ਮਹਿਮਦਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਹਿਮਦਵਾਲ
ਦੇਸ਼ India
ਰਾਜਪੰਜਾਬ
ਜ਼ਿਲ੍ਹਾਹੁਸ਼ਿਆਰਪੁਰ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿਨ
144628 [1]

ਮਹਿਮਦਵਾਲ ਹੁਸ਼ਿਆਰਪੁਰ ਜ਼ਿਲ੍ਹਾ ਦੀ ਤਹਿਸੀਲ ਗੜ੍ਹਸ਼ੰਕਰ ਬਲਾਕ ਮਾਹਿਲਪੁਰ ਦਾ ਪਿੰਡ ਹੈ। ਪਿੰਡ ਵਾਸੀਆਂ ਅਨੁਸਾਰ ਇਸ ਪਿੰਡ ਨੂੰ ਰਾਜਾ ਮਾਹਿਲਦੇਵ ਦੇ ਪੁੱਤਰ ਮਹਿਮਦ ਨੇ ਵਸਾਇਆ। ਲਗਪਗ ਤਿੰਨ ਸੌ ਸਾਲ ਪੁਰਾਣਾ ਇਹ ਪਿੰਡ ਮਾਹਿਲਪੁਰ ਤੋਂ ਉੱਤਰ ਵਾਲੇ ਪਾਸੇ 4 ਕਿਲੋਮੀਟਰ ਦੀ ਦੂਰੀ ’ਤੇ ਹੈ। 1992 ਵਿਚ ਦੋ ਹਿੱਸਿਆਂ ਵਿਚ ਵੱਸੇ ਇਸ ਪਿੰਡ ਦੀਆਂ ਦੋ ਪੰਚਾਇਤਾਂ ਬਣਾ ਦਿੱਤੀਆਂ ਗਈਆਂ। ਦੋ ਸੌ ਮੀਟਰ ਦੇ ਫਾਸਲੇ ’ਤੇ ਵੱਸਦੇ ਪਿੰਡ ਨੂੰ ਮਹਿਮਦੁਵਾਲ ਖੁਰਦ ਕਿਹਾ ਜਾਂਦਾ ਹੈ।

ਜਿਲ੍ਹਾ ਡਾਕਖਾਨਾ ਪਿੰਨ ਕੋਡ ਖੇਤਰ ਨਜਦੀਕ ਥਾਣਾ
ਹੁਸ਼ਿਆਰਪੁਰ ਮਹਿਲਪੁਰ 146105 ਮਖਸੂਦਪੁਰ

ਪਿੰਡ ਬਾਰੇ ਜਾਣਕਾਰੀ[ਸੋਧੋ]

ਪਿੰਡ ਦਾ ਸਬੰਧ ਪੀਰ ਹਜ਼ਰਤ ਹਾਫ਼ਿਜ਼ ਮੁਹੰਮਦ ਮੂਸਾ ਸਾਹਿਬ ਨਾਲ ਸੀ। ਇਹ ਇੱਕ ਪੁਰਾਤਨ ਪਿੰਡ ਹੈ ਅਤੇ ਇਸਦਾ ਵਾਤਾਵਰਨ ਹਰ ਇਕ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ‘ਸਿੰਘ ਇਜ਼ ਕਿੰਗ’, ‘ਨਮਸਤੇ ਲੰਡਨ’, ‘ਸ਼ਹੀਦ-ਏ-ਮੁਹੱਬਤ’ ਫ਼ਿਲਮਾਂ, ਕਈ ਨਾਟਕਾਂ ਤੇ ਗੀਤਾਂ ਦਾ ਫਿਲਮਾਂਕਣ ਹੋਣ ਕਾਰਨ ਇਸ ਨੂੰ ਫ਼ਿਲਮ ਸਿਟੀ ਵਜੋਂ ਜਾਣਿਆ ਜਾਂਦਾ ਹੈ।

ਆਬਾਦੀ ਸੰਬੰਧੀ ਅੰਕੜੇ[ਸੋਧੋ]

ਵਿਸ਼ਾ[2] ਕੁੱਲ ਮਰਦ ਔਰਤਾਂ
ਘਰਾਂ ਦੀ ਗਿਣਤੀ 298
ਆਬਾਦੀ 1,351 710 641
ਬੱਚੇ (0-6) 135 78 57
ਅਨੁਸੂਚਿਤ ਜਾਤੀ 453 231 222
ਪਿਛੜੇ ਕਵੀਲੇ 0 0 0
ਸਾਖਰਤਾ 81.00 % 84.97 % 76.71 %
ਕੁਲ ਕਾਮੇ 491 340 151
ਮੁੱਖ ਕਾਮੇ 399 399 0
ਦਰਮਿਆਨੇ ਕਮਕਾਜੀ ਲੋਕ 92 28 64

