸ਼ਤ ਕੀਤਾ।

ਵਤਨ ਆਨਲਾਈਨ ਵਿੱਚ ਪ੍ਰਕਾਸ਼ਿਤ ਨਾਵਲ ਦੀ ਆਰੰਭਿਕ ਜਾਣ ਪਛਾਣ ਅਨੁਸਾਰ:

ਨਾਵਲ ਮਲੂਕਾ ਕੈਨੇਡਾ ਵਿੱਚ ਆਏ ਪਹਿਲੇ ਪੰਜਾਬੀਆਂ ਦੇ ਜੀਵਨ ਬਾਰੇ, ਉਹਨਾਂ ਵਿਚੋਂ ਹੀ ਇੱਕ ਵਿਅਕਤੀ ਰਾਹੀਂ ਲਿਖੀ ਗਈ ਸ਼ਾਇਦ ਇਕੋ ਇੱਕ ਸਾਹਿਤਕ ਕਿਰਤ ਹੈ। ਇਸ ਨਾਵਲ ਦਾ ਲੇਖਕ ਨਾਵਲ ਦੇ ਮੁੱਖ ਪਾਤਰ ਮਲੂਕੇ ਰਾਹੀਂ ਬ੍ਰਿਟਿਸ਼ ਕੋਲੰਬੀਆ ਦੀਆਂ ਲੱਕੜ ਮਿੱਲਾਂ ਵਿੱਚ ਕੰਮ ਕਰਦੇ, ਕੁੱਕ-ਹਾਉਸਾਂ ਵਿੱਚ ਰਹਿੰਦੇ, ਗੁਰਦਵਾਰਿਆਂ ਵਿੱਚ ਰਲ ਬਹਿੰਦੇ, ਦੇਸ਼ ਦੀ ਅਜ਼ਾਦੀ ਬਾਰੇ ਫਿਕਰਮੰਦ, ਅਤੇ ਰੋਜ਼ਾਨਾ ਜਿ਼ੰਦਗੀ ਨਾਲ ਦੋ ਚਾਰ ਹੁੰਦੇ ਪੰਜਾਬੀਆਂ ਦੇ ਜੀਵਨ ਨੂੰ ਪਾਠਕਾਂ ਸਾਹਵੇਂ ਰੂਪਮਾਨ ਕਰਦਾ ਹੈ।

ਹਵਾਲੇ[ਸੋਧੋ]