ਸਮੱਗਰੀ 'ਤੇ ਜਾਓ

ਮਸਾਬਾ ਗੁਪਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਸਾਬਾ ਗੁਪਤਾ
ਜਨਮ (1988-11-02) 2 ਨਵੰਬਰ 1988 (ਉਮਰ 35)
ਪੇਸ਼ਾਫੈਸ਼ਨ ਡਿਜ਼ਾਇਨਰ
ਜੀਵਨ ਸਾਥੀਮਧੂ ਮਨਟੇਨਾ[1]
Parent(s)ਵਿਵਿਅਨ ਰਿਚਰਡਸ, ਨੀਨਾ ਗੁਪਤਾ
Labelsਮਸਾਬਾ
ਵੈੱਬਸਾਈਟwww.houseofmasaba.com

ਮਸਾਬਾ ਗੁਪਤਾ ਇੱਕ ਭਾਰਤੀ ਫੈਸ਼ਨ ਡਿਜ਼ਾਇਨਰ ਹੈ। ਉਸਨੇ ਕਈ ਅਭਿਨੇਤਰੀਆਂ ਲਈ ਕਪੜੇ ਡਿਜਾਈਨ ਕੀਤੇ.

ਜੀਵਨ

[ਸੋਧੋ]

ਮਸਾਬਾ ਮਸ਼ਹੂਰ ਕ੍ਰਿਕੇਟ ਖਿਡਾਰੀ ਵਿਵਿਅਨ ਰਿਚਰਡਸ ਤੇ ਭਾਰਤੀ ਅਭਿਨੇਤਰੀ ਨੀਨਾ ਗੁਪਤਾ ਦੀ ਬੇਟੀ ਹੈ। ਉਸ ਦਾ ਬਚਪਨ ਮੁੰਬਈ ਤੇ ਵੇਸਟ ਇੰਡੀਸ ਵਿੱਚ ਬੀਤਿਆ. ਉਸਨੇ ਫੈਸ਼ਨ ਡਿਜ਼ਾਇਨਿੰਗ ਦੀ ਪੜ੍ਹਾਈ ਸ਼੍ਰੀਮਤੀ ਨਾਥੀਬਾਈ ਠਾਕਰਸੇ ਮਹਿਲਾ ਵਿਸ਼ਵਵਿਧਿਆਲਿਆ ਤੋਂ ਕੀਤੀ. ਉਹ ਸ਼ਾਮਕ ਦਾਵਰ ਤੋਂ ਡਾਂਸ ਦੀ ਸਿੱਖਿਆ ਲੈਣੀ ਚਾਹੁੰਦੀ ਸੀ, ਪਰ ਉਸ ਦੀ ਮਾਂ ਨੇ ਇਸ ਲਈ ਅਨੁਮਤੀ ਨਹੀਂ ਦਿੱਤੀ. ਫੇਰ ਉਸਨੇ ਲੰਡਨ ਵਿੱਚ ਸੰਗੀਤ ਦੀ ਪੜ੍ਹਾਈ ਲਈ ਦਾਖਲਾ ਲਇਆ ਪਰ ਪੜ੍ਹਾਈ ਬਿਨਾ ਪੂਰੀ ਕੀਤੇ ਵਾਪਸ ਭਾਰਤ ਮੁੜ ਆਈ.

ਕੈਰੀਅਰ

[ਸੋਧੋ]

ਉਸਨੇ 19 ਸਾਲ ਦੀ ਉਮਰ ਵਿੱਚ ਲੈਕਮੇ ਫੈਸ਼ਨ ਵੀਕ ਵਿੱਚ ਹਿੱਸਾ ਲਇਆ ਅਤੇ ਉਸ ਦੀ ਪ੍ਰਦਰਸ਼ਨੀ ਨੂੰ ਬਹੁਤ ਸਲਾਹਿਆ ਗਿਆ. ਉਸਨੇ ਆਪਣੀ ਪਿਹਲੀ ਪਰਦਰਸ਼ਨੀ ਦਾ ਨਾਮ ਕਤਰਾਂ ਰਖਿਆ.

ਉਸ ਦੀ ਸਗਾਈ ਫ਼ਿਲਮ ਨਿਰਮਾਤਾ ਮਧੂ ਮਨਟੇਨਾ ਨਾਲ ਹੋਈ.[1]

ਹਵਾਲੇ

[ਸੋਧੋ]