ਮਿਡਲਮਾਰਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਿਡਲਮਾਰਚ: ਪ੍ਰਾਂਤਿਕ ਜ਼ਿੰਦਗੀ ਦਾ ਇੱਕ ਅਧਿਅਨ  
Middlemarch 1.jpg
ਲੇਖਕ

ਜਾਰਜ ਐਲੀਅਟ

(ਮੈਰੀ ਐਨ ਇਵਾਨਜ ਦਾ ਕਲਮੀ ਨਾਮ)
ਦੇਸ਼ ਇੰਗਲੈਂਡ
ਭਾਸ਼ਾ ਅੰਗਰੇਜ਼ੀ
ਲੜੀ 1871–72
ਵਿਧਾ ਨਾਵਲ
ਸਮਾਜ ਆਲੋਚਨਾ
ਪ੍ਰਕਾਸ਼ਨ ਮਾਧਿਅਮ ਪ੍ਰਿੰਟ (ਸੀਰੀਅਲ, ਹਾਰਡਬੈਕ, and ਪੇਪਰਬੈਕ)
ਪੰਨੇ 904 (ਆਕਸਫੋਰਡ ਯੂਨੀਵਰਸਿਟੀ ਪ੍ਰੈੱਸ, ਯੂ ਐੱਸ ਏ; 2008 ਰੀਇਸ਼ੂ)

ਮਿਡਲਮਾਰਚ, ਪ੍ਰਾਂਤਿਕ ਜ਼ਿੰਦਗੀ ਦਾ ਇੱਕ ਅਧਿਅਨ (ਅੰਗਰੇਜ਼ੀ: Middlemarch, A Study of Provincial Life) ਜਾਰਜ ਐਲੀਅਟ) ਦਾ ਲਿਖਿਆ ਇੱਕ ਨਾਵਲ ਹੈ। ਇਹ ਉਸ ਦਾ ਸੱਤਵਾਂ ਨਾਵਲ ਹੈ। ਉਸਨੇ ਇਹ 1869 ਵਿੱਚ ਲਿਖਣਾ ਸ਼ੁਰੂ ਕੀਤਾ ਸੀ ਪਰ ਬਾਅਦ ਵਿੱਚ ਆਪਣੇ ਸਾਥੀ ਜਾਰਜ ਹੇਨਰੀ ਲੇਵਸ ਦੇ ਬੇਟੇ ਦੀ ਅੰਤਮ ਬਿਮਾਰੀ ਦੇ ਦੌਰਾਨ ਇੱਕ ਤਰਫ ਰੱਖ ਦਿੱਤਾ ਸੀ ਅਤੇ ਫਿਰ ਅਗਲੇ ਸਾਲ ਦੁਬਾਰਾ ਅੱਗੇ ਤੋਰਿਆ। 1871–72 ਦੌਰਾਨ ਇਹ 8 ਲੜੀਆਂ(ਜਿਲਦਾਂ) ਵਿੱਚ ਪ੍ਰਕਾਸ਼ਿਤ ਹੋਇਆ।

ਮਿਡਲਮਾਰਚ ਮੂਲ ਤੌਰ ਉੱਤੇ ਇੱਕ ਯਥਾਰਥਵਾਦੀ ਨਾਵਲ ਹੈ ਅਤੇ ਇਸ ਵਿੱਚ ਕਈ ਇਤਿਹਾਇਕ ਘਟਨਾਵਾਂ ਦੇ ਵੇਰਵੇ ਆਉਂਦੇ ਹਨ।

ਸ਼ੁਰੂ ਵਿੱਚ ਹੋਈ ਇਸ ਦੀ ਆਲੋਚਨਾ ਨੇ ਇਸਨੂੰ ਠੀਕ-ਠੀਕ ਨਾਵਲ ਕਿਹਾ ਪਰ ਅੱਜ ਦੀ ਤਰੀਕ ਵਿੱਚ ਇਹ ਜਾਰਜ ਐਲੀਅਟ ਦਾ ਸਭ ਤੋਂ ਵਧੀਆ ਨਾਵਲ ਅਤੇ ਸਮੁੱਚੇ ਅੰਗਰੇਜ਼ੀ ਸਾਹਿਤ ਦੇ ਪ੍ਰਮੁੱਖ ਨਾਵਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1]

ਪਾਤਰ[ਸੋਧੋ]

  • ਡੋਰੋਥੀਆ ਬਰੁਕ - ਇੱਕ ਪੜ੍ਹੀ-ਲਿਖੀ ਅਤੇ ਸਿਆਣੀ ਔਰਤ ਜਿਸਦੇ ਬਹੁਤ ਵੱਡੇ ਸੁਪਨੇ ਹਨ।
  • ਟਰਟੀਅਸ ਲਿਡਗੇਟ - ਇੱਕ ਜਵਾਨ ਅਤੇ ਗੁਣਵਾਨ ਡਾਕਟਰ ਜੋ ਚੰਗੇ ਘਰ ਵਿੱਚ ਪੈਦਾ ਹੋਣ ਦੇ ਬਾਵਜੂਦ ਵੀ ਗਰੀਬ ਹੈ।
  • ਐਡਵਰਡ ਕੌਸੋਬੋਨ - ਇੱਕ ਲਾਲਚੀ ਅਤੇ ਬਜ਼ੁਰਗ ਪਾਦਰੀ ਜਿਸ ਨੂੰ ਵਿਦਵਤਾਪੂਰਨ ਖੋਜ ਦਾ ਜਨੂਨ ਹੈ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]