ਮਿਖਾਇਲ ਸ਼ੋਲੋਖੋਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਿਖ਼ਾਈਲ ਸ਼ੋਲੋਖ਼ੋਵ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਿਖ਼ਾਈਲ ਅਲੇਕਸਾਂਦਰੋਵਿਕ ਸ਼ੋਲੋਖ਼ੋਵ

ਸ਼ੋਲੋਖ਼ੋਵ,1938
ਜਨਮ 24 ਮਈ 1905
ਵੇਸ਼ੇਨਸਕਾਇਆ, ਰੂਸੀ ਸਾਮਰਾਜ
ਮੌਤ 21 ਫਰਵਰੀ 1984
ਵੇਸ਼ੇਨਸਕਾਇਆ, ਸੋਵੀਅਤ ਯੂਨੀਅਨ
ਕੌਮੀਅਤ ਸੋਵੀਅਤ
ਨਸਲੀਅਤ ਰੂਸੀ, ਯੂਕਰੇਨੀ
ਕਿੱਤਾ ਨਾਵਲਕਾਰ
ਇਨਾਮ ਸਾਹਿਤ ਦਾ ਨੋਬਲ ਪੁਰਸਕਾਰ
1965
ਦਸਤਖ਼ਤ

ਮਿਖ਼ਾਈਲ ਅਲੇਕਸਾਂਦਰੋਵਿਕ ਸ਼ੋਲੋਖ਼ੋਵ (ਰੂਸੀ: Михаи́л Алекса́ндрович Шо́лохов; 24 ਮਈ [ਪੁ.ਤ. 11 ਮਈ] 1905– 21 ਫਰਵਰੀ 1984)[੧] ਇੱਕ ਰੂਸੀ ਨਾਵਲਕਾਰ ਸੀ ਜਿਸਨੂੰ 1965 ਵਿੱਚ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ ਸੀ।[੨] ਉਹ ਰੂਸੀ ਇਨਕਲਾਬ, ਸਿਵਲ ਜੰਗ ਅਤੇ ਸਮੂਹੀਕਰਨ ਦੌਰਾਨ, ਡਾਨ ਕਸਾਕਾਂ ਦੀ ਜ਼ਿੰਦਗੀ ਅਤੇ ਕਿਸਮਤ ਦੇ ਬਾਰੇ ਲਿਖਣ ਲਈ ਮਸ਼ਹੂਰ ਹੈ।

ਜੀਵਨ ਅਤੇ ਕੰਮ[ਸੋਧੋ]

ਸ਼ੋਲੋਖ਼ੋਵ ਰੂਸ ਵਿਚ "ਕਸਾਕਾਂ ਦੀ ਧਰਤੀ" ਤੇ ਡੌਨ ਕਸਾਕ ਫੌਜ ਦੇ ਸਾਬਕਾ ਪ੍ਰਸ਼ਾਸਨਿਕ ਖੇਤਰ ਵਿੱਚ, ਸਤਾਨਿਸਤਾ ਵੈਸ਼ਨਸਕਾਇਆ ਦੇ ਇੱਕ ਡੇਰੇ ਵਿੱਚ ਪੈਦਾ ਹੋਇਆ ਸੀ।

ਉਸ ਦੇ ਪਿਤਾ, ਅਲੈਗਜ਼ੈਂਡਰ ਮਿਖਾਇਲੋਵਿਚ (1865-1925), ਕਿਸਾਨ, ਪਸ਼ੂ ਵਪਾਰੀ, ਅਤੇ ਮਿਲਰ, ਹੇਠਲੇ ਮੱਧ ਵਰਗ ਵਿੱਚੋਂ ਸੀ। ਸ਼ੋਲੋਖ਼ੋਵ ਦੀ ਮਾਤਾ, ਅਨਾਸਤਾਸੀਆ ਦਾਨੀਲੋਵਨਾ ਚੇਰਨੀਕੋਵਾ (1871-1942), ਇੱਕ ਕਸਾਕ ਦੀ ਵਿਧਵਾ ਸੀ। ਉਹ ਯੂਕਰੇਨੀ ਕਿਸਾਨ ਪਿਛੋਕੜ ਤੋਂ ਸੀ (ਉਸ ਦੇ ਪਿਤਾ ਚੇਰਨੀਹੀਵ ਓਬਲਾਸਤ ਵਿੱਚ ਇੱਕ ਕਿਸਾਨ ਸਨ)। ਉਹ ਉਦੋਂ ਤੱਕ ਸਾਖਰ ਨਹੀਂ ਸੀ ਜਦੋਂ ਤੱਕ ਉਸਨੂੰ ਆਪਣੇ ਜੀਵਨ ਵਿੱਚ ਇੱਕ ਬਿੰਦੂ ਤੇ ਉਸਨੂੰ ਆਪਣੇ ਪੁੱਤਰ ਨਾਲ ਚਿੱਠੀ-ਪੱਤਰ ਦੀ ਲੋੜ ਨਾ ਪੈ ਗਈ।

ਮਿਖ਼ਾਈਲ ਸ਼ੋਲੋਖ਼ੋਵ ਅਤੇ ਉਹਦੀ ਪਤਨੀ, 1924

ਚੋਣਵੀਆਂ ਰਚਨਾਵਾਂ[ਸੋਧੋ]

 • ਡਾਨਸਕੀ ਰਾਸਕਾਜੀ, 1925 - ਡਾਨ ਦੀਆਂ ਕਹਾਣੀਆਂ
 • ਲਾਜ਼ੋਰੇਜਾਵਾ ਸਟੈਪ, 1926
 • ਤੀਖੀ ਡਾਨ, ਜਿਲਦ 4, 1928-1940 (ਸ਼ਾਂਤ ਡਾਨ) - ਤੇ ਡਾਨ ਵਹਿੰਦਾ ਰਿਹਾ (1934); ਸਾਗਰ ਵਿੱਚ ਜਾ ਗਿਰਿਆ ਡਾਨ ਦਰਿਆ (1940); ਤੇ ਡਾਨ ਵਹਿੰਦਾ ਰਿਹਾ (1966)। ਸੇਰਗੀਏ ਗੇਰਾਸੀਮੋਵ, ਅਦਾਕਾਰ: ਪੀ. ਗਲੇਵੋਬ, ਐਲ. ਖਿਤਿਆਐਵਾ, ਜ਼ੈੱਡ. ਕਿਰੀਏਨਕੋ ਅਤੇ ਈ ਬਿਸਤਰਲਤਸਕਾਇਆ. ਨਿਰਮਾਣ ਪੋਦਨਿਆ 1957-1958।
 • ਪੋਦਨੀਯਤਾਇਆ ਤਸੇਲੀਨਾ, 1932-1960 - ਧਰਤੀ ਪਾਸਾ ਵਰਤਿਆ (1935); ਹਾਰਵੈਸਟ ਆਨ ਦ ਡਾਨ (1960)।
 • ਓਨੀ ਸਰਾਜ਼ਾਲਿਸ ਜ਼ਾ ਰੋਦੀਨੂ, 1942 - ਉਹ ਆਪਣੇ ਦੇਸ਼ ਲਈ ਜੂਝੇ
 • ਨੌਕਾ ਨੇਨਾਵਿਸਤੀ, 1942 - ਨਫਰਤ / ਨਫਰਤ ਦੀ ਸਾਇੰਸ਼
 • ਸਲੋਵੋ ਓ ਰੋਡੀਨ, 1951।
 • ਸੁਬਦਾ ਚੇਲੋਵੇਕਾ, 1956-1957 - ਮਨੁੱਖ ਦੀ ਹੋਣੀ. 1959 ਵਿੱਚ ਬਣੀ ਫਿਲਮ, ਨਿਰਦੇਸ਼ਕ: ਸੇਰਗੇਈ ਬੋਂਦਾਰਚੁਕ ਅਤੇ ਅਦਾਕਾਰ: ਸੇਰਗੇਈ ਬੋਂਦਾਰਚੁਕ, ਪਾਵਲਿਕ ਬੋਰਿਸਕਿਨ, ਜ਼ਿਨੈਦਾ ਕਿਰੀਐਨਕੋ, ਪਵੇਲ ਵੋਲਕੋਵ, ਯੂਰੀ ਅਵੇਲਿਨ, ਅਤੇ ਕੇ ਅਲੇਕਸੀਵ।
 • ਸੋਬਰੇਨੀ ਸੋਚੀਨੇਨੀ,1956-1958 - - ਸਮੁਚੀਆਂ ਰਚਨਾਵਾਂ (8 ਜਿਲਦਾਂ ਵਿੱਚ)
 • ਓਨੀ ਸਰਾਜ਼ਾਲਿਸ ਜ਼ਾ ਰੋਦੀਨੂ, 1959 - ਉਹ ਆਪਣੇ ਦੇਸ਼ ਲਈ ਜੂਝੇ
 • ਸੋਬਰੇਨੀ ਸੋਚੀਨੇਨੀ, 1962 - ਸਮੁਚੀਆਂ ਰਚਨਾਵਾਂ (8 ਜਿਲਦਾਂ)
 • ਸੁਵਖਤੇ ਕਹਾਣੀਆਂ, 1966
 • ਇੱਕ ਮਨੁੱਖ ਦੀ ਹੋਣੀ, ਅਤੇ ਹੋਰ ਕਹਾਣੀਆਂ, ਲੇਖ, ਅਤੇ ਸਕੈਚ, 1923–1963, 1967
 • ਤਿੱਖੇ ਅਤੇ ਅਤੇ ਸ਼ਰੀਫ਼ ਭੱਦਰ ਲੋਕ , 1967
 • ਪੋ ਵੇਲੇਨੀਜੂ ਦੂਸੀ, 1970 - ਦਿਲ ਦੇ ਕਹਿਣ ਤੇ
 • ਸੋਬਰੇਨੀ ਸੋਚੀਨੇਨੀ, 1975 (8 ਜਿਲਦਾਂ)
 • ਰੋਸਸੀਆ ਵੀ ਸੇਰਦਜੇ (Rossiya V Serdtse), 1975
 • ਸਲੋਵੋ ਓ ਰੋਡੀਨ, 1980
 • ਸਮੁਚੀਆਂ ਰਚਨਾਵਾਂ, 1984 (8 ਜਿਲਦਾਂ)
 • ਸੋਬਰੇਨੀ ਸੋਚੀਨੇਨੀ, 1985 (ਸਮੁਚੀਆਂ ਰਚਨਾਵਾਂ) (8 ਜਿਲਦਾਂ)
 • ਸ਼ੋਲੋਖ਼ੋਵ Iਸਟਾਲਿਨ, 1994

ਹਵਾਲੇ[ਸੋਧੋ]