ਮਾਈਕਲ ਜੈਕਸਨ
ਦਿੱਖ
ਮਾਈਕਲ ਜੈਕਸਨ | |
---|---|
ਜਾਣਕਾਰੀ | |
ਜਨਮ ਦਾ ਨਾਮ | ਮਾਈਕਲ ਜੋਸਫ ਜੈਕਸਨ |
ਉਰਫ਼ | ਮਾਈਕਲ ਜੋ ਜੈਕਸਨ |
ਜਨਮ | ਗੈਰੀ, ਇੰਡੀਆਨਾ, ਅਮਰੀਕਾ | ਅਗਸਤ 29, 1958
ਮੌਤ | ਜੂਨ 25, 2009 ਲਾਸ ਐਂਜੇਲੇਸ, ਕੈਲੀਫੋਰਨੀਆ, ਅਮਰੀਕਾ | (ਉਮਰ 50)
ਵੰਨਗੀ(ਆਂ) | ਪੌਪ, ਰਾਕ, ਸੋਲ, ਰਿਦਮ ਅਤੇ ਬਲੂਜ਼, ਫੰਕ, ਡਿਸਕੋ, ਨਿਊ ਜੈਕ ਸਵਿੰਗ |
ਕਿੱਤਾ | ਸੰਗੀਤਕਾਰ, ਗਾਇਕ-ਗੀਤਕਾਰ, ਪ੍ਰਬੰਧਕ, ਡਾਂਸਰ, ਮਨੋਰੰਜਕ, ਕੋਰੀਓਗ੍ਰਾਫਰ, ਸੰਗੀਤ ਨਿਰਮਾਤਾ, ਅਭਿਨੇਤਾ, ਵਪਾਰੀ, ਸਮਾਜ ਸੇਵਕ |
ਸਾਜ਼ | Vocals |
ਸਾਲ ਸਰਗਰਮ | 1964–2009 |
ਲੇਬਲ | ਮੋਟਾਉਨ, ਏਪੀਕ, ਲਿਗੇਸੀ, ਐਮ ਜੇ ਜੇ |
ਮਾਈਕਲ ਜੈਕਸਨ (29 ਅਗਸਤ 1958 – 25 ਜੂਨ 2009)[1] ਇੱਕ ਅਮਰੀਕੀ ਗਾਇਕ-ਗੀਤਕਾਰ, ਡਾਂਸਰ, ਵਪਾਰੀ ਅਤੇ ਸਮਾਜ ਸੇਵਕ ਸੀ। ਮਾਈਕਲ, ਜੈਕਸਨ ਦੰਪਤੀ ਦੀ ਸੱਤਵੀਂ ਔਲਾਦ ਸੀ, ਜਿਸ ਨੇ ਸਿਰਫ ਗਿਆਰਾਂ ਸਾਲ ਦੀ ਉਮਰ ਵਿੱਚ ਹੀ ਪੇਸ਼ਾਵਰਾਨਾ ਗਾਇਕੀ ਸ਼ੁਰੂ ਕਰ ਦਿੱਤੀ ਸੀ। ਉਸ ਸਮੇਂ ਉਹ ਜੈਕਸਨ-5 ਸਮੂਹ ਦਾ ਮੈਂਬਰ ਹੋਇਆ ਕਰਦਾ ਸੀ। 1971 ਵਿੱਚ ਉਸ ਨੇ ਆਪਣਾ ਵਿਅਕਤੀਗਤ ਕੈਰੀਅਰ ਅਰੰਭ ਕੀਤਾ, ਹਾਲਾਂਕਿ ਉਸ ਸਮੇਂ ਵੀ ਉਹ ਗਰੁਪ ਮੈਂਬਰ ਸੀ। ਜੈਕਸਨ ਨੇ ਗਾਇਕੀ ਦੀ ਦੁਨੀਆ ਵਿੱਚ ਜਲਦੀ ਹੀ ਆਪਣਾ ਸਿੱਕਾ ਜਮਾ ਲਿਆ ਅਤੇ ਕਿੰਗ ਆਫ ਪਾਪ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ। ਉਨ੍ਹਾਂ ਦੀਆਂ ਸਭ ਤੋਂ ਜਿਆਦਾ ਵਿਕਰੀ ਵਾਲੀਆਂ ਅਲਬਮਾਂ ਵਿੱਚ, ਆਫ ਦ ਵਾਲ (1979), ਬੈਡ (1987), ਡੈਂਜਰਸ (1991), ਅਤੇ ਹਿਸਟਰੀ (1995) ਪ੍ਰਮੁੱਖ ਹਨ। ਹਾਲਾਂਕਿ 1982 ਵਿੱਚ ਜਾਰੀ ਥਰਿਲਰ ਉਨ੍ਹਾਂ ਦੀ ਹੁਣ ਤੱਕ ਸਭ ਤੋਂ ਜਿਆਦਾ ਵਿਕਣ ਵਾਲੀ ਅਲਬਮ ਮੰਨੀ ਜਾਂਦੀ ਹੈ।
ਹਵਾਲੇ
[ਸੋਧੋ]- ↑ "Biography.com". Retrieved 2 February 2014.