ਸਮੱਗਰੀ 'ਤੇ ਜਾਓ

ਮਾਮਜਿਸਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲੋਹੇ ਜਾਂ ਪਿੱਤਲ ਦੀ ਧਾਤ/ਦੇਗ ਦੇ ਚੱਟੂ-ਵੱਟੇ ਨੂੰ, ਜਿਸ ਨਾਲ ਗਰਮ ਮਸਾਲੇ ਅਤੇ ਸਖ਼ਤ ਦਵਾਈਆਂ ਆਦਿ ਕੁੱਟੀਆਂ ਜਾਂਦੀਆਂ ਸਨ, ਮਾਮਜਿਸਤਾ ਕਹਿੰਦੇ ਹਨ। ਚੱਟੂ, ਉੱਖਲੀ ਨੂੰ ਕਹਿੰਦੇ ਹਨ। ਵੱਟਾ, ਮੋਹਲੇ ਨੂੰ ਕਹਿੰਦੇ ਹਨ। ਇਸ ਤਰ੍ਹਾਂ ਮਾਮਜਿਸਤਾ ਇਕ ਛੋਟੀ ਉੱਖਲੀ ਮੋਹਲਾ ਹੁੰਦਾ ਹੈ। ਕਈ ਇਲਾਕਿਆਂ ਵਿਚ ਮਾਮਜਿਸਤੇ ਨੂੰ ਹਮਾਮਦਸਤਾ ਵੀ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਗਰਮ ਮਸਾਲੇ ਅਤੇ ਹੋਰ ਦਵਾਈਆਂ ਪੀਸੇ ਹੋਏ ਨਹੀਂ ਮਿਲਦੇ ਸਨ। ਏਸੇ ਕਰਕੇ ਸਰਦੇਪੁੱਜਦੇ ਘਰਾਂ ਵਿਚ ਗਰਮ ਮਸਾਲੇ ਕੁੱਟਣ ਲਈ ਅਤੇ ਵੈਦਾਂ ਕੋਲ ਦਵਾਈਆਂ ਕੱਟਣ ਲਈ ਮਾਮਜਿਸਤੇ ਰੱਖੇ ਹੁੰਦੇ ਸਨ। ਚੱਟੂ/ਉੱਖਲੀ ਆਮ ਕਰਕੇ ਇਕ ਕੁ ਫੁੱਟ ਉੱਚੀ ਤੇ ਨੌਂ ਕੁ ਇੰਚ ਗੋਲ ਘੇਰੇ ਦੀ ਹੁੰਦੀ ਸੀ। ਵੱਟਾ/ਮੋਹਲਾ ਆਮ ਕਰਕੇ ਡੇਢ ਕੁ ਫੁੱਟ ਲੰਮਾ ਗੁਲਾਈਦਾਰ ਹੁੰਦਾ ਸੀ। ਮੋਹਲਾ/ਵੱਟਾ ਵੀ ਪਿਤਲ/ਲੋਹੇ ਦੀ ਦੇਗ ਦਾ ਹੁੰਦਾ ਸੀ। ਵੱਟੇ ਦੇ ਹੱਥ ਵਿਚ ਫੜਣ ਵਾਲੇ ਹਿੱਸੇ ਦੀ ਗੁਲਾਈ ਆਮ ਤੌਰ 'ਤੇ ਦੋ ਕੁ ਇੰਚ ਦੀ ਹੁੰਦੀ ਸੀ। ਹੱਥ ਵਿਚ ਫੜਣ ਵਾਲੇ ਉਪਰਲੇ ਹਿੱਸੇ ਦਾ ਸਿਰਾ ਵੀ ਢਾਈ ਕੁ ਇੰਚ ਗੁਲਾਈਦਾਰ ਹੁੰਦਾ ਸੀ। ਜਿਸ ਕਰਕੇ ਮੋਹਲਾ ਹੱਥ ਵਿਚੋਂ ਨਹੀਂ ਨਿਕਲਦਾ ਸੀ। ਇਹ ਸੀ ਮਮਜਿਸਤੇ ਦੀ ਬਣਤਰ

ਹੁਣ ਗਰਮ ਮਸਾਲੇ ਅਤੇ ਦਵਾਈਆਂ ਪੀਸੀਆਂ ਹੋਈਆਂ ਮਿਲਦੀਆਂ ਹਨ। ਜਾਂ ਲੋਕਾਂ ਨੇ ਬਿਜਲੀ ਨਾਲ ਚੱਲਣ ਵਾਲੇ ਗਰਾਈਂਡਰ, ਮਿਕਸੀਆਂ ਪੀਸਣ ਲਈ ਰੱਖੀਆਂ ਹੋਈਆਂ ਹਨ। ਮਾਮਜਿਸਤੇ ਦਾ ਯੁੱਗ ਹੁਣ ਬੀਤ ਗਿਆ ਹੈ। ਅਜਾਇਬ ਘਰਾਂ ਵਿਚ ਹੀ ਮਿਲੇਗਾ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.