ਸਮੱਗਰੀ 'ਤੇ ਜਾਓ

ਮਾਨਸਿਕ ਵਿਗਾੜਾਂ ਦਾ ਸਦਮਾ ਮਾਡਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਾਨਸਿਕ ਵਿਗਾੜਾਂ ਦਾ ਸਦਮਾ ਮਾਡਲ, ਜਾਂ ਸਾਈਕੋਪੈਥੋਲੋਜੀ ਦਾ ਸਦਮਾ ਮਾਡਲ, ਮਾਨਸਿਕ ਰੋਗ ਦੇ ਵਿਕਾਸ ਦੇ ਮੁੱਖ ਕਾਰਕ ਵਜੋਂ ਸਰੀਰਕ, ਜਿਨਸੀ ਅਤੇ ਮਨੋਵਿਗਿਆਨਕ ਸਦਮੇ ਦੇ ਪ੍ਰਭਾਵਾਂ ਤੇ ਜ਼ੋਰ ਦਿੰਦਾ ਹੈ। ਇਨ੍ਹਾਂ ਰੋਗਾਂ ਜਿਸ ਵਿੱਚ ਡਿਪਰੈਸ਼ਨ ਅਤੇ ਚਿੰਤਾ[1] ਦੇ ਨਾਲ ਨਾਲ ਪਾਗਲਪਣ ਜਿਹੇ ਮਨੋਵਿਗਾੜ ਵੀ ਸ਼ਾਮਲ ਹਨ।[2] ਇਹ ਸਦਮਾ ਬਚਪਨ ਜਾਂ ਜਵਾਨੀ ਵਿੱਚ ਵੀ ਲੱਗਿਆ ਹੋ ਸਕਦਾ ਹੈ। ਇਹ ਮਾਡਲ ਪੀੜਤਾਂ ਨੂੰ ਮਾਨਸਿਕ ਬਿਮਾਰੀ ਨਾਲ ਜੂਝ ਰਹੇ ਹੋਣ ਦੀ ਬਜਾਏ ਸਦਮਾਜਨਕ ਘਟਨਾਵਾਂ ਦੀਆਂ ਸਮਝਣਯੋਗ ਪ੍ਰਤੀਕ੍ਰਿਆਵਾਂ ਵਜੋਂ ਸੰਕਲਪਬੱਧ ਕਰਦਾ ਹੈ।

ਸਦਮਾ ਮਾਡਲ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਮਾਨਸਿਕ ਰੋਗਾਂ ਦੀ ਤਸ਼ਖੀਸ਼ ਕੀਤੇ ਗਏ ਵਿਅਕਤੀਆਂ ਵਿੱਚ ਅਕਸਰ ਮਾਨਸਿਕ ਵਿਗਾੜ ਦੇ ਵਿਸ਼ਿਆਂ ਵਿੱਚ ਸਦਮੇ ਦੇ ਤਜਰਬੇ ਵਧੇਰੇ ਆਮ ਅਤੇ ਵਧੇਰੇ ਮਹੱਤਵਪੂਰਨ ਹੁੰਦੇ ਹਨ। ਅਜਿਹੇ ਮਾਡਲਾਂ ਦੀਆਂ ਜੜ੍ਹਾਂ ਕੁਝ ਮਨੋਵਿਗਿਆਨਕ ਪਹੁੰਚਾਂ ਵਿੱਚ ਹਨ, ਖਾਸ ਤੌਰ ਤੇ ਸਿਗਮੰਡ ਫ਼ਰਾਇਡ ਦੇ ਬਚਪਨ ਦੇ ਜਿਨਸੀ ਸ਼ੋਸ਼ਣ ਅਤੇ ਹਿਸਟਰੀਆ ਬਾਰੇ ਮੁੱਢਲੇ ਵਿਚਾਰ,[3] ਪਿਅਰ ਜਾਨੇ ਦਾ ਵੱਖ-ਵੱਖ ਹੋਣ ਬਾਰੇ ਕੰਮ, ਅਤੇ ਬਾਲਬੀ ਦੇ ਲਗਾਵ ਸਿਧਾਂਤ ਦਾ ਹਵਾਲਾ ਦਿੱਤਾ ਜਾਣਾ ਚਾਹੀਦਾ ਹੈ। ਦੁਰਵਿਵਹਾਰ ਦੇ ਸ਼ੁਰੂਆਤੀ ਤਜਰਬਿਆਂ ਅਤੇ ਗੰਭੀਰ ਅਣਗੌਲੇਪਣ ਅਤੇ ਬਾਅਦ ਵਿੱਚ ਮਨੋਵਿਗਿਆਨਕ ਸਮੱਸਿਆਵਾਂ ਦੇ ਵਿਚਕਾਰ ਸੰਬੰਧ ਦੀ ਵਿਆਖਿਆ ਕਰਦੀ ਮਹੱਤਵਪੂਰਣ ਖੋਜ ਮਿਲਦੀ ਹੈ।[4]

