ਮਹਾਰਾਜਾ ਫ਼ਤਿਹ ਸਿੰਘ ਮਿਊਜ਼ੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਹਾਰਾਜਾ ਫਤਹਿ ਸਿੰਘ ਅਜਾਇਬ ਘਰ ਵਡੋਦਰਾ (ਭਾਰਤ) ਵਿੱਚ ਮਹਾਰਾਜਾ ਦੇ ਮਹਿਲ ( ਲਕਸ਼ਮੀ ਵਿਲਾਸ ਪੈਲੇਸ ) ਦੇ ਅੰਦਰ ਸਥਾਪਿਤ ਇੱਕ ਅਜਾਇਬ ਘਰ ਹੈ। [1]

ਸੰਖੇਪ ਜਾਣਕਾਰੀ[ਸੋਧੋ]

ਮਹਾਰਾਜਾ ਫ਼ਤਿਹ ਸਿੰਘ ਰਾਓ ਗਾਇਕਵਾੜ ਬਚਪਨ ਵਿੱਚ

ਇਹ ਇਮਾਰਤ ਮਹਾਰਾਜੇ ਦੇ ਬੱਚਿਆਂ ਲਈ ਸਕੂਲ ਵਜੋਂ ਬਣਾਈ ਗਈ ਸੀ। ਅੱਜ ਮਰਾਠਾ ਸ਼ਾਹੀ ਪਰਿਵਾਰ ਨਾਲ ਸੰਬੰਧਤ ਕਲਾ ਦੀਆਂ ਬਹੁਤ ਰਚਨਾਵਾਂ ਅਜਾਇਬ ਘਰ ਵਿੱਚ ਰੱਖੀਆਂ ਗਈਆਂ ਹਨ। ਇਨ੍ਹਾਂ ਵਿੱਚ ਮਹਾਰਾਜਾ ਸਰ ਸਯਾਜੀਰਾਓ ਗਾਇਕਵਾੜ III ਦੁਆਰਾ ਭਾਰਤ ਤੋਂ ਬਾਹਰ ਆਪਣੀਆਂ ਕਈ ਯਾਤਰਾਵਾਂ ਦੌਰਾਨ ਇਕੱਤਰ ਕੀਤੀਆਂ ਕਲਾ ਕ੍ਰਿਤੀਆਂ ਸ਼ਾਮਲ ਹਨ। ਇਸ ਅਜਾਇਬ ਘਰ ਵਿੱਚ ਕਲਾ ਦੀਆਂ ਪ੍ਰਮੁੱਖ ਰਚਨਾਵਾਂ ਵਿੱਚ ਯੂਰਪੀਅਨ ਅਤੇ ਭਾਰਤੀ ਕਲਾਕਾਰਾਂ ਦੀਆਂ ਪੇਂਟਿੰਗਾਂ ਸ਼ਾਮਲ ਹਨ ਜਿਸ ਵਿੱਚ ਰਾਜਾ ਰਵੀ ਵਰਮਾ ਦੀਆਂ ਪੇਂਟਿੰਗਾਂ ਵੀ ਸ਼ਾਮਲ ਹਨ। ਸੰਗ੍ਰਹਿ ਵਿੱਚ ਹਿੰਦੂ ਮਿਥਿਹਾਸ ਉੱਤੇ ਆਧਾਰਿਤ ਪੇਂਟਿੰਗਾਂ ਤੋਂ ਇਲਾਵਾ ਸ਼ਾਹੀ ਪਰਿਵਾਰ ਦੇ ਪੋਰਟਰੇਟ ਵੀ ਸ਼ਾਮਲ ਹਨ ਜਿਨ੍ਹਾਂ ਲਈ ਰਾਜਾ ਰਵੀ ਵਰਮਾ ਮਸ਼ਹੂਰ ਸੀ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]

  1. Adhikari, Shona (17 June 2001). "Old world values and modernism". Sunday Tribune. Retrieved 17 December 2017.