ਸਮੱਗਰੀ 'ਤੇ ਜਾਓ

ਮਿਨੋਤੋਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਿਨੋਤੋਰ
ਮਿਨੋਤੋਰ ਬਸਟ, (National Archaeological Museum of Athens)
ਗਰੁੱਪਿੰਗਮਿਥਿਹਾਸਕ ਜੀਵ
ਮਾਪੇCretan Bull ਅਤੇ Pasiphaë
ਮਿਥਹਾਸਯੂਨਾਨੀ
ਖੇਤਰCrete

ਯੂਨਾਨੀ ਮਿਥਿਹਾਸ ਵਿੱਚ Minotaur (/ˈਐਮnਲਈਟੀɔːr//ˈmnətɔːr/,[1] /ˈਐਮɪnਲਈˌਟੀɔːr//ˈmɪnəˌtɔːr/;[2] ਪੁਰਾਤਨ ਯੂਨਾਨੀ: ΜῑνώταυροςΜῑνώταυροςਪੁਰਾਤਨ ਯੂਨਾਨੀ: Μῑνώταυρος [miːnɔ̌ːtau̯ros], ਲਾਤੀਨੀ: [Minotaurus] Error: {{Lang}}: text has italic markup (help), Etruscan: Θevrumineś) ਇੱਕ ਮਿਥਿਹਾਸਕ ਜੀਵ ਹੈ ਜੋ ਕਲਾਸੀਕਲ ਜ਼ਮਾਨੇ ਵਿੱਚ  ਬਲਦ ਦੇ ਸਿਰ ਦੇ ਅਤੇ ਇੱਕ ਆਦਮੀ ਦੇ ਸਰੀਰ ਵਾਲਾ ਕਲਪਿਆ ਗਿਆ ਸੀ।[3] ਜਾਂ ਜਿਵੇਂ ਰੋਮਨ ਕਵੀ ਓਵਿਦ ਨੇ ਦਰਸਾਇਆ ਹੈ:  "ਅੰਸ਼ਕ ਆਦਮੀ ਅਤੇ ਅੰਸ਼ਕ ਬਲਦ" ਸੀ।[4] ਮਿਨੋਤੋਰ ਇੱਕ ਭੂਲ-ਭੁਲਈਆ ਦੇ ਕੇਂਦਰ ਵਿੱਚ ਵੱਸਦਾ ਸੀ, ਜੋ ਇੱਕ ਵਿਸਤ੍ਰਿਤ ਪੇਚਦਾਰ ਬਾਗ਼ ਵਰਗੀ ਇਮਾਰਤ