ਮਾਦਾਮ ਬੋਵਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਦਾਮ ਬੋਵਾਰੀ
ਮੂਲ ਫ਼ਰਾਂਸੀਸੀ ਅਡੀਸ਼ਨ, 1857 ਦਾ ਟਾਈਟਲ ਪੰਨਾ
ਲੇਖਕਗੁਸਤਾਵ ਫਲਾਬੇਅਰ
ਦੇਸ਼ਫ਼ਰਾਂਸ
ਭਾਸ਼ਾਫ਼ਰਾਂਸੀਸੀ
ਵਿਧਾਨਾਵਲ
ਪ੍ਰਕਾਸ਼ਕਲੜੀਵਾਰ ਰੇਵੂ ਦੇ ਪੈਰਸ ਅਤੇ ਕਿਤਾਬੀ ਰੂਪ ਵਿੱਚ ਮਿਸ਼ੇਲ ਲੈਵੀ ਫਰੇਰਸ
ਪ੍ਰਕਾਸ਼ਨ ਦੀ ਮਿਤੀ
1856 (ਲੜੀਵਾਰ) ਅਤੇ ਅਪਰੈਲ 1857 (ਕਿਤਾਬੀ ਰੂਪ ਵਿੱਚ)
ਮੀਡੀਆ ਕਿਸਮਪ੍ਰਿੰਟ

ਮਾਦਾਮ ਬੋਵਾਰੀ (1857) ਫ਼ਰਾਂਸੀਸੀ ਨਾਵਲਕਾਰ ਗੁਸਤਾਵ ਫਲਾਬੇਅਰ ਦਾ ਪਹਿਲਾ ਪ੍ਰਕਾਸ਼ਿਤ ਨਾਵਲ ਹੈ ਅਤੇ ਬਹੁਤੇ ਆਲੋਚਕ ਇਸ ਨੂੰ ਉਸਦੀ ਸ਼ਾਹਕਾਰ ਰਚਨਾ ਮੰਨਦੇ ਹਨ। ਇਸ ਦੇ ਪ੍ਰਕਾਸ਼ਨ ਤੋਂ ਤੁਰਤ ਬਾਅਦ ਫਲਾਬੇਅਰ ਸੰਸਾਰ ਦੇ ਚੋਟੀ ਦੇ ਨਾਵਲਕਾਰਾਂ ਵਿੱਚ ਗਿਣਿਆ ਜਾਂ ਲੱਗ ਪਿਆ ਸੀ।[1] ਇਹਦੀ ਕਹਾਣੀ ਇੱਕ ਡਾਕਟਰ ਦੀ ਬੁਰਜੁਆ ਆਤਮਲੀਨ (narcissist)[2] ਪਤਨੀ, ਐਮਾ ਬੋਵਾਰੀ ਦੇ ਜੀਵਨ ਉੱਤੇ ਧਿਆਨ ਕੇਂਦਰਿਤ ਹੈ, ਜੋ ਆਮ ਲੋਕਾਈ ਦੇ ਜੀਵਨ ਦੇ ਅਕੇਵੇਂ ਅਤੇ ਖਾਲੀਪਣ ਤੋਂ ਬਚਣ ਲਈ ਆਪਣੀ ਸਮਰਥਾ ਤੋਂ ਬਾਹਰ ਖਰਚੀਲੀ ਜੀਵਨ ਸ਼ੈਲੀ ਆਪਣਾ ਲੈਂਦੀ ਹੈ ਅਤੇ ਪੈਸੇ ਦੀ ਲੋੜ ਪੂਰੀ ਕਰਨ ਲਈ ਵਿਭਚਾਰ ਦੇ ਮਾਮਲਿਆਂ ਵਿੱਚ ਉਲਝ ਜਾਂਦੀ ਹੈ। ਪਲਾਟ ਤਾਂ ਸਰਲ ਹੈ, ਬਿਲਕੁਲ ਆਮ ਕਿਸਮ ਦਾ ਪਰ ਲੇਖਕ ਦੀ ਮਹਾਨ ਕਲਾ ਵੇਰਵਿਆਂ ਅਤੇ ਅਦਿੱਖ ਪੈਟਰਨਾਂ ਵਿੱਚ ਬਿਰਾਜਮਾਨ ਹੈ।

ਜਦ ਇਹ ਪਹਿਲੀ ਵਾਰ 1 ਅਕਤੂਬਰ 1856 ਅਤੇ 15 ਦਸੰਬਰ 1856 ਦੇ ਵਿੱਚ ਲਾ ਰਿਵਿਊ ਡੀ ਪੈਰਿਸ ਵਿੱਚ ਲੜੀਬੱਧ ਛਾਪਿਆ ਗਿਆ ਸੀ, ਸਰਕਾਰੀ ਵਕੀਲਾਂ ਨੇ ਇਸ ਨਾਵਲ ਨੂੰ ਅਸ਼ਲੀਲ ਕਹਿ ਕੇ ਹਮਲਾ ਬੋਲ ਦਿੱਤਾ ਸੀ। ਜਨਵਰੀ 1857 ਵਿੱਚ ਚੱਲੇ ਮੁਕੱਦਮੇ ਦੀ ਬਦੌਲਤ ਕਹਾਣੀ ਖੂਬ ਮਸ਼ਹੂਰ ਹੋ ਗਈ। 7 ਫਰਵਰੀ 1857 ਨੂੰ ਫਲਾਬੇਅਰ ਦੇ ਬਰੀ ਹੋਣ ਦੇ ਬਾਅਦ, ਜਦੋਂ ਇਹ ਅਪ੍ਰੈਲ 1857 ਵਿੱਚ ਇੱਕ ਕਿਤਾਬ ਵਜੋਂ ਪ੍ਰਕਾਸ਼ਿਤ ਕੀਤਾ ਤਾਂ ਜਲਦ ਹੀ ਇਹ ਸਭ ਤੋਂ ਵਧ ਵਿਕਣ ਵਾਲਾ ਨਾਵਲ ਬਣ ਗਿਆ। ਫਲਾਬੇਅਰ ਦੀ ਇਸ ਸ਼ਾਹਕਾਰ ਰਚਨਾ ਨੂੰ ਮੌਲਕ ਯਥਾਰਥਵਾਦ ਦਾ ਜਨ੍ਮਦਾਤਾ ਅਤੇ ਕਦੇ ਲਿਖੇ ਗਏ ਸਭ ਤੋਂ ਪ੍ਰਭਾਵਸ਼ਾਲੀ ਨਾਵਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਹਵਾਲੇ[ਸੋਧੋ]