ਮਹਿਬੂਬ ਅਲੀ ਖਾਨ
ਦਿੱਖ
ਆਸਫ ਜਾਹ VI, ਜਿਸਨੂੰ ਸਰ ਮੀਰ ਮਹਿਬੂਬ ਅਲੀ ਖਾਨ ਸਿੱਦੀਕੀ GCB GCSI ਵੀ ਕਿਹਾ ਜਾਂਦਾ ਹੈGCB GCSI (17 ਅਗਸਤ 1866 – 29 ਅਗਸਤ 1911), ਹੈਦਰਾਬਾਦ ਦਾ ਛੇਵਾਂ ਨਿਜ਼ਾਮ ਸੀ। ਉਸਨੇ 1869 ਅਤੇ 1911 ਦੇ ਵਿਚਕਾਰ, ਭਾਰਤ ਦੀਆਂ ਰਿਆਸਤਾਂ ਵਿੱਚੋਂ ਇੱਕ, ਹੈਦਰਾਬਾਦ ਰਿਆਸਤ ਉੱਪਰ ਹਕੂਮਤ ਕੀਤੀ। [1]
ਮੁਢਲਾ ਜੀਵਨ
[ਸੋਧੋ]ਮਹਿਬੂਬ ਅਲੀ ਖਾਨ ਦਾ ਜਨਮ 17 ਅਗਸਤ 1866 ਨੂੰ ਹੈਦਰਾਬਾਦ, ਹੈਦਰਾਬਾਦ ਰਿਆਸਤ (ਹੁਣ ਤੇਲੰਗਾਨਾ, ਭਾਰਤ ਵਿੱਚ) ਵਿੱਚ ਪੁਰਾਣੀ ਹਵੇਲੀ ਵਿੱਚ ਹੋਇਆ ਸੀ। ਉਹ ਪੰਜਵੇਂ ਨਿਜ਼ਾਮ, ਅਫਜ਼ਲ-ਉਦ-ਦੌਲਾ ਦਾ ਸਭ ਤੋਂ ਛੋਟਾ ਪੁੱਤਰ ਸੀ। [2] 29 ਫਰਵਰੀ ਨੂੰ ਅਫਜ਼ਲ-ਉਦ-ਦੌਲਾ ਦੀ ਮੌਤ ਹੋ ਗਈ, ਅਤੇ ਇੱਕ ਦਿਨ ਬਾਅਦ ਮਹਿਬੂਬ ਅਲੀ ਖਾਨ, ਦੋ ਸਾਲ ਅਤੇ ਸੱਤ ਮਹੀਨਿਆਂ ਦੀ ਉਮਰ ਵਿੱਚ, ਦੀਵਾਨ ਸਲਾਰ ਜੰਗ ਪਹਿਲੇ ਦੀ ਰੀਜੈਂਸੀ, ਸ਼ਮਸ-ਉਲ-ਉਮਰਾ III ਦੇ ਨਾਲ਼ ਸਹਿ-ਰੀਜੈਂਸੀ ਅਧੀਨ ਗੱਦੀ 'ਤੇ ਬੈਠਾ।[3] [4]
ਹਵਾਲੇ
[ਸੋਧੋ]- ↑ Law, John (1914), Modern Hyderabad (Deccan), Thacker, Spink & Company, pp. 27–28, archived from the original on 25 June 2024, retrieved 17 October 2018
- ↑ Luther, Narendra (2003), Raja Deen Dayal: Prince of Photographers, Hyderabadi, p. 41, ISBN 9788190175203
- ↑ "A brief history of the Nizams of Hyderabad". Outlook. 5 August 2017. Archived from the original on 2 April 2019. Retrieved 3 April 2019.
- ↑ Luther 2003.