ਸਮੱਗਰੀ 'ਤੇ ਜਾਓ

ਮਿਥ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਿਥ: ਸ਼ਬਦਾਰਥ ਇਤਿਹਾਸ

[ਸੋਧੋ]

ਮਿਥ ਅੰਗਰੇਜੀ ਦੇ ਸ਼ਬਦ MYTH ਦਾ ਸਮਾਨਅਰਥੀ ਸ਼ਬਦ ਹੈ। ਮਿਥ ਵਿੱਚ ਉਹਨਾਂ ਕਾਲਪਨਿਕ ਕਥਾਵਾਂ ਨੂੰ ਲਿਆ ਜਾਂਦਾ ਹੈ ਜਿਹੜੀਆਂ ਮਨੁੱਖ ਦੇ ਬ੍ਰਹਿਮੰਡ, ਪ੍ਰਕਿਰਤੀ ਅਤੇ ਮਨੁੱਖ ਦੇ ਵਿਹਾਰ/ਜੀਵਨ ਸੰਬੰਧੀ ਪ੍ਰਸ਼ਨਾਂ ਦੇ ਉੱਤਰਾਂ ਵਜੋਂ ਹੋਂਦ ਵਿੱਚ ਆਈਆਂ ਹਨ। ਯੂਨਾਨੀ ਭਾਸ਼ਾ ਵਿੱਚ ਮਿਥ ਦਾ ਸਮਾਨਾਂਤਰ 'ਮਾਇਥਾਸ' ਹੈ।ਪਲੈਟੋ ਦੇ ਸਮੇਂ ਤੱਕ ਮਿਥ ਨੂੰ ਪਰੰਪਰਾਗਤ ਕਹਾਣੀ ਦੇ ਰੂਪ ਵਿੱਚ ਵੀ ਵਿਚਾਰਿਆ ਜਾਂਦਾ ਸੀ। ਮਿਥ ਦਾ ਭਾਵ ਦੇਵਤਿਆਂ ਅਤੇ ਨਾਇਕਾਂ ਨਾਲ ਸਬੰਧਿਤ ਕਹਾਣੀ ਤੋਂ ਵੀ ਲਿਆ ਜਾਂਦਾ ਸੀ। ਅਰਸਤੂ ਮਿਥ ਨੂੰ ਪੋਇਟਿਕਸ ਵਿੱਚ ਮਾਇਥਾਸ ਸ਼ਬਦ ਨੂੰ ਕਿਸੇ ਕਥਾਨਕ, ਬਿਰਤਾਂਤਕ ਸਰੰਚਨਾ ਅਤੇ ਕਹਾਣੀ ਰੂਪ ਵਿੱਚ ਵਰਤਿਆ।ਜਰਮਨ ਵਿਦਵਾਨ ਵੀਕੋ ਮਿਥ ਨੂੰ 'ਕਵਿਤਾ ਵਰਗਾ ਸਤਿ' ਕਹਿੰਦਾ ਹੈ।ਡਾ.ਕਰਨੈਲ ਸਿੰਘ ਥਿੰਦ ਮਿਥ ਸ਼ਬਦ ਦੀ ਥਾਂ ਪੁਰਾਨ-ਕਥਾ ਸ਼ਬਦ ਵਰਤਣਾ ਉਚਿਤ ਦਰਸਾਉਂਦੇ ਹਨ। ਪਰ ਡਾ.ਵਣਜਾਰਾ ਬੇਦੀ ਮਿਥ ਦੀ ਥਾਂ ਪੁਰਾਨ ਕਥਾ ਸ਼ਬਦ ਉਚਿਤ ਨਹੀਂ ਮੰਨਦੇ। ਮਿਥਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ। ਪ੍ਰਕਿਰਤੀ ਨਾਲ ਸੰਬੰਧਿਤ ਮਿਥਾਂ ਅਤੇ ਪ੍ਰਾਲੋਕਿਕ ਮਿਥਾਂ।[1][2][3]

ਪਰਿਭਾਸ਼ਾ

[ਸੋਧੋ]
'ਸਟੈਂਡਰਡ ਡਿਕਸ਼ਨਰੀ ਆਫ ਫੋਕਲੋਰ,ਮਾਇਥਾਲੋਜੀ ਐਂਡ ਲੀਜੰਡ'ਅਨੁਸਾਰ,"ਮਿਥ ਉਹ ਕਹਾਣੀ ਹੈ ਜੋ ਪ੍ਰਾਚੀਨ ਕਾਲ ਵਿੱਚ ਵਾਪਰ ਚੁੱਕੀ ਹੁੰਦੀ ਹੈ। ਇਹ ਲੋਕਾਈ ਦੀਆਂ ਬ੍ਰਹਿਮੰਡਕ ਤੇ ਪਰਾ-ਪ੍ਰਕ੍ਰਿਤਕ ਪਰੰਪਰਾਵਾਂ,ਦੇਵਤਿਆਂ ਤੇ ਨਾਇਕਾਂ, ਸੰਸਕ੍ਰਿਤਕ ਲੱਛਣਾਂਂ ਅਤੇ ਧਾਰਮਿਕ ਵਿਸ਼ਵਾਸਾਂ ਆਦਿ ਦੀ ਵਿਆਖਿਆ ਕਰਦੀ ਹੈ।"
'ਪ੍ਰਿੰਸਟਨ ਐਨਸਾਇਕਲੋਪੀਡੀਆ ਆਫ ਪੋਇਟਰੀ ਐਂਡ ਪੋਇਟਿਕਸ' ਅਨੁਸਾਰ,"ਮਿਥ-ਕਥਾ ਦੀ ਪਰਿਭਾਸ਼ਾ ਇੱਕ ਕਹਾਣੀ ਜਾਂ ਕਹਾਣੀ-ਤੱਤਾਂ ਦੇ ਸੰਗ੍ਰਹਿ ਦੇ ਰੂਪ ਵਿੱਚ ਕੀਤੀ ਜਾ ਸਕਦੀ ਹੈ, ਜਿਸ ਵਿੱਚ ਲੁਪਤ ਢੰਗ ਨਾਲ ਮਨੁੱਖੀ ਜੀਵਨ ਨਾਲ ਲੌਕਿਕਤਾ ਤੇ ਪਾਰਲੌਕਿਕਤਾ ਨਾਲ ਸਬੰਧਿਤ ਕੁਝ ਗੰਭੀਰ ਪੱਖਾਂ ਦੀ ਪ੍ਰਤੀਕਾਤਮਕ ਅਭਿਵਿਅਕਤੀ ਕੀਤੀ ਹੁੰਦੀ ਹੈ।"[4]

ਹਵਾਲੇ

[ਸੋਧੋ]
  1. "The Myth of Io". The Walters Art Museum.
  2. ਮਿਥ ਰੂਪਾਕਾਰ: ਅਧਿਐਨ ਤੇ ਵਿਸ਼ਲੇਸ਼ਣ,ਡਾ.ਕੁਲਵੰਤ ਸਿੰਘ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 2004, ਪੰਨੇ 9-11
  3. For more information on this panel, please see Zeri catalogue number 64, pp. 100-101
  4. ਮਿਥ ਰੂਪਾਕਾਰ: ਅਧਿਐਨ ਤੇ ਵਿਸ਼ਲੇਸ਼ਣ,ਡਾ.ਕੁਲਵੰਤ ਸਿੰਘ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 2004, ਪੰਨੇ 11-13