ਮਾਸਕੋ ਭਾਸ਼ਾਈ ਸਰਕਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਾਸਕੋ ਭਾਸ਼ਾਈ ਸਰਕਲ ਸਾਹਿਤਕ ਥਿਊਰੀ, ਸੈਮੀਓਟਿਕਸ ਅਤੇ ਭਾਸ਼ਾ ਵਿਗਿਆਨ, ਮਾਸਕੋ ਵਿੱਚ 1915 ਤੋਂ ਲੈ ਕੇ 1924 ਤੱਕ ਸਰਗਰਮ ਸਮਾਜਿਕ ਵਿਗਿਆਨੀਆਂ ਦਾ ਇੱਕ ਸਮੂਹ ਸੀ। ਇਸ ਦੇ ਮੈਂਬਰਾਂ ਵਿੱਚ ਫਿਲੀਪ ਫੈਡਰੋਵਿਚ ਫੋਰਤੁਨੇਤੋਵ (ਇਸਦਾ ਸੰਸਥਾਪਕ), [1] ਰੋਮਨ ਜੈਕਬਸਨ, ਗ੍ਰਿਗੋਰੀ ਵਿਨੋਕੁਰ, ਬੋਰਿਸ ਤੋਮਾਸ਼ੇਵਸਕੀ, ਅਤੇ ਪੀਟਰ ਬੋਗਾਤੀਰੇਵ ਸ਼ਾਮਲ ਸਨ। ਇਹ ਸਮੂਹ ਸੈਂਟ ਪੀਟਰਜ਼ਬਰਗ ਭਾਸ਼ਾਈ ਸਮੂਹ ਓਪੋਜਾਜ (OPOJAZ) ਦਾ ਹਮਰੁਤਬਾ ਸੀ; ਉਹਨਾਂ ਦੇ ਵਿਚਕਾਰ, ਇਹ ਦੋ ਗਰੁੱਪ (ਬਾਅਦ ਵਿੱਚ ਪ੍ਰਾਗ ਭਾਸ਼ਾ ਵਿਗਿਆਨਿਕ ਸਰਕਲ ਦੇ ਸਹਿਤ) ਰੂਸੀ ਰੂਪਵਾਦੀ ਸਾਹਿਤਕ ਸੈਮੀਓਟਿਕਸ ਅਤੇ ਭਾਸ਼ਾ ਵਿਗਿਆਨ ਦੇ ਵਿਕਾਸ ਲਈ ਜ਼ਿੰਮੇਵਾਰ ਸਨ।

ਹਵਾਲੇ[ਸੋਧੋ]

  1. "Fortunatov, Filipp Fedorovich ": entry in The Great Soviet Encyclopedia (1979).