ਮਸਦਰ (ਵਿਆਕਰਨ)
Jump to navigation
Jump to search
ਮਸਦਰ ਅਰਬੀ, ਫ਼ਾਰਸੀ ਅਤੇ ਉਰਦੂ ਬੋਲੀਆਂ ਵਿੱਚ ਮਸਦਰ, ਕਲਾਮ ਦੇ ਤਿੰਨ ਅੰਗਾਂ (ਇਸਮ, ਫ਼ਿਅਲ ਅਤੇ ਹਰਫ਼) ਵਿਚੋਂ ਇਸਮ ਯਾਨੀ ਨਾਂਵ ਦੀ ਇੱਕ ਕਿਸਮ ਮੰਨੀ ਜਾਂਦੀ ਹੈ ਅਤੇ ਇਸ ਤੋਂ ਮੁਰਾਦ ਐਸੇ ਨਾਵਾਂ ਤੋਂ ਹੁੰਦੀ ਹੈ ਕਿ ਜਿਹਨਾਂ ਤੋਂ ਭੂਤ, ਵਰਤਮਾਨ, ਅਤੇ ਭਵਿੱਖ ਕਾਲ ਦਾ ਇਜ਼ਹਾਰ ਕੀਤੇ ਬਗ਼ੈਰ ਕਿਸੇ ਕਿਰਿਆ ਦੀ ਨਿਸ਼ਾਨਦੇਹੀ ਹੁੰਦੀ ਹੋਵੇ। ਯਾਨੀ ਮਸਦਰ ਇੱਕ ਐਸੀ ਸ਼ਬਦ ਸ਼੍ਰੇਣੀ ਹੈ ਕਿ ਜਿਸ ਵਿੱਚ ਕੋਈ ਕੰਮ ਦੇ ਕਰਨ ਦਾ ਚਿਹਨਤ ਤਾਂ ਹੋਵੇ ਲੇਕਿਨ ਉਸ ਕੰਮ ਦੇ ਕਰਨ/ਹੋਣ ਦਾ ਕਾਲ ਪਤਾ ਨਾ ਲੱਗਦਾ ਹੋਵੇ। ਅੰਗਰੇਜ਼ੀ ਵਿੱਚ ਇਸ ਦਾ ਕਰੀਬੀ ਸ਼ਬਦ infinitive ਲਿਆ ਜਾ ਸਕਦਾ ਹੈ। ਪੰਜਾਬੀ ਵਿੱਚ ਅਜਿਹੀ ਸ਼ਬਦ ਸ਼੍ਰੇਣੀ ਵਿੱਚ ਕਿਰਿਆ ਮੂਲ ਨਾਲ ਨਾ ਜਾਂ ਣਾ ਪਿਛੇਤਰ ਜੁੜੇ ਹੁੰਦੇ ਹਨ। ਇਹ ਕਿਰਿਆ-ਰੂਪ ਮੁੱਖ ਕਰ ਕੇ ਅਕਾਲਿਕ ਕਿਰਿਆਵਾਂ ਦੇ ਤੌਰ 'ਤੇ ਵਰਤੇ ਜਾਂਦੇ ਹਨ।