1960 ਦੇ ਦਹਾਕੇ ਵਿੱਚ ਸਦਮੇ ਦੇ ਮਾਡਲ, ਖ਼ਾਸਕਰ ਸ਼ਾਈਜ਼ੋਫਰੀਨੀਆ ਅਤੇ ਪਰਿਵਾਰ ਦੀ ਭੂਮਿਕਾ ਨੂੰ ਸਮਝਣ ਦੇ ਸੰਬੰਧ ਵਿੱਚ ਮਾਨਵਵਾਦੀ ਅਤੇ ਮਨੋਰੋਗ ਚਕਿਤਸਾ ਵਿਰੋਧੀ ਦ੍ਰਿਸ਼ਟੀਕੋਣਾਂ ਨਾਲ ਜੁੜ ਗਏ।[5] ਸ਼ਖਸੀਅਤ ਦੇ ਵਿਕਾਰ, ਖ਼ਾਸ ਕਰਕੇ ਬਾਰਡਰ ਲਾਈਨ ਸ਼ਖਸੀਅਤ ਵਿਗਾੜ ਵੀ ਇੱਕ ਫੋਕਸ ਰਹੇ ਹਨ, ਜਿਸ ਸੰਬੰਧੀ ਅੱਡ ਅੱਡ ਰਹਿਣ ਅਤੇ ਸੁੰਨ ਹੋ ਜਾਣ ਦੇ ਪ੍ਰ੍ਤੀਕਰਮਾਂ (ਜਦੋਂ ਕੋਈ ਡਰਿਆ ਅਤੇ ਸਦਮੇ ਵਿੱਚ ਹੁੰਦਾ ਹੈ, ਲੜੋ-ਲੜੋ ਨਾਲੋਂ ਵਧੇਰੇ ਗੰਭੀਰ ਪ੍ਰ੍ਤੀਕਰਮਾਂ) ਦੀ ਭੂਮਿਕਾ ਨੂੰ ਮਾਨਸਿਕ ਗੜਬੜੀ ਦੇ ਕਾਰਨਾਂ ਵਿੱਚ ਅਹਿਮ ਸਮਝਿਆ ਗਿਆ ਹੈ।[6] ਸਦਮਾ ਮਾਡਲਾਂ ਦੇ ਅਤਿ ਦੇ ਸੰਸਕਰਣਾਂ ਨੇ ਗਰਭਸਥ ਸ਼ਿਸ਼ੂ ਦੇ ਵਾਤਾਵਰਣ ਅਤੇ ਜਨਮ ਲੈਣ ਦੇ ਸਦਮੇ ਨੂੰ ਕਾਰਨਾਂ ਵਿੱਚ ਜੋੜ ਲਿਆ ਹੈ, ਪਰੰਤੂ ਇਨ੍ਹਾਂ ਨੂੰ ਅਕਾਦਮਿਕ ਸਾਹਿਤ ਵਿੱਚ ਚੰਗੀ ਤਰ੍ਹਾਂ ਸਮਰਥਨ ਪ੍ਰਾਪਤ ਨਹੀਂ ਹੋ ਸਕਿਆ ਹੈ ਅਤੇ ਇਹ ਬਰਾਮਦ ਕੀਤੀ ਯਾਦਦਾਸ਼ਤ ਦੇ ਵਿਵਾਦਾਂ ਨਾਲ ਜੁੜੇ ਹੋਏ ਹਨ।

ਸਿਰਫ ਪਰਿਵਾਰ ਦੇ ਮੈਂਬਰ ਨਹੀਂ ਬਲਕਿ ਬਹੁਤ ਸਾਰੇ ਹੋਰ ਭਾਂਤ ਭਾਂਤ ਦੇ ਲੋਕ ਵਿਅਕਤੀਆਂ ਨੂੰ ਸਦਮਾ ਪਹੁੰਚਾਉਂਦੇ ਹਨ। ਉਦਾਹਰਣ ਦੇ ਲਈ, ਜਿਨਸੀ ਸ਼ੋਸ਼ਣ ਦੇ ਮਰਦ ਪੀੜਤ ਸੰਸਥਾਗਤ ਸੈਟਿੰਗਾਂ (ਬੋਰਡਿੰਗ ਸਕੂਲਾਂ, ਕੇਅਰ ਹੋਮਸ, ਸਪੋਰਟਸ ਕਲੱਬਾਂ) ਵਿੱਚ ਸ਼ੋਸ਼ਣ ਦਾ ਸ਼ਿਕਾਰ ਬਣੇ ਹੋਣ ਦੇ ਬਾਰੇ ਦੱਸਦੇ ਹਨ।[7]

ਹਵਾਲੇ

[ਸੋਧੋ]
  1. Jeronimus, B.F., Ormel, J., Aleman, A., Penninx, B.W.J.H., Riese, H. (2013). "Negative and positive life events are associated with small but lasting change in neuroticism". Psychological Medicine. 43 (11): 2403–15. doi:10.1017/s0033291713000159. PMID 23410535.{{cite journal}}: CS1 maint: multiple names: authors list (link)
  2. "Childhood trauma, psychosis and schizophrenia: a literature review with theoretical and clinical implications". Acta Psychiatr Scand. 112 (5): 330–50. November 2005. doi:10.1111/j.1600-0447.2005.00634.x. PMID 16223421.
  3. Candace Orcutt, Trauma in Personality Disorder: A Clinician's Handbook (AuthorHouse, 2012).
  4. Main, M. & Hesse, E. (1990). "Parents' unresolved traumatic experiences are related to infant disorganized attachment status: Is frightened and/or frightening parental behavior the linking mechanism?" In Greenberg, M., Cicchetti, D., and Cummings, M. (Eds.), Attachment In The Preschool Years: Theory, Research, and Intervention. Chicago: University of Chicago Press.
  5. Laing, R.D. (1960). The Divided Self. London: Tavistock.
  6. Dillon, J., Lucy Johnstone, L. and Longden, E. (2012). "Trauma, Dissociation, Attachment and Neuroscience: A new paradigm for understanding severe mental distress" (PDF). Journal of Critical Psychology, Counselling and Psychotherapy. 12.{{cite journal}}: CS1 maint: multiple names: authors list (link)
  7. Holmes, G. Offen, L. and Waller, G. (1997). "See no evil, hear no evil, speak no evil: why do relatively few male victims of childhood sexual abuse receive help for abuse related issues in adulthood?". Clinical Psychology Review. 17 (1): 69–88. doi:10.1016/S0272-7358(96)00047-5. PMID 9125368.{{cite journal}}: CS1 maint: multiple names: authors list (link)