ਮਾਘੀ ਸਿੰਘ ਕਵੀਸ਼ਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਵੀਸ਼ਰ ਮਾਘੀ ਸਿੰਘ ਗਿੱਲ ਪੰਜਾਬ ਦਾ ਇੱਕ ਕਵੀਸਰ ਸੀ।

ਮਾਘੀ ਸਿੰਘ ਦਾ ਜਨਮ ਮਾਘ ਦੀ ਸੰਗਰਾਂਦ 1892 ਵਿੱਚ ਹਜ਼ਾਰਾ ਸਿੰਘ ਦੇ ਘਰ ਮਾਤਾ ਪ੍ਰੇਮ ਕੌਰ ਦੀ ਕੁੱਖੋਂ ਹੋਇਆ।[1] ਮਾਘੀ ਸਿੰਘ ਦੀ ਪੜ੍ਹਾਈ ਲਿਖਾਈ ਬਹੁਤੀ ਨਹੀਂ ਸੀ। ਕਵੀਸ਼ਰੀ ਗਾਉਣ ਦੀ ਕਲਾ ਉਸ ਨੂੰ ਆਪਣੇ ਵਿਰਸੇ ਵਿੱਚ ਮਿਲੀ ਸੀ। ਉਹਨਾਂ ਦੇ ਪਿਤਾ ਹਜ਼ਾਰਾ ਸਿੰਘ ਵੀ ਗੁਣਗੁਣਾ ਲੈਂਦੇ ਸਨ।[1] ਮਾਘੀ ਸਿੰਘ ਆਪਣੀ ਤੀਖਣ ਬੁੱਧੀ ਸਦਕਾ ਨਿੱਤ ਨਵੇਂ ਛੰਦ ਘੜਦਾ ਰਿਹਾ। ‘ਪੱਤਲ’ ਵਿੱਚ ਮਾਘੀ ਸਿੰਘ ਆਪਣੇ ਜਨਮ ਬਾਰੇ ਲਿਖਦਾ ਹੈ:

ਭਾਈ ਕੇ ਚੱਕ ਪਾਸੇ ਪਿੰਡ ਗਾਮ ਹੈ,
ਨਾਲੇ ਗਿੱਲ ਗੋਤ ਮਾਘੀ ਸਿੰਘ ਨਾਂ ਹੈ,
ਸਾਰਾ ਪਿੰਡ ਵਸਦਾ ਆਨੰਦ ਨਾਲ ਜੀ,
ਉਮਰ ਉਨਾਠੇ ’ਚ ਅਠਾਰਾਂ ਸਾਲ ਜੀ।

ਮਾਘੀ ਸਿੰਘ ਗਿੱਲ ਦੀਆਂ 100 ਛੋਟੀਆਂ-ਵੱਡੀਆਂ ਰਚਨਾਵਾਂ ਹਨ। ਮਾਘੀ ਸਿੰਘ ਗਿੱਲ ਦੇ 250 ਤੋਂ ਵੱਧ ਸ਼ਾਗਿਰਦ ਹਨ ਜੋ ਮਾਘੀ ਸਿੰਘ ਦੇ ਚਲੇ ਜਾਣ ਪਿੱਛੋਂ ਉਸ ਨੂੰ ਅਜੇ ਵੀ ਜਿਊਂਦਾ ਰੱਖੀ ਬੈਠੇ ਹਨ

ਹਵਾਲੇ[ਸੋਧੋ]

  1. 1.0 1.1 "ਕਵੀਸ਼ਰ ਮਾਘੀ ਸਿੰਘ ਦੇ ਤੁਰ ਜਾਣ ਪਿੱਛੋਂ…". ਪੰਜਾਬੀ ਟ੍ਰਿਬਿਉਨ. 12 ਅਕਤੂਬਰ 2013.