ਮਾਰਫੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਾਰਫੀਮ ਜਾਂ ਰੂਪਗ੍ਰਾਮ (morpheme) ਭਾਸ਼ਾ ਉੱਚਾਰ ਦੀ ਲਘੁੱਤਮ ਅਰਥਵਾਨ ਇਕਾਈ ਹੈ, ਜੋ ਵਿਆਕਰਨਿਕ ਪੱਖੋਂ ਸਾਰਥਕ ਹੁੰਦੀ ਹੈ। ਧੁਨੀਮ ਦੇ ਬਾਅਦ ਇਹ ਭਾਸ਼ਾ ਦਾ ਮਹੱਤਵਪੂਰਨ ਤੱਤ ਅਤੇ ਅੰਗ ਹੈ।

ਮਾਰਫੀਮਾਂ ਨੂੰ ਸਮਰਪਿਤ ਅਧਿਐਨ ਦੇ ਖੇਤਰ ਰੂਪ ਵਿਗਿਆਨ ਨੂੰ ਕਿਹਾ ਜਾਂਦਾ ਹੈ। ਮਾਰਫੀਮ ਅਤੇ ਸ਼ਬਦ ਇੱਕੋ ਨਹੀਂ ਹੁੰਦੇ ਅਤੇ ਦੋਨਾਂ ਵਿਚਕਾਰ ਪ੍ਰਮੁੱਖ ਫਰਕ ਨੂੰ ਕੋਈ ਮਾਰਫੀਮ ਸ਼ਬਦ ਦੇ ਤੌਰ 'ਤੇ ਵਿਚਰ ਵੀ ਸਕਦਾ ਹੈ ਅਤੇ ਨਹੀਂ ਵੀ ਜਦਕਿ, ਸ਼ਬਦ ਆਪਣੀ ਪਰਿਭਾਸ਼ਾ ਅਨੁਸਾਰ ਸੁਤੰਤਰ ਅਰਥਵਾਨ ਇਕਾਈ ਹੈ। ਕੋਈ ਮਾਰਫੀਮ ਸ਼ਬਦ ਦੇ ਤੌਰ 'ਤੇ ਵਿਚਰ ਰਿਹਾ ਹੁੰਦਾ ਹੈ ਤਾਂ ਇਸ ਨੂੰ ਇੱਕ ਮੂਲ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਾ ਆਪਣਾ ਇੱਕ ਅਰਥ ਹੈ (ਉਦਾਹਰਨ ਲਈ ਮਾਰਫੀਮ ਕੁਰਸੀ) ਅਤੇ ਜਦੋਂ ਇਹ ਕੋਈ ਅਰਥ ਪ੍ਰਗਟ ਕਰਨ ਲਈ ਕਿਸੇ ਹੋਰ ਮਰਫੀਮ ਤੇ ਨਿਰਭਰ ਕਰਦਾ ਹੈ, ਤਦ, ਇਹ ਇੱਕ ਵਧੇਤਰ ਹੈ, ਕਿਉਂਕਿ ਇਸ ਦਾ ਇੱਕ ਵਿਆਕਰਨ ਫੰਕਸ਼ਨ ਹੈ (ਉਦਾਹਰਨ ਲਈ ਕੁਰਸੀਆਂ ਵਿੱਚ ਆਂ ਕੁਰਸੀ ਨੂੰ ਬਹੁਵਚਨ ਵਿੱਚ ਬਦਲ ਦਿੰਦਾ ਹੈ).[1] ਹਰ ਸ਼ਬਦ ਵਿੱਚ ਇੱਕ ਜਾਂ ਵੱਧ ਮਾਰਫੀਮ ਹੁੰਦੇ ਹਨ। ਕੋਈ ਮਾਰਫੀਮ ਜਿੰਨੇ ਵੱਧ ਸੰਯੋਜਨਾਂ ਵਿੱਚ ਵਰਤਿਆ ਜਾਂਦਾ ਹੈ, ਉਨਾ ਹੀ ਵਧੇਰੇ ਰਚਨਾਤਮਕ ਇਸ ਨੂੰ ਮੰਨਿਆ ਜਾਂਦਾ ਹੈ।[2]

ਹਵਾਲੇ[ਸੋਧੋ]

  1. Kemmer, Suzanne. "Words in English: Structure". Retrieved 10 April 2014. 
  2. Packer, Martin. "Morphology" (PDF). Retrieved 20 March 2014.