ਮਾਈਜ਼ਾ ਹਮੀਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਈਜ਼ਾ ਹਮੀਦ ਗੁੱਜਰ (ਪੰਜਾਬੀ, ਉਰਦੂ: مائزہ حمید ) ਇੱਕ ਪਾਕਿਸਤਾਨੀ ਸਿਆਸਤਦਾਨ ਅਤੇ ਨਵਾਜ਼ ਸ਼ਰੀਫ਼ ਦਾ ਸਰਗਰਮ ਸਿਆਸੀ ਵਰਕਰ ਹੈ ਜੋ ਅਗਸਤ 2018 ਤੋਂ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੀ ਮੈਂਬਰ ਰਹੀ। ਇਸ ਤੋਂ ਪਹਿਲਾਂ ਉਹ ਜੂਨ 2013 ਤੋਂ ਮਈ 2018 ਤੱਕ ਨੈਸ਼ਨਲ ਅਸੈਂਬਲੀ ਦੀ ਮੈਂਬਰ ਅਤੇ 2008 ਤੋਂ 2013 ਤੱਕ ਪੰਜਾਬ ਦੀ ਸੂਬਾਈ ਅਸੈਂਬਲੀ ਦੀ ਮੈਂਬਰ ਸੀ।

ਸਿਆਸੀ ਕੈਰੀਅਰ[ਸੋਧੋ]

ਮਾਈਜ਼ਾ ਹਮੀਦ 2008 ਦੀਆਂ ਪਾਕਿਸਤਾਨੀ ਆਮ ਚੋਣਾਂ ਵਿੱਚ ਔਰਤਾਂ ਲਈ ਰਾਖਵੀਂ ਸੀਟ 'ਤੇ ਪਾਕਿਸਤਾਨ ਮੁਸਲਿਮ ਲੀਗ (ਐਨ) (ਪੀਐਮਐਲ-ਐਨ) ਦੇ ਉਮੀਦਵਾਰ ਵਜੋਂ ਪੰਜਾਬ ਦੀ ਸੂਬਾਈ ਅਸੈਂਬਲੀ ਲਈ ਚੁਣੀ ਗਈ ਸੀ।[1]

ਉਹ 2013 ਦੀਆਂ ਆਮ ਚੋਣਾਂ ਵਿੱਚ ਪੰਜਾਬ ਤੋਂ ਔਰਤਾਂ ਲਈ ਰਾਖਵੀਂ ਸੀਟ 'ਤੇ ਪੀਐਮਐਲ-ਐਨ ਦੀ ਉਮੀਦਵਾਰ ਵਜੋਂ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਲਈ ਚੁਣੀ ਗਈ ਸੀ।[2][3] ਜਨਵਰੀ 2017 ਵਿੱਚ, ਉਸਨੂੰ ਕੈਪੀਟਲ ਐਡਮਿਨਿਸਟ੍ਰੇਸ਼ਨ ਅਤੇ ਡਿਵੈਲਪਮੈਂਟ ਡਿਵੀਜ਼ਨ ਲਈ ਸੰਘੀ ਸੰਸਦੀ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਸੀ।[4]

ਉਹ 2018 ਦੀਆਂ ਪਾਕਿਸਤਾਨੀ ਆਮ ਚੋਣਾਂ ਵਿੱਚ ਪੰਜਾਬ ਤੋਂ ਔਰਤਾਂ ਲਈ ਰਾਖਵੀਂ ਸੀਟ 'ਤੇ ਪੀਐਮਐਲ-ਐਨ ਦੀ ਉਮੀਦਵਾਰ ਵਜੋਂ ਨੈਸ਼ਨਲ ਅਸੈਂਬਲੀ ਲਈ ਦੁਬਾਰਾ ਚੁਣੀ ਗਈ ਸੀ।[5] ਉਸ ਦੀ ਚੋਣ ਤੋਂ ਬਾਅਦ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਉਸ ਦੀ ਚੋਣ ਨੂੰ ਚੁਣੌਤੀ ਦੇਣ ਲਈ ਇਸਲਾਮਾਬਾਦ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।[6]

ਹਵਾਲੇ[ਸੋਧੋ]

  1. "Punjab Assembly". www.pap.gov.pk. Retrieved 30 April 2018.
  2. "PML-N secures most reserved seats for women in NA - The Express Tribune". The Express Tribune. 28 May 2013. Archived from the original on 4 March 2017. Retrieved 7 March 2017.
  3. "Women, minority seats allotted". DAWN.COM (in ਅੰਗਰੇਜ਼ੀ). 29 May 2013. Archived from the original on 7 March 2017. Retrieved 7 March 2017.
  4. Abbasi, Kashif (2 January 2017). "FDE keeps teachers on their toes on Sunday". DAWN.COM (in ਅੰਗਰੇਜ਼ੀ). Archived from the original on 23 August 2017. Retrieved 23 August 2017.
  5. Reporter, The Newspaper's Staff (12 August 2018). "List of MNAs elected on reserved seats for women, minorities". DAWN.COM. Retrieved 12 August 2018.
  6. Chaudhry, Fahad (16 August 2018). "PTI challenges PML-N candidate's election to reserved NA seat for women in IHC". DAWN.COM. Retrieved 16 August 2018.