ਸਮੱਗਰੀ 'ਤੇ ਜਾਓ

ਮਾਦੋਰੂਬਾਗਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਾਦੋਰੂਬਾਗਨ (One Part Woman) ਪੇਰੁਮਾਲ ਮੁਰੁਗਨ ਦਾ ਇੱਕ ਤਮਿਲ ਨਾਵਲ ਹੈ, ਜਿਸ ਵਿੱਚ ਕੋਂਗੂ ਅੰਚਲ ਵਿਚ ਇਕ ਬੇਔਲਾਦ ਕਿਸਾਨ ਜੋੜੇ ਪੋਨਾ ਪਤਨੀ ਅਤੇ ਕਾਲੀ ਪਤੀ ਦੀ ਦਾਸਤਾਂ ਹੈ, ਜਿਨ੍ਹਾਂ ਦਾ ਆਪਸ ਵਿਚ ਬਹੁਤ ਪਿਆਰ ਹੈ ਅਤੇ ਔਲਾਦ ਦੀ ਤੀਬਰ ਤਾਂਘ ਹੈ। ਔਲਾਦ ਨਾ ਹੋਣ ਕਰਕੇ ਇਸ ਜੋੜੇ ਨੂੰ ਸਮਾਜ ਤੇ ਟੱਬਰ ਦੇ ਜੋ ਤਾਅਨੇ ਅਤੇ ਦਬਾਅ ਝਲਣੇ ਪੈਂਦੇ ਹਨ, ਉਸਨੂੰ ਲੇਖਕ ਨੇ "ਪ੍ਰਸ਼ੰਸਾਯੋਗ ਸੰਵੇਦਨਸ਼ੀਲਤਾ, ਦੁੱਖ ਅਤੇ ਕੋਮਲਤਾ ਨਾਲ ਦਰਸਾਇਆ ਹੈ।"[1]

ਇਹ ਨਾਵਲ ਮੂਲ ਰੂਪ ਵਿੱਚ ਤਮਿਲ ਵਿੱਚ ਲਿਖਿਆ ਗਿਆ. One Part Woman ਇਸਦਾ ਅੰਗ੍ਰੇਜ਼ੀ ਅਨੁਵਾਦ ਹੈ।

ਇਸ ਨਾਵਲ ਵਿਚ ਤਿਰੁਚੇਂਗੋੜੂ ਸਥਿਤ ਸ਼ਿਵ ਦੇ ਅਰਧਨਾਰੀਸ਼ਵਰ ਮੰਦਰ ਵਿਚ ਹਰ ਸਾਲ ਲੱਗਣ ਵਾਲੇ ਇਕ ਮੇਲੇ ਦਾ ਜ਼ਿਕਰ ਹੈ ਜੋ 14 ਦਿਨ ਚਲਦਾ ਹੈ। ਮਾਨਤਾ ਹੈ ਕਿ ਮੇਲੇ ਦੇ ਆਖਰੀ ਦਿਨ ਇਸ ਵਿਚ ਹਾਜ਼ਰ ਸਾਰੇ ਮਰਦ ਦੇਵਤੇ ਬਣ ਜਾਂਦੇ ਹਨ ਅਤੇ ਬੇਔਲਾਦ ਔਰਤਾਂ ਕਿਸੇ ਵੀ ਦੇਵਤਾ ਨਾਲ ਸੰਭੋਗ ਕਰਕੇਕੇ ਔਲਾਦ ਪ੍ਰਾਪਤ ਕਰ ਸਕਦੀਆਂ ਹਨ ਅਤੇ ਐਸੀ ਔਲਾਦ ਦੇਵਤੇ ਦਾ ਪ੍ਰਸਾਦ ਹੁੰਦੀ ਹੈ।

ਵਾਦ ਵਿਵਾਦ

[ਸੋਧੋ]

ਤਾਮਿਲ ਵਿੱਚ ਇਹ ਨਾਵਲ, ਮਾਦੋਰੂਬਾਗਨ 2010 ਵਿੱਚ ਛਪਿਆ ਸੀ। 2014 ਵਿੱਚ ਜਦੋਂ ਪੇਂਗੂਇਨ ਪ੍ਰਕਾਸ਼ਨ ਨੇ ਵਨ ਪਾਰਟ ਵੂਮੈਨ ਨਾਂ ਨਾਲ ਇਸਦਾ ਅੰਗਰੇਜ਼ੀ ਅਨੁਵਾਦ ਛਪਿਆ ਤਾਂ ਇਸ ਉਪਰ ਹਿੰਦੂਤਵੀ ਅਤੇ ਜਾਤੀਵਾਦੀ ਸਿਆਸਤ ਸ਼ੁਰੂ ਗਈ। ਅੱਤਵਾਦੀ ਹਿੰਦੂਤਵੀ ਜਥੇਬੰਦੀਆਂ ਨੇ ਇਸਦੇ ਵਿਰੋਧ ਨੂੰ ਫਿਰਕੂ ਕਤਾਰਬੰਦੀ ਤੇਜ਼ ਕਰਨ ਲਈ ਵਰਤਣਾ ਸ਼ੁਰੂ ਕਰ ਦਿੱਤਾ ਅਤੇ ਨਾਮਾਕਲ ਤੋਂ ਲੈ ਕੇ ਚੇਨਈ ਤੱਕ ਲੇਖਕ ਅਤੇ ਉਸ ਦੀ ਕਿਤਾਬ ਤੇ ਹੱਲਾ ਬੋਲ ਦਿੱਤਾ। ਪ੍ਰਸ਼ਾਸਨ ਨੇ ਮੁਰੂਗਨ ਉਪਰ ਕਿਤਾਬ ਵਾਪਸ ਲੈਣ ਲਈ ਦਬਾਅ ਪਾਇਆ। ਇਸ ਤੋਂ ਪ੍ਰੇਸ਼ਾਨ ਪੇਰੂਮਲ ਨੇ 14 ਜਨਵਰੀ ਨੂੰ ਫੇਸਬੁੱਕ ਉਪਰ ਲਿਖਿਆ, "'ਲੇਖਕ ਪੇਰੂਮਲ ਮੁਰੂਗਨ ਨਹੀਂ ਰਿਹਾ, ਉਹ ਰੱਬ ਨਹੀਂ, ਇਸ ਲਈ ਉਹ ਮੁੜ ਲਿਖਣਾ ਸ਼ੁਰੂ ਨਹੀਂ ਕਰੇਗਾ, ਹੁਣ ਸਿਰਫ ਇੱਕ ਅਧਿਆਪਕ ਪੀ. ਮੁਰੂਮਲ ਜਿਉਂਦਾ ਰਹੇਗਾ।"[2]

ਹਵਾਲੇ

[ਸੋਧੋ]
  1. http://www.thehindu.com/todays-paper/tp-opinion/the-real-reasons-for-hurt-sentiments/article6988107.ece
  2. "ਪੁਰਾਲੇਖ ਕੀਤੀ ਕਾਪੀ". Archived from the original on 2015-01-14. Retrieved 2016-09-26. {{cite web}}: Unknown parameter |dead-url= ignored (|url-status= suggested) (help)