ਸਮੱਗਰੀ 'ਤੇ ਜਾਓ

ਮਹਾਤਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

"ਮਹਾਤਮ" ਸ਼ਬਦ ਦਾ ਸੰਬੰਧ ਸੰਸਕ੍ਰਿਤ ਦੇ ਸ਼ਬਦ "ਮਹਾਤਮਯ" ਨਾਲ ਹੈ। ਇਸ ਦਾ ਅਰਥ ਸੰਸਕ੍ਰਿਤ ਅੰਗਰੇਜ਼ੀ ਕੋਸ਼ ਅਨੁਸਾਰ "The peculiar virtue of any divinity or sacred shrine or a work giving on account of the merits of such divinites or shrine. ਪੰਜਾਬੀ ਮਹਾਨਕੋਸ਼ ਅਨੁਸਾਰ ਇਸ ਸ਼ਬਦ ਦਾ ਅਰਥ ਹੈ,ਜਿਸ ਵਿੱਚ ਕਿਸੇ ਰਚਨਾ ਜਾਂ ਥਾਂ ਦੀ ਮਹਿਮਾ ਕੀਤੀ ਗਈ ਹੋਵੇ।ਇਸ ਦਾ ਸਭ ਤੋਂ ਪੁਰਾਤਨ ਰੂਪ ਸੁਧਾਸਰ ਮਹਾਤਮ ਹੈ।ਇਸ ਵਿੱਚ ਸੁਧਾਸਰ ਜਾਂ ਅੰਮ੍ਰਿਤਸਰ ਦੀ ਮਹਿਮਾ ਕੀਤੀ ਗਈ ਹੁੰਦੀ ਹੈ ਇਸ ਵਿਧਾ ਵਿੱਚ ਹੋਰ ਵੀ ਗਰੰਥ ਮਿਲਦੇ ਹਨ।ਇਸ ਲਈ ਇਸ ਵਿੱਚ ਕਿਸੇ ਹੋਰ ਵਸਤੂ ਜਾਂ ਗਰੰਥ ਆਦਿ ਦੀ ਮਹਿਮਾ ਵੀ ਹੋ ਸਕਦੀ ਹੋ ਸਕਦੀ ਹੈ।[1] "ਮਹਾਤਮ" ਮਹਾਤਮ ਕਿਸੇ ਵੀ ਰਚਨਾ ਵਿਸ਼ੇਸ਼ ਦੇ ਆਰੰਭ ਜਾਂ ਅੰਤ ਵਿੱਚ ਉਸ ਰਚਨਾ ਦੇ ਅੰਗ ਵਜੋਂ ਮਿਲਦੇ ਹਨ।ਇਹ ਉਸ ਰਚਨਾ ਦੇ ਪਠਨ-ਪਾਠਨ ਦੇ ਮਹੱਤਵ ਨੂੰ ਉਘਾੜਦੇ ਹਨ।ਉਸ ਰਚਨਾ ਦੇ ਸੰਖੇਪ ਵਿੱਚ ਉਸਦੇ ਵਿਸ਼ੇ ਬਾਰੇ ਵੀ ਸੰਕੇਤ ਕਰਦੇ ਹਨ।ਮਹਾਤਮ ਦੀਆ ਕਈ ਵੰਨਗੀਆਂ ਵੀ ਮਿਲ ਦੀਆਂ ਹਨ।ਮਹਾਤਮ ਲਿਖੇ ਹੋਏ ਵੀ ਪਰਾਪਤ ਹੁੰਦੇ ਹਨ।ਇਹ ਕਲਾਸਿਕੀ ਸੰਸਕ੍ਰਿਤ ਭਾਸ਼ਾ ਤੋਂ ਅਨੁਵਾਦਿਤ ਰੂਪ ਵਿੱਚ ਮਿਲ ਦੇ ਹਨ।