ਮਾਲਿਨੀ ਸੁਬਰਾਮਨੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਾਲਿਨੀ ਸੁਬਰਾਮਨੀਅਮ ਇੱਕ ਮਨੁੱਖੀ ਅਧਿਕਾਰ ਰਖਿਅਕ ਅਤੇ ਭਾਰਤ ਦੇ ਇੱਕ ਆਜਾਦ ਪੱਤਰਕਾਰ ਹੈ। ਉਹ ਸਕਰੌਲ ਨਾਮ ਦੀ ਇੱਕ ਸਮਾਚਾਰ ਵੈੱਬਸਾਈਟ ਲਈ ਲਿਖਦੀ ਹੈ। ਉਹ ਛੱਤੀਸਗੜ ਰਾਜ ਵਿੱਚ ਮਾਓਵਾਦੀ ਗੁਰੀਲਾ-ਪ੍ਰਭਾਵਿਤ ਬਸਤਰ ਖੇਤਰ ਤੋਂ ਰਿਪੋਰਟ ਕਰਦੀ ਹੈ। ਬਸਤਰ ਦਾ ਸੱਚ ਬਿਆਨ ਕਰਦੀ ਉਸਦੀ ਕਲਮ ਦੇ ਡਰ ਕਰਕੇ ਭਾਰਤ ਦੀ ਸਰਕਾਰ ਨੇ ਉਸਨੂੰ ਤੰਗ ਕਰਕੇ ਉਹ ਥਾਂ ਛੱਡਣ ਲਈ ਮਜਬੂਰ ਕਰ ਦਿੱਤਾ।

2016 ਵਿਚ, ਉਸ ਨੂੰ ਪੱਤਰਕਾਰਾਂ ਦੇ ਬਚਾਓ ਲਈ ਕਮੇਟੀ ਵਲੋਂ ਇੰਟਰਨੈਸ਼ਨਲ ਪ੍ਰੈਸ ਫਰੀਡਮ ਅਵਾਰਡ ਮਿਲਿਆ। ਇਹ ਇਨਾਮ ਉਹਨਾਂ ਪੱਤਰਕਾਰਾਂ ਨੂੰ ਦਿੱਤਾ ਜਾਂਦਾ ਹੈ ਜੋ ਮੌਤ ਦੇ ਖੌਫ, ਜੇਲ੍ਹ ਦੀ ਸਜ਼ਾ ਅਤੇ ਕਿਸੇ ਪ੍ਰਕਾਰ ਦੀਆਂ ਧਮਕੀਆਂ ਦੇ ਬਾਵਜੂਦ ਪ੍ਰੈੱਸ ਦੀ ਸੁਤੰਤਰਤਾ ਪ੍ਰਤੀ ਉਹਨਾਂ ਦੀ ਪ੍ਰਤੀਬੱਧਤਾ ਅਤੇ ਸਾਹਸ ਦਿਖਾਂਦੇ ਹਨ।[1][2]

ਜਨਵਰੀ 2017 ਵਿਚ ਮਾਲਿਨੀ ਸੁਬਰਾਮਨੀਅਮ ਨੇ ਅਸ਼ਰਫ ਫਯਾਦ ਦੇ ਨਾਲ ਪਰਕਾਸ਼ਨ ਦੀ ਅਜਾਦੀ ਲਈ 2017 ਆਕਸਫੈਮ ਨੌਸਿਬ/ਪੀਏਐਨ ਇਨਾਮ ਸਾਂਝਾ ਕੀਤਾ।[3]

ਪਿਛੋਕੜ[ਸੋਧੋ]

