ਮਾਨਵੀਨੀ ਭਵਾਈ
ਮਾਨਵੀਨੀ ਭਾਵੈ ( English: Endurance: A Droll Saga) ਪੰਨਾਲਾਲ ਪਟੇਲ ਦਾ ਲਿਖਿਆ 1947 ਦਾ ਗੁਜਰਾਤੀ ਨਾਵਲ ਹੈ। ਕਹਾਣੀ 1899-1900 ਦੇ ਭਾਰਤੀ ਕਾਲ ਦੇ ਸਮੇਂ ਵਿੱਚ ਵਾਪਰਦੀ ਹੈ, ਜਿਸ ਨੂੰ ਸਥਾਨਕ ਤੌਰ 'ਤੇ ਗੁਜਰਾਤ ਵਿੱਚ ਛੱਪਨਿਓ ਦੁਕਾਲ ( ਸੰਵਤ 1956 ਦਾ ਕਾਲ) ਵਜੋਂ ਜਾਣਿਆ ਜਾਂਦਾ ਹੈ। ਇਹ ਨਾਵਲ ਕਾਲੂ ਅਤੇ ਰਾਜੂ ਦੀ ਪ੍ਰੇਮ ਕਹਾਣੀ ਦੇ ਨਾਲ-ਨਾਲ ਅਕਾਲ਼ ਦੌਰਾਨ ਕਿਸਾਨਾਂ ਦੀ ਔਖੀ ਅਤੇ ਅਕਸਰ ਦੁਖਦਾਈ ਜ਼ਿੰਦਗੀ ਦੇ ਆਲ਼ੇ-ਦੁਆਲ਼ੇ ਘੁੰਮਦਾ ਹੈ। ਇਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਵੀ. ਵਾਈ ਕਾਂਤਕ ਦੁਆਰਾ 1995 ਵਿੱਚ ਕੀਤਾ ਗਿਆ ਸੀ। [1] [2] ਇਸਨੂੰ 1993 ਵਿੱਚ ਇੱਕ ਗੁਜਰਾਤੀ ਫ਼ਿਲਮ ਦੇ ਰੂਪ ਵਿੱਚ ਬਦਲਿਆ ਗਿਆ ਸੀ। [3]
ਪਿਛੋਕੜ
[ਸੋਧੋ]ਪਟੇਲ ਨੇ ਭਾਰਤੀ ਸੁਤੰਤਰਤਾ ਅੰਦੋਲਨ ਦੇ ਸਮੇਂ, 1947 ਵਿੱਚ ਮਾਂਡਲੀ ਪਿੰਡ ਵਿੱਚ ਆਪਣੇ ਛੋਟੇ ਜਿਹੇ ਘਰ ਅਤੇ ਮੱਕੀ ਦੇ ਖੇਤ ਵਿੱਚ ਮਾਨਵੀ ਨੀ ਭਵਾਈ ਨਾਵਲ ਲਿਖਿਆ ਸੀ।
ਥੀਮ
[ਸੋਧੋ]ਮਾਨਵੀਨੀ ਭਵਾਈ , ਵਾਲਾ ਪਟੇਲ ਦੇ ਪੁੱਤਰ, ਕਾਲੂ ਅਤੇ ਗਾਲਾ ਪਟੇਲ ਦੀ ਧੀ, ਰਾਜੂ ਦੀ ਪ੍ਰੇਮ ਕਹਾਣੀ ਦੱਸਦਾ ਹੈ। ਉਹ ਇਕ-ਦੂਜੇ ਨੂੰ ਪਿਆਰ ਕਰਦੇ ਹਨ ਅਤੇ ਵਿਆਹ ਕਰਵਾਉਣਾ ਚਾਹੁੰਦੇ ਹਨ, ਪਰ ਉਨ੍ਹਾਂ ਦਾ ਵਿਆਹ ਹੋਰ ਥਾਂ ਹੋ ਜਾਂਦਾ ਹੈ। ਪਟੇਲ ਨੇ 1899-1900 ਦੇ ਭਾਰਤੀ ਅਕਾਲ ਦੇ ਸਮੇਂ ਦੌਰਾਨ ਬੀਤ ਰਹੀ ਪ੍ਰੇਮ ਕਹਾਣੀ ਦੀ ਬਾਤ ਪਾਈ ਹੈ, ਅਤੇ ਨਾਵਲ ਦਾ ਆਖਰੀ ਦ੍ਰਿਸ਼ ਮੀਂਹ ਦੀਆਂ ਪਹਿਲੀਆਂ ਬੂੰਦਾਂ ਨਾਲ ਖ਼ਤਮ ਹੁੰਦਾ ਹੈ, ਜੋ ਕਾਲ਼ ਦੇ ਅੰਤ ਦਾ ਪ੍ਰਤੀਕ ਹੈ। [4]
ਹਵਾਲੇ
[ਸੋਧੋ]- ↑ "Re-discovering Shakespeare: An Indian Scrutiny". Pencraft International. Retrieved 2017-08-29.
- ↑ . New Delhi.
{{cite book}}
: Missing or empty|title=
(help) - ↑ . London.
{{cite book}}
: Missing or empty|title=
(help) - ↑ Broker, Gulabdas (1986). "Pannalal Patel—A Tribute". Indian Literature. 29 (September–October, 1986). New Delhi: Sahitya Akademi: 11–14. JSTOR 23332836.