ਇਸ ਵਿੱਚ ਜਪੁਜੀ ਮਹਾਤਮ ਅਤੇ ਇਕਾਦਸ਼ੀ ਮਹਾਤਮ ਬਾਰੇ ਗੱਲ ਕਰਾਂਗੇ। (1)ਜਪੁਜੀ ਮਹਾਤਮ ਜਪੁਜੀ ਮਹਾਤਮ ਮਿਹਰਬਾਨ ਰਚਿਤ ਜਨਮਸਾਖੀ ਗੁਰੂ ਨਾਨਕ ਵਿੱਚੋਂ ਲਿਆ ਗਿਆ ਹੈ,ਇਹ ਮੂਲ ਰੂਪ ਵਿੱਚ ਉਸ ਦ੍ਰਿਸ਼ਟੀ ਭਾਸ਼ਾ ਸ਼ੈਲੀ ਉਤੇ ਅਧਾਰਿਤ ਹੈ।ਜੋ ਉਸ ਸਮੇਂ ਦੀਆਂ ਬਾਕੀ ਰਚਨਾਵਾਂ ਉਤੇ ਵਿੱਚ ਵਿਦਮਾਨ ਹੈ।ਇਸ ਵਿੱਚ ਇਹ ਦੱਸਿਆ ਗਿਆ ਹੈ ਕਿ ਜਪੁਜੀ ਸਾਹਿਬ ਪੜਨ ਨਾਲ ਕੀ ਪਰਾਪਤੀ ਹੁੰਦੀ ਹੈ।ਇਸ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੀ ਵਾਰਤਾਲਾਪ ਨੂੰ ਪੇਸ਼ ਕੀਤਾ ਗਿਆ ਹੈ।ਜਪੁਜੀ ਇਸ ਕਰਕੇ ਦੂਸਰੇ ਮੰਤਰਾ ਤੋਂ ਅਲੱਗ ਹੈ।ਕਿਉਂਕਿ ਇਹ ਸਰਬ ਮਨੋਰਥ ਪੂਰਨ ਹੈ। (2)ਇਕਾਦਸ਼ੀ ਮਹਾਤਮ ਇਸ ਵਿੱਚ ਯੁਧਿਸ਼ਟਰ ਪੁੱਛ ਉਤੇ ਕ੍ਰਿਸ਼ਨ ਵੱਲੋਂ ਇਕਾਦਸ਼ੀ ਦੀ ਪੌਰਾਣਿਕ ਵਾਰਤਾ ਸੁਣ ਕੇ ਉਸ ਦਿਨ ਦੀ ਪਵਿੱਤਰਤਾ ਸਿੱਧ ਕਰਕੇ ਇਸ ਦਿਨ ਵਰਤ ਰੱਖਣ ਨੂੰ ਦਰਸਾਇਆ ਗਿਆ ਹੈ।ਕਈ ਥਾਂਵਾ ਤੇ ਵਾਕ ਬਣਤਰ ਮੂਲ ਭਾਸ਼ਾ ਵਾਲੀ ਰਹਿ ਗਈ ਹੈ।ਇਸ ਤਰ੍ਹਾਂ ਇਸ ਤੋ ਇਹ ਅੰਦਾਜ਼ਾ ਲਗਾ ਸਕਦੇ ਹਾ ਕਿ ਇਹ ਕਿਸੇ ਹੋਰ ਭਾਸ਼ਾ ਤੋਂ ਅਨੁਵਾਦ ਹੈ।[2]

ਹਵਾਲੇ

[ਸੋਧੋ]
  1. ਪੁਰਾਤਨ ਪੰਜਾਬੀ ਵਾਰਤਕ ਸਰੂਪ ਤੇ ਵਿਕਾਸ ਡਾ ਸੁਰਿੰਦਰ ਸਿੰਘ ਕੋਹਲੀ ਪ੍ਰਕਾਸ਼ਕ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ ਸੰਨ(1995)ਪੰਨਾ ਨੰਬਰ 202
  2. ਮੱਧਕਾਲੀਨ ਪੰਜਾਬੀ ਵਾਰਤਕ ਡਾ ਗੁਰਚਰਨ ਸਿੰਘ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਸੰਨ (2008) ਪੰਨਾ ਨੰਬਰ 230