ਮਾਲਿਨੀ ਸੁਬਰਾਮਨੀਅਮ ਜਗਦਲਪੁਰ ਸ਼ਹਿਰ ਵਿੱਚ ਕਿਰਾਏ ਦੇ ਇੱਕ ਮਕਾਨ ਵਿੱਚ ਰਹਿ ਰਹੀ ਸੀ। ਇੱਕ ਦਿਨ ਉਹਨਾਂ ਦੇ ਮਕਾਨ ਮਾਲਿਕ ਨੇ ਉਸ ਨੂੰ ਘਰ ਖਾਲੀ ਕਰਨ ਨੂੰ ਕਿਹਾ। ਨਾਲ ਹੀ, ਜਗਦਲਪੁਰ ਕਾਨੂੰਨੀ ਸਹਾਇਤਾ ਸਮੂਹ ਦੇ ਕੁੱਝ ਵਕੀਲਾਂ ਨੂੰ ਵੀ ਉਹਨਾਂ ਦੇ ਮਕਾਨ ਮਾਲਿਕਾਂ ਨੇ ਘਰ ਖਾਲੀ ਕਰਨ ਦਾ ਨੋਟਿਸ ਦਿੱਤਾ। ਇਹ ਵਕੀਲ ਕਾਨੂੰਨੀ ਮਾਮਲਿਆਂ ਵਿੱਚ ਗਰੀਬਾਂ ਅਤੇ ਮਜਬੂਰ ਲੋਕਾਂ ਨੂੰ ਮਦਦ ਕਰਦੇ ਹਨ ਅਤੇ ਲੰਬੇ ਸਮੇਂ ਤੋਂ ਨਕਸਲੀ ਹੋਣ ਦੇ ਇਲਜ਼ਾਮ ਵਿੱਚ ਜੇਲ੍ਹ ਦੇ ਅੰਦਰ ਬੰਦ ਆਦਿਵਾਸੀਆਂ ਲਈ ਅਦਾਲਤ ਵਿੱਚ ਕਾਨੂੰਨੀ ਲੜਾਈ ਲੜ ਰਹੇ ਸਨ।

ਮਾਲਿਨੀ ਨਿਊਜ ਵੈੱਬਸਾਈਟ ਸਕਰੌਲ ਲਈ ਕੰਮ ਕਰਦੀ ਹੈ। ਉਹ ਬਸਤਰ ਵਿੱਚ ਆਦਿਵਾਸੀਆਂ ਉੱਤੇ ਹੋਣ ਵਾਲੇ ਅਤਿਆਚਾਰਾਂ ਅਤੇ ਪੁਲਿਸ ਜਿਆਦਤੀਆਂ ਦੀ ਰਿਪੋਰਟਿੰਗ ਕਰਦੀ ਰਹੀ ਹੈ। ਸਾਮਾਜਕ ਏਕਤਾ ਰੰਗ ਮੰਚ ਦੇ ਮੈਬਰਾਂ ਨੇ ਮਾਲਿਨੀ ਦੇ ਘਰ ਅਤੇ ਕਾਰ ਉੱਤੇ ਹਮਲਾ ਕੀਤਾ ਸੀ। ਮਾਲਿਨੀ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਪਰਵਾਰ ਨੂੰ ਦਬਾਅ ਵਿੱਚ ਅਤੇ ਬੇਹੱਦ ਜਲਦਬਾਜੀ ਵਿੱਚ ਮਜਬੂਰਨ ਸ਼ਹਿਰ ਛੱਡਣਾ ਪਿਆ, ਕਿ ਇਸ ਤੋਂ 5 ਹਫਤੇ ਪਹਿਲਾਂ ਤੋਂ ਪੁਲਿਸ ਲਗਾਤਾਰ ਉਸ ਨੂੰ ਅਤੇ ਉਸ ਦੇ ਪਰਵਾਰ ਨੂੰ ਧਮਕੀਆਂ ਦੇ ਰਹੀ ਸੀ। ਮਾਲਿਨੀ ਅਨੁਸਾਰ ਜਦੋਂ ਧਮਕੀਆਂ ਨਾਲ ਗੱਲ ਨਾ ਬਣੀ, ਤਾਂ ਪੁਲਿਸ ਨੇ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜੋ ਉਸ ਲਈ ਕੰਮ ਕਰਦੇ ਸਨ ਜਾਂ ਫਿਰ ਉਹਨਾਂ ਨੂੰ ਜਿਹਨਾਂ ਨੇ ਰਹਿਣ ਲਈ ਉਸਨੂੰ ਆਪਣਾ ਘਰ ਕਿਰਾਏ ਤੇ ਦਿੱਤਾ ਸੀ।[4]

ਹਵਾਲੇ[ਸੋਧੋ]