ਮਹਿਲੋਗ ਰਿਆਸਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਹਿਲੋਗ ਰਿਆਸਤ ਦਾ ਮਹਿਲ
ਮਹਿਲੋਗ ਰਿਆਸਤ ਦਾ ਨਕਸ਼ਾ
ਮਹਿਲੋਗ ਰਿਆਸਤ
ਮਹਿਲੋਗ
ਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂ
ਆਖਰੀ 16ਵੀਂ ਸਦੀ–1948
ਇਤਿਹਾਸ
 -  ਸਥਾਪਨਾ ਆਖਰੀ 16ਵੀਂ ਸਦੀ
 -  ਭਾਰਤ ਦੀ ਆਜ਼ਾਦੀ 1948
Area
 -  1901 127 km2 (49 sq mi)
ਜਨਸੰਖਆ
 -  1901 8,968 
Density 70.6 /km2  (182.9 /sq mi)
ਫਰਮਾ:1911

ਮਹਿਲੋਗ ਬਰਤਾਨਵੀ ਰਾਜ ਸਮੇਂ ਭਾਰਤ ਦੀ ਇੱਕ ਰਿਆਸਤ ਸੀ। ਇਹ ਖੇਤਰ ਹੁਣ ਅਜੋਕੇ ਹਿਮਾਚਲ ਪ੍ਰਦੇਸ ਵਿੱਚ ਪੈਂਦਾ ਹੈ ।1940 ਵਿੱਚ ਇਸਦੀ ਵੱਸੋਂ 8,631 ਅਤੇ ਖੇਤਰਫਲ 49 ਵਰਗ .ਕਿ.ਮੀ ਸੀ। ਇਹ ਕਸੌਲੀ ਤੋਂ 14 ਕਿ.ਮੀ.ਦੀ ਦੂਰੀ [1]ਤੇ ਪੈਂਦਾ ਹੈ ਇਸਦੀ ਰਾਜਧਾਨੀ ਸੋਲਨ ਜਿਲੇ ਦਾ ਪਿੰਡ ਪੱਟਾ ਸੀ ਜੋ ਸ਼ਿਮਲਾ ਤੋਂ 53 ਕਿ.ਮੀ ਦੀ ਦੂਰੀ ਤੇ ਪੈਂਦਾ ਹੈ [2][3]

15 ਅਪ੍ਰੈਲ 1948 ਨੂੰ ਮਹਿਲੋਗ ਰਿਆਸਤ ਨੂੰ ਆਜਾਦ ਭਾਰਤਵਿੱਚ ਸ਼ਾਮਲ ਕਰ ਦਿੱਤਾ ਗਿਆ।ਬਾਅਦ ਵਿੱਚ ਇਸਨੂੰ ਹਿਮਾਚਲ ਪ੍ਰਦੇਸ ਰਾਜ ਦਾ ਹਿੱਸਾ ਬਣਾ ਦਿੱਤਾ ਗਿਆ ।

ਇਤਿਹਾਸ[ਸੋਧੋ]

ਮਹਿਲੋਗ ਰਿਆਸਤ ਮੂਲ ਰੂਪ ਵਿੱਚ 1183 ਵਿੱਚ ਹੋਂਦ ਵਿੱਚ ਆਈ। ਇਸ ਤੋਂ ਪਹਿਲਾਂ ਇਸਦੇ ਸ਼ਾਸ਼ਕ ਕਾਲਕਾ ਦੇ ਕੋਲ ਰਾਜ ਕਰਦੇ ਸਨ। ਮੁਹੰਮਦ ਗੌਰੀ ਦੇ ਹਮਲੇ ਤੋਂ ਬਾਅਦ ਇਹ ਰਾਜੇ ਪੱਟਾ ਵਿਖੇ ਆ ਗਏ ਅਤੇ ਮਹਿਲੋਗ ਰਿਆਸਤ ਸਥਾਪਤ ਕੀਤੀ। ਸ਼ੁਰੂ ਵਿੱਚ ਇਸ ਰਿਆਸਤ ਵਿੱਚ 193 ਪਿੰਡ ਸਨ ਅਤੇ ਅਜਾਦੀ ਦੇ ਸਮੇ ਇਸ ਰਿਆਸਤ ਵਿੱਚ 300 ਤੋਂ ਵੱਧ ਪਿੰਡ ਸਨ ਅਤੇ ਇਹ ਸ਼ਿਮਲਾ ਰਿਆਸਤੀ ਰਾਜਾਂ ਵਿੱਚੋਂ ਸਭ ਤੋਂ ਵੱਡੀ ਰਿਆਸਤ ਸੀ।ਇਹ ਰਿਆਸਤ 1803 ਤੋਂ 1815 ਤੱਕ ਨੇਪਾਲ ਦੇ ਗੋਰਖਾ ਰਾਜ ਅਧੀਨ ਰਹੀ।[4] ਅਜਾਦੀ ਸਮੇਂ ਜਦ ਇਸ ਰਿਆਸਤ ਨੂੰ ਆਜ਼ਾਦ ਭਾਰਤ ਦਾ ਹਿੱਸਾ ਬਣਾ ਦਿੱਤਾ ਗਿਆ ਉਸ ਸਮੇਂ ਇਸ ਦੀ ਵੱਸੋਂ 15 ਹਜਾਰ ਦੇ ਕਰੀਬ ਅਤੇ ਰਕਬਾ 123 ਵਰਗ ਕਿਲੋਮੀਟਰ ਸੀ।[5]

ਸ਼ਾਸ਼ਕ[ਸੋਧੋ]

ਮਹਿਲੋਗ ਰਿਆਸਤ ਤੇ ਸੂਰਜਵੰਸ਼ੀ ਰਾਜਪੂਤ ਵੰਸ਼ ਦੇ ਸ਼ਾਸ਼ਕਾਂ ਨੇ ਰਾਜ ਕੀਤਾ ਜਿਹਨਾਂ ਨੂੰ ਠਾਕਰ ਖਿਤਾਬ ਨਾਲ ਜਾਣਿਆ ਜਾਂਦਾ ਸੀ। [6]

ਠਾਕਰ[ਸੋਧੋ]

  • .... - 1801 ਨਾਹਰ ਚਾਂਦ (d. 1801)
  • 1801 - 1803 ਸੰਸਾਰ ਚਾਂਦ (ਪਹਿਲੀ ਵਾਰ ) (d. 1849)
  • 1803 - 1815 ਨੇਪਾਲ ਵਲੋਂ ਕਬਜ਼ਾ
  • 1815 - 1849 ਸੰਸਾਰ ਚਾਂਦ (ਦੂਜੀ ਵਾਰ ) (s.a.)
  • 1849 - 1880 ਦਲੀਪ ਚਾਂਦ (b. 1829 - d. 1880)
  • 16 ਮਈ 1880 - 16 ਸਤੰਬਰ 1902 ਰਘੂਨਾਥ ਚਾਂਦ (b. 1861/66 - d. 1902) (personal style Rana)
  • 1902 - 16 ਦਸੰਬਰ 1934 ਦੁਰਗਾ ਚਾਂਦ (b. 1898 - d. 1934)
  • 16 ਦਸੰਬਰ 1934 - 15 ਅਗਸਤ 1947 ਨਰਿੰਦਰ ਚਾਂਦ (b. 1921 - d. 2011)
  • 16 ਦਸੰਬਰ 1934 - 1942 .... -Regent

ਇਹ ਵੀ ਵੇਖੋ[ਸੋਧੋ]

[1]

ਤਸਵੀਰਾਂ[ਸੋਧੋ]

ਹਵਾਲੇ[ਸੋਧੋ]

ਫਰਮਾ:HimachalPradesh-geo-stub ਫਰਮਾ:Princely states of the Punjab and Simla Hills

ਗੁਣਕ: 31°11′N 76°34′E / 31.183°N 76.567°E / 31.183; 76.567


ਫਰਮਾ:HimachalPradesh-geo-stub