ਮਾਣਕ ਮਾਜਰਾ (ਲੁਧਿਆਣਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਣਕ ਮਾਜਰਾ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਪਿੰਡ ਖੰਨਾ ਬਲਾਕ ਅਤੇ ਤਹਿਸੀਲ ਦੇ ਅਧੀਨ ਆਉਂਦਾ ਹੈ। ਇਹ ਲੁਧਿਆਣਾ ਤੋਂ ਤਕਰੀਬਨ 55 ਕਿਲੋਮੀਟਰ, ਖੰਨਾ ਤੋਂ 18 ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ 52 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇੱਥੋਂ ਦਾ ਪਿੰਨ ਕੋਡ 141411 ਹੈ।[1] 2009 ਦੇ ਅੰਕੜਿਆਂ ਅਨੁਸਾਰ ਇਸ ਪਿੰਡ ਵਿੱਚ ਗਰਾਮ ਪੰਚਾਇਤ ਮੌਜੂਦ ਹੈ।

ਪਿੰਡ ਬਾਰੇ[ਸੋਧੋ]

ਮਾਣਕ ਮਾਜਰਾ ਦਾ ਕੁੱਲ ਭੂਗੋਲਿਕ ਖੇਤਰ 234 ਹੈਕਟੇਅਰ ਹੈ। ਇਸ ਪਿੰਡ ਦੀ ਜਨਸੰਖਿਆ 1839 ਹੈ। ਜਿਸ ਵਿੱਚ 44.9%(881) ਔਰਤਾਂ ਅਤੇ 66.6% (958) ਮਰਦ ਹਨ। ਇਸ ਪਿੰਡ ਵਿੱਚ ਜ਼ਿਆਦਾਤਰ ਜਨਸੰਖਿਆ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਹੈ ਜੋ ਕਿ ਲਗਭਗ 87.2% ਹੈ।[2] ਪਿੰਡ ਵਿੱਚ ਕੁੱਲ 369 ਘਰ ਹਨ। ਇਸ ਪਿੰਡ ਨੂੰ ਨੇੜਲਾ ਸ਼ਹਿਰ ਖੰਨਾ ਹੈ।[3] ਸਿੱਖਿਆ ਦੇ ਪ੍ਰਬੰਧ ਲਈ ਪਿੰਡ ਵਿੱਚ ਪ੍ਰਾਇਮਰੀ ਅਤੇ ਸੀਨੀਅਰ ਸਕੇੰਡਰੀ ਸਰਕਾਰੀ ਸਕੂਲ ਮੌਜੂਦ ਹਨ। ਸਹਿਤ ਸਹੂਲਤਾਂ ਲਈ ਪਿੰਡ ਦੇ ਲੋਕਾਂ ਨੂੰ ਨਾਲ ਲੱਗਦੇ ਪਿੰਡ ਭੱਦਲਾ ਉੱਚਾ ਵਿੱਚ ਸਥਿਤ ਸਰਕਾਰੀ ਡਿਸਪੈਂਸਰੀ ਵਿੱਚ ਜਾਣਾ ਪੈਂਦਾ ਹੈ।

ਹਵਾਲੇ[ਸੋਧੋ]

  1. "manak majra".
  2. "Manak Majra Census More Deatils".
  3. "manak majra".