ਪਿੰਡ ਵਿੱਚ ਆਰਥਿਕ ਸਥਿਤੀ[ਸੋਧੋ]

ਇਸ ਪਿੰਡ ਵਿੱਚ ਸਭ ਜਾਂਤਾ ਧਾਰਮਾਂ ਦੇ ਲੋਕ ਰਹਿੰਦੇ ਹਨ। ਇਥੇ ਅਨੁਸੂਚਿਤ ਜਾਤੀ ਦੀ ਗਿਣਤੀ 33.53 % ਦੇ ਲਗਭਗ ਹੈ। ਘਰਾਂ ਦੀ ਗਿਣਤੀ 491 ਹੈ।

ਪਿੰਡ ਵਿੱਚ ਮੁੱਖ ਥਾਵਾਂ[ਸੋਧੋ]

ਧਾਰਮਿਕ ਥਾਵਾਂ[ਸੋਧੋ]

ਪਿੰਡ ਵਿਚ ਦੋ ਗੁਰਦੁਆਰੇ ਅਤੇ ਕੁਝ ਹੋਰ ਧਾਰਮਿਕ ਸਥਾਨ ਹਨ।

ਇਤਿਹਾਸਿਕ ਥਾਵਾਂ[ਸੋਧੋ]

ਸਹਿਕਾਰੀ ਥਾਵਾਂ[ਸੋਧੋ]

ਪਿੰਡ ਵਿੱਚ ਆਂਗਨਵਾੜੀ ਸੈਂਟਰ, ਸਿਵਲ ਹਸਪਤਾਲ, ਪਸ਼ੂ ਡਿਸਪੈਂਸਰੀ, ਖੇਡ ਸਟੇਡੀਅਮ , ਹਾਈ ਸਕੂਲ ਹਨ।

ਪਿੰਡ ਵਿੱਚ ਖੇਡ ਗਤੀਵਿਧੀਆਂ[ਸੋਧੋ]

ਖੇਡ ਸਟੇਡੀਅਮ, ਸ਼ਿਵਾਲਿਕ ਯੂਥ ਕਲੱਬ, ਗੋਲਡਨ ਯੂਥ ਕਲੱਬ, ਗੁਰੂ ਰਵਿਦਾਸ ਕਲੱਬ ਵਿਦਿਆਰਥੀਆਂ ਦਾ ਬਹੁਪੱਖੀ ਵਿਕਾਸ ਕਰਦੇ ਹਨ।

ਪਿੰਡ ਵਿੱਚ ਸਮਾਰੋਹ[ਸੋਧੋ]

ਪਿੰਡ ਦੀਆ ਮੁੱਖ ਸਖਸ਼ੀਅਤਾਂ[ਸੋਧੋ]

ਨੌਜਵਾਨ ਮਨਪ੍ਰੀਤ ਸਿੰਘ ਮੰਨਾ ਨੇ ਫੌਜ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾ ਕੇ ਰਾਸ਼ਟਰਪਤੀ ਪਾਸੋਂ ਕੀਰਤੀ ਚੱਕਰ ਸਾਲ 2007 ਵਿਚ ਪ੍ਰਾਪਤ ਕੀਤਾ। ਬਲਜਿੰਦਰ ਮਾਨ ਨੇ ਬਾਲ ਸਾਹਿਤ ਦੇ ਖੇਤਰ ਵਿਚ ਪੈੜ ਪਾ ਕੇ ‘‘ਨਿੱਕੀਆਂ-ਕਰੂੰਬਲਾਂ’’ ਬਾਲ ਰਸਾਲੇ ਨੂੰ ਚਰਚਿਤ ਕੀਤਾ ਹੈ।

ਫੋਟੋ ਗੈਲਰੀ[ਸੋਧੋ]

ਪਹੁੰਚ[ਸੋਧੋ]

ਇਹ ਪਿੰਡ ਜ਼ਿਲ੍ਹਾ ਮੁੱਖ ਦਫਤਰ ਤੋਂ 24 ਕਿਲੋਮੀਟਰ ਪੂਰਬ ਵੱਲ ਸਥਿਤ ਹੈ। ਅਤੇ ਪੰਜਾਬ ਦੀ ਰਾਜਧਾਨੀ ਤੋਂ 117 ਕਿਲੋਮੀਟਰ ਦੀ ਦੁਰੀ ਤੇ ਹੈ। ਇਸ ਦੇ ਨੇੜੇ ਦੇ ਪਿੰਡ ਚੰਦੇਲੀ, ਘੁਮੀਆਲਾ, ਕਾਹਰਪੁਰ, ਨੰਗਲ ਚੋਰਾਂ, ਮੈਲੀ ਹਨ।

ਹਵਾਲੇ[ਸੋਧੋ]

  1. "Mehmadwal". Retrieved 20 ਜੁਲਾਈ 2016.
  2. "Census2011". 2011. Retrieved 20 ਜੁਲਾਈ 2016.