ਮਾਸਲੇਨਿਸਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਸਲੇਨਿਸਤਾ
Maslenitsa, Boris Kustodiev, 1919 (Isaak Brodsky Museum, St. Petersburg)
ਵੀ ਕਹਿੰਦੇ ਹਨМасленица
ਮਨਾਉਣ ਵਾਲੇRussian, Ukrainian, Bulgarian and Kazakhstan communities worldwide
ਕਿਸਮਰਾਸ਼ਟਰੀ
ਮਹੱਤਵlast week before Great Lent
ਜਸ਼ਨEating blintz, snowball fights, sledding
ਬਾਰੰਬਾਰਤਾannual
ਨਾਲ ਸੰਬੰਧਿਤਮਾਰਦੀ ਗਰਾਸ

ਮਾਸਲੇਨਿਸਤਾ (ਪੈਨਕੇਕ ਉਤਸਵ) ਪੂਰਬ ਸਲੇਵਿਕ ਦਾ ਧਾਰਮਿਕ ਤਿਉਹਾਰ ਹੈ ਅਤੇ ਰੂਸ ਦਾ ਸਭ ਤੋਂ ਅਨੰਦਵਰਧਕ ਤਿਉਹਾਰ ਮੰਨਿਆ ਜਾਂਦਾ ਹੈ।[1] ਇਹ ਹਰ ਸਾਲ ਫਰਵਰੀ ਜਾਨ ਮਾਰਚ ਦੀ ਮਹੀਨੇ ਵਿੱਚ ਸੱਤ ਦਿਨਾਂ ਲਈ ਮਨਾਇਆ ਜਾਂਦਾ ਹੈ।ਇਹ ਉਤਸਵ ਕਜ਼ਾਖੀ, ਯੂਕਰੇਨੀ ਤੇ ਬੁਲਗਾਰੀ ਦੇਸ਼ ਵਿੱਚ ਵੀ ਮਨਾਇਆ ਜਾਂਦਾ ਹੈ। ਇੱਕ ਪਾਰੰਪਰਕ ਰੂਸੀ ਤਿਉਹਾਰ ਜੋ ਕੀ ਸਰਦੀ ਦਾ ਅੰਤ ਤੇ ਬਸੰਤ ਦੀ ਸ਼ੁਰੂਆਤ ਦਾ ਜਸ਼ਨ ਮਨਾਉਂਦਾ ਹੈ। ਇਸਨੂੰ ਮੱਖਣ ਹਫਤੇ ਜਾਨ ਪੈਨਕੇਕ ਦਾ ਹਫਤਾ ਵੀ ਕਹਿੰਦੇ ਹਨ. ਇਸ ਤਿਉਹਾਰ ਵਿੱਚ ਪੈਨਕੇਕ ਬਣਾਉਣ ਦੀ ਰਸਮ ਹੁੰਦੀ ਹੈ। ਸੋਨੇ ਤੇ ਭੂਰੇ ਰੰਗ ਦੇ ਗੋਲ ਆਕਾਰ ਦੇ ਪੈਨਕੇਕ ਗੋਲ ਤੇ ਪੀਲੇ ਰੰਗ ਦੇ ਸੂਰਜ ਦੇ ਰੂਪ ਨੂੰ ਦਰਸ਼ਾਉਂਦਾ ਹੈ ਜੋ ਕੀ ਸਰਦੀਆਂ ਦੇ ਖਤਮ ਹੋਣ ਤੋ ਬਾਦ ਉਭਰਕੇ ਬਾਹਰ ਆਉਂਦਾ ਹੈ. ਪੈਨਕੇਕ ਨੂੰ ਮੱਖਣ, ਜੈਮ ਜਾਨ ਫਲਾਂ ਦੇ ਮੁਰੱਬੇ ਨਾਲ ਖਾਏ ਜਾਂਦੇ ਹਨ।

ਮਾਸਲੇਨਿਸਤਾ ਦੇ ਹੋਰ ਉਤਸਵਾਂ ਵਿੱਚ ਬੋਨਫਾਇਰ, ਪਾਰੰਪਰਕ ਰੂਸੀ ਨਾਚ ਗਾਨਾ, ਆਤਾਸ਼ਬਾਦੀ, ਕਠਪੁਤਲੀ ਪ੍ਰਦਰਸ਼ਨ, ਝੂਲੇ ਆਦੀ ਹੁੰਦੇ ਹਨ.

ਜਸ਼ਨ-ਮਨਾਈ[ਸੋਧੋ]

ਸੋਮਵਾਰ ਨੂੰ ਲੋਕ ਬਰਫ ਤੇ ਸਲੇਡਿੰਗ ਕਰਦੇ ਹੈ ਤੇ ਬਰਫ ਦੀ ਗੋਲਾਬਾਰੀ ਕਰਕੇ ਖੇਲਦੇ ਹੈ. ਰੂਸੀ ਲੋਕ ਮੰਨਦੇ ਹਨ ਕੀ ਜੋ ਖੁਸ਼ੀ ਤੇ ਮਜ਼ਾ ਉਹ ਇਸ ਦਿਨ ਮੇਹਸੂਸ ਕਰਦੇ ਹਨ ਉਹ ਸਾਰਾ ਸਾਲ ਉਨ੍ਹਾਂ ਨਾਲ ਰਹਿੰਦਾ ਹੈ। ਤੇ ਮੰਗਲਵਾਰ ਨੂੰ ਪੈਨਕੇਕ ਜਿਸਨੂੰ ਇਹ 'ਬਲੀਨੀ' ਕਹੇਂਦੇ ਹਨ ਬਨਾਏ ਜਾਂਦੇ ਹੈ। ਬੁੱਧਵਾਰ ਨੂੰ ਸਬ ਲੋਕ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਘਰ ਜਾ ਕੇ ਉਨ੍ਨਾ ਨੂੰ ਬਲੀਨੀ ਤੋਹਫ਼ੇ ਵਿੱਚ ਦਿੰਦੇ ਹਨ। ਵੀਰਵਾਰ ਨੂੰ ਲੋਕ ਆਪਣੇ ਪਿੰਡ ਵਿੱਚ ਘੋੜੇ ਦੇ ਸਵਾਰੀ ਦਾ ਮਜ਼ਾ ਲਿੰਦੇ ਹਨ। ਸ਼ੁੱਕਰਵਾਰ ਨੂੰ ਸੱਸਾਂ ਦੀ ਸ਼ਾਮ ਆਖਿਆ ਜਾਂਦਾ ਹੈ ਕਿਉਂਕਿ ਇਸ ਦਿਨ ਜਮਾਈ ਆਪਣੀ ਸੱਸ ਨੂੰ ਮਿਲਣ ਲਈ ਆਂਦੇ ਹਨ। ਸ਼ਨੀਵਾਰ ਨੂੰ ਆਪਨੇ ਰਿਸਤੇਦਾਰਾਂ ਦਾ ਮਿਲਣ ਜੁਲਨ ਤੇ ਖੇਡ ਹੁੰਦੇ ਹਨ। ਆਖਿਰੀ ਦਿਨ ਤਿਉਹਾਰ ਦਾ 'ਮਾਫ਼ੀ ਦਾ ਐਤਵਾਰ' ਹੁੰਦਾ ਹੈ ਜਿਸ ਵਿੱਚ ਸਾਰੇ ਮਿਤਰਾਂ ਤੇ ਰਿਸ਼ਤੇਦਾਰਾਂ ਤੋਂ ਤ ਆਪਣੀ ਗਲਤੀਆਂ ਲਈ ਮਾਫ਼ੀ ਮੰਗੀ ਜਾਂਦੀ ਹੈ। ਤੇ ਇਸ ਤੋਂ ਬਾਦ ਨੱਚਣਾ- ਗਾਣਾ ਹੁੰਦਾ ਹੈ ਤੇ ਟਾਹਣੀਆਂ ਤੇ ਤੂੜੀ ਦੀ ਬਣੀ ਗੁੱਡੀ ਨੂੰ ਰੰਗ ਬਿਰੰਗੇ ਕਪਰੇ ਪਵਾਕੇ ਫੂਕਿਆ ਜਾਂਦਾ ਹੈ। ਇਸ ਗੁੱਡੀ ਨੂੰ ਮਾਸਲੇਨਿਸਤਾ ਕਹਿੰਦੇ ਹਨ ਤੇ ਇਸਨੂੰ ਸਰਦੀਆਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਲੋਕ ਇਸਨੂੰ ਫੂਕਕੇ ਸਸਰਦੀਆਂ ਨੂੰ ਅਲਵਿਦਾ ਕਹਿੰਦੇ ਹਨ ਬਸੰਤ ਦਾ ਸਵਾਗਤ ਕਰਦੇ ਹਨ।[1][2]

ਵਿਆਹ ਦੇ ਰੀਤੀ ਰਿਵਾਜ਼[ਸੋਧੋ]

ਮਾਸਲੇਨਿਸਤਾ ਪਰਿਵਾਰ ਦਾ ਤਿਉਹਾਰ ਮੰਨਿਆ ਜਾਂਦਾ ਹੈ ਤੇ ਇਸ ਸਮੇਂ ਜੋ ਲੋਕ ਵਿਆਹ ਕਰਦੇ ਹਨ, ਮੰਨਿਆ ਜਾਂਦਾ ਹੈ ਕੀ ਧੰਨ ਤੇ ਖੁਸ਼ ਰਹਿਣ ਵਾਲੇ ਜੋੜੇ ਹੋਣਗੇ ਜੋ ਕੀ ਬਹੁਤ ਸਾਰੇ ਬੱਚਿਆਂ ਨੂੰ ਜਨਮ ਦੇਣਗੇ। ਮਾਸਲੇਨਿਸਤਾ ਵਿੱਚ ਜਿਨਾਂ ਨੇ ਵਿਆਹ ਨਹੀਂ ਕਿੱਤਾ ਹੁੰਦਾ ਉੰਨਾਂ ਨੂੰ ਬਰਫ ਵਿੱਚ ਸੁੱਟਕੇ ਸਜ਼ਾ ਦਿੱਤੀ ਜਾਂਦੀ ਹੈ।

ਗੈਲੇਰੀ[ਸੋਧੋ]

1891. ਮਾਸਲੇਨਿਸਤਾ 1878. ਮਾਫ਼ੀ ਦਾ ਐਤਵਾਰ'.

ਹਵਾਲੇ[ਸੋਧੋ]

  1. 1.0 1.1 Maslenitsa by Margaret McKibben, Russian Folk Group of Seattle, WA, Seattle Community Network. undated.
  2. Ruslanguage School Moscow (22 February 2012). "Malenitsa, a Week of Festivities". Archived from the original on 1 ਫ਼ਰਵਰੀ 2013. Retrieved 26 February 2015. {{cite web}}: Unknown parameter |dead-url= ignored (|url-status= suggested) (help)