ਮਿਨੋਤੀ ਦੇਸਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਿਨੋਤੀ ਐੱਨ ਦੇਸਾਈ
ਨਿੱਜੀ ਜਾਣਕਾਰੀ
ਪੂਰਾ ਨਾਂਮ ਮਿਨੋਤੀ ਦੇਸਾਈ
ਜਨਮ (1968-03-15) 15 ਮਾਰਚ 1968 (ਉਮਰ 50)
ਇੰਦੌਰ, ਭਾਰਤ
ਛੋਟਾ ਨਾਂਮ ਛੋਟੀ/ਮੈਡੀ/ਮੌਂਟੀ
ਕੱਦ 5 ft 8 in (1.73 m)
ਬੱਲੇਬਾਜ਼ੀ ਦਾ ਅੰਦਾਜ਼ ਖੱਬੂ ਬੱਲੇਬਾਜ਼
ਗੇਂਦਬਾਜ਼ੀ ਦਾ ਅੰਦਾਜ਼ ਖੱਬੇ-ਹੱਥੀਂ ਸਪਿਨਰ
ਭੂਮਿਕਾ ਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 30) 26 ਜੂਨ 1986 v ਇੰਗਲੈਂਡ
ਓ.ਡੀ.ਆਈ. ਪਹਿਲਾ ਮੈਚ (ਟੋਪੀ 32) 22 ਜੂਨ 1986 v ਇੰਗਲੈਂਡ
ਖੇਡ-ਜੀਵਨ ਅੰਕੜੇ
ਸਰੋਤ: ਕ੍ਰਿਕਟਅਰਕਾਈਵ, 19 ਸਤੰਬਰ 2009

ਮਿਨੋਤੀ ਦੇਸਾਈ (ਜਨਮ 15 ਮਾਰਚ 1968 ਨੂੰ ਮੁੰਬਈ, ਮਹਾਂਰਾਸ਼ਟਰ ਵਿੱਚ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਟੈਸਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ (ਓਡੀਆਈ) ਕ੍ਰਿਕਟ ਖੇਡਦੀ ਰਹੀ ਹੈ। ਉਹ ਖੱਬੇ ਹੱਥ ਦੀ ਬੱਲੇਬਾਜ਼ ਅਤੇ ਗੇਂਦਬਾਜ਼ ਵਜੋਂ ਖੇਡਦੀ ਰਹੀ ਹੈ।[1] ਉਸਨੇ ਭਾਰਤੀ ਟੀਮ ਵਿੱਚ ਇੱਕ ਟੈਸਟ ਮੈਚ ਅਤੇ ਇੱਕ ਓਡੀਆਈ ਮੈਚ ਖੇਡਿਆ ਹੈ।[2] ਉਸਦੇ ਨਾਂਮ ਸੀਨੀਅਰ ਨੈਸ਼ਨਲ ਟੂਰਨਾਮੈਂਟ ਦੇ ਫ਼ਾਈਨਲ ਵਿੱਚ ਸਭ ਤੋਂ ਜ਼ਿਆਦਾ ਦੌਡ਼ਾਂ (150) ਬਣਾਉਣ ਦਾ ਰਿਕਾਰਡ ਵੀ ਦਰਜ ਹੈ। ਉਸਨੇ ਭਾਰਤੀ ਰੇਲਵੇ ਵੱਲੋਂ ਖੇਡਦੇ ਹੋਏ 1988 ਵਿੱਚ ਕਰਨਾਟਕ ਖ਼ਿਲਾਫ ਇਹ ਪਾਰੀ ਖੇਡੀ ਸੀ।

ਉਹ 1985 -1987 ਤੱਕ ਲਗਾਤਾਰ ਤਿੰਨ ਜੂਨੀਅਰ ਨੈਸ਼ਨਲ ਵਿੱਚ ਬੈਸਟ ਬੱਲੇਬਾਜ਼ ਰਹੀ ਹੈ।

ਉਸਨੇ 25 ਸਾਲ ਦੀ ਉਮਰ ਵਿੱਚ ਹੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।

ਇਸ ਸਮੇਂ ਉਹ ਵਿੱਤ ਮੰਤਰਾਲੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ।

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. "Minoti Desai". CricketArchive. Retrieved 2009-09-18. 
  2. "Minoti Desai". Cricinfo. Retrieved 2009-09-19.