ਮਾਇਆ ਐਂਜਲੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਇਆ ਐਂਜਲੋ
אנג'לו בשנת 2013
ਜਨਮਮਾਰਗਰੇਟ ਐਨ ਜਾਨਸਨ
(1928-04-04)4 ਅਪ੍ਰੈਲ 1928
ਸੇਂਟ ਲੂਈਸ, ਮਿਸੂਰੀ, ਯੂ ਐੱਸ
ਮੌਤ28 ਮਈ 2014(2014-05-28) (ਉਮਰ 86)
ਵਿੰਸਟਨ-ਸਾਲੇਮ, ਨਾਰਥ ਕੈਰੋਲੀਨਾ, ਯੂ ਐੱਸ
ਮੌਤ ਦਾ ਕਾਰਨਕੁਦਰਤੀ ਕਾਰਨਾਂ
ਵੱਡੀਆਂ ਰਚਨਾਵਾਂਆਈ ਨੋ ਵ੍ਹਾਈ ਦ ਕੇਜਡ ਬਰਡ ਸਿੰਗਜ
ਆਨ ਦ ਪਲਸ ਆਫ਼ ਮਾਰਨਿੰਗ
ਨਸਲੀਅਤਅਫ਼ਰੀਕੀ ਅਮਰੀਕਨ
ਕਿੱਤਾਕਵੀ, ਸਿਵਲ ਰਾਈਟਸ ਐਕਟਿਵਿਸਟ, ਡਾਂਸਰ, ਫ਼ਿਲਮ ਨਿਰਦੇਸ਼ਕ, ਨਾਟਕਕਾਰ, ਲੇਖਕ, ਅਦਾਕਾਰਾ, ਪ੍ਰੋਫ਼ੈਸਰ
ਪ੍ਰਭਾਵਿਤ ਕਰਨ ਵਾਲੇਚਾਰਲਸ ਡਿਕਨਜ, ਵਿਲੀਅਮ ਸ਼ੇਕਸਪੀਅਰ, ਐਡਗਰ ਐਲਨ ਪੋ, ਡਗਲਸ ਜਾਨਸਨ, ਜੇਮਸ ਵੇਲਡਨ ਜਾਨਸਨ, ਫ੍ਰਾਂਸਿਸ ਹਾਰਪਰ, ਐਨ ਸਪੈਨਸਰ, ਜੈਸੀ ਫੌਸੇ, ਜੇਮਸ ਬਾਲਡਵਿਨ
ਲਹਿਰਸਿਵਲ ਰਾਈਟਸ
ਵਿਧਾਸਵੈਜੀਵਨੀ
ਵੈੱਬਸਾਈਟ
http://www.mayaangelou.com

ਮਾਇਆ ਐਂਜਲੋ (/ˈm.ə ˈænəl/;[1][2] ਜਨਮ ਸਮੇਂ ਮਾਰਗਰੇਟ ਐਨ ਜਾਨਸਨ ; 4 ਅਪਰੈਲ 1928 - 28 ਮਈ 2014) ਅਫ਼ਰੀਕੀ ਅਮਰੀਕਨ ਲੇਖਕ, ਅਦਾਕਾਰਾ ਅਤੇ ਸਿਵਲ ਰਾਈਟਸ ਐਕਟਿਵਿਸਟ ਸੀ। ਉਹ ਮਾਰਟਿਨ ਲੂਥਰ ਕਿੰਗ ਅਤੇ ਮੈਲਕਮ ਏਕਸ ਦੀ ਦੋਸਤ ਸੀ। ਉਸਨੇ ਸੱਤ ਸਵੈਜੀਵਨੀਆਂ, ਪੰਜ ਨਿਬੰਧ ਸੰਗ੍ਰਹਿ, ਅਤੇ ਅਨੇਕ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰਵਾਏ ਹਨ। ਉਹ ਅਮਰੀਕਾ ਦੀ ਸਹਿਤਕ ਜਗਤ ਦੀ ਪ੍ਰਮੁੱਖ ਹਸਤਾਖਰ ਸੀ। ਉਸ ਦੀ ਪਹਿਚਾਣ 1969 ਵਿੱਚ ਆਈ ਉਸ ਦੀ ਯਾਦਾਂ ਦੀ ਕਿਤਾਬ ਆਈ ਨੋ ਵਾਈ ਦ ਕੇਜਡ ਬਰਡ ਸਿੰਗਸ ਨਾਲ ਬਣੀ। ਉਸ ਦੇ ਕੈਰੀਅਰ ਦਾ ਦਾਇਰਾ ਟੈਲੀਵਿਜ਼ਨ, ਥਿਏਟਰ, ਫਿਲਮਾਂ, ਬੱਚਿਆਂ ਦੀਆਂ ਕਿਤਾਬਾਂ ਅਤੇ ਸੰਗੀਤ ਤੱਕ ਫੈਲਿਆ ਸੀ। ਉਸ ਨੇ ਲੇਖਣੀ ਅਤੇ ਇੰਟਰਵਿਊਆਂ ਦੇ ਮਾਧਿਅਮ ਰਾਹੀਂ ਆਪਣੇ ਆਪ ਨੂੰ ਅਸਮਾਨਤਾ ਅਤੇ ਬੇਇਨਸਾਫ਼ੀ ਦੀ ਲੜਾਈ ਲੜਨ ਵਾਲਿਆਂ ਲਈ ਇੱਕ ਰੋਲ ਮਾਡਲ ਦੇ ਰੂਪ ਵਿੱਚ ਪੇਸ਼ ਕੀਤਾ।[3]

ਜ਼ਿੰਦਗੀ[ਸੋਧੋ]

ਮਾਇਆ ਦਾ ਜਨਮ 4 ਅਪਰੈਲ 1928 ਨੂੰ ਸੇਂਟ ਲੂਈਸ ਵਿਖੇ ਹੋਇਆ। ਉਹ ਇੱਕ ਦਰਬਾਨ ਅਤੇ ਨੌਸੈਨਾ ਖਾਣਾ ਮਾਹਰ, ਬੇਲੀ ਜਾਨਸਨ, ਅਤੇ ਇੱਕ ਨਰਸ ਅਤੇ ਕਾਰਡ ਡੀਲਰ, ਵਿਵੀਅਨ (ਬੈਕਸਟਰ) ਜਾਨਸਨ ਦੀ ਦੂਜੀ ਔਲਾਦ ਸੀ। ਅਜੇ ਉਹ ਤਿੰਨ ਵਰ੍ਹਿਆਂ ਦੀ ਹੀ ਸੀ ਕਿ ਉਸ ਦੇ ਮਾਪਿਆਂ ਵਿੱਚ ਅਣਬਣ ਹੋ ਗਈ ਅਤੇ ਉਹ ਜੁਦਾ ਹੋ ਗਏ।

ਹਵਾਲੇ[ਸੋਧੋ]