ਮਾਹਵਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Figure showing the progression of the menstrual cycle and the different hormones contributing to it.

ਮਾਹਵਾਰੀ ਜਾਂ ਮਾਸਕ ਧਰਮ ਔਰਤ ਦੀ ਬੱਚੇਦਾਨੀ ਦੇ ਅੰਦਰਲੀ ਲਾਈਨਿੰਗ ਤੋਂ ਲਹੂ ਅਤੇ ਮਿਊਕੋਸਲ ਟਿਸ਼ੂ ਦਾ ਯੋਨੀ ਦੁਆਰਾ ਨਿਯਮਤ ਡਿਸਚਾਰਜ ਹੈ।[1] 80% ਦੇ ਲਗਪਗ ਔਰਤਾਂ ਮਾਹਵਾਰੀ ਤੋਂ ਪਹਿਲਾਂ ਕੁਝ ਲੱਛਣ ਹੋਣ ਦੀ ਖ਼ਬਰ ਦਿੰਦੀਆਂ ਹਨ।[2]

ਜਿਸ ਵਕਤ ਔਰਤ ਦੇ ਸਰੀਰ ਅੰਦਰ ਇੱਕ ਅੰਡਾ ਵਿਕਸਣ ਲਗਦਾ ਹੈ, ਬੱਚੇਦਾਨੀ ਦੇ ਅੰਦਰਲੇ ਪਾਸੇ ਮੋਟੀ ਅਤੇ ਨਰਮ ਤਵਚਾ ਦੀ ਲਾਈਨਿੰਗ ਵੀ ਬਣਨ ਲਗਦੀ ਹੈ। ਅੰਡਾ ਵਿਕਸਤ ਹੋਣ ਮਗਰੋਂ ਗਰਭ ਨਲੀਆਂ ਵੱਲ ਆ ਜਾਂਦਾ ਹੈ ਅਤੇ ਸਪਰਮ ਨਾਲ ਸੰਯੋਗ ਦੀ ਉਡੀਕ ਕਰਦਾ ਹੈ। ਜੇਕਰ ਦੋਨਾਂ ਦਾ ਸੰਗਮ ਨਾ ਹੋ ਸਕੇ ਤਾਂ ਅੰਡਾ ਖੁਰਨਾ ਸ਼ੁਰੂ ਹੋ ਜਾਂਦਾ ਹੈ ਅਤੇ ਦੋ-ਕੁ ਹਫਤਿਆਂ ਅੰਦਰ ਬੱਚੇਦਾਨੀ ਅੰਦਰਲੀ ਲਾਈਨਿੰਗ ਅਤੇ ਅੰਡਾ ਮਾਸ ਅਤੇ ਖੂਨ ਦੇ ਟੁਕੜਿਆਂ ਦੇ ਰੂਪ ਵਿੱਚ ਯੋਨੀ ਰਾਹੀਂ ਬਾਹਰ ਆ ਜਾਂਦੇ ਹਨ।[1] ਫਿਰ ਇੱਕ ਹੋਰ ਅੰਡਾ ਦੂਜੇ ਅੰਡਕੋਸ਼ ਵਿੱਚ ਵਿਕਸਤ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਅਮਲ 9-10 ਸਾਲ ਦੀ ਉਮਰ ਤੋਂ ਲਗਾਤਾਰ 50 - 60 ਸਾਲ ਦੀ ਉਮਰ ਤੱਕ ਚੱਲਦਾ ਰਹਿੰਦਾ ਹੈ।

ਹਵਾਲੇ[ਸੋਧੋ]

  1. 1.0 1.1 "Menstruation and the menstrual cycle fact sheet". Office of Women's Health. December 23, 2014. Retrieved 25 June 2015. 
  2. Biggs, WS; Demuth, RH (15 October 2011). "Premenstrual syndrome and premenstrual dysphoric disorder.". American family physician. 84 (8): 918–24. PMID 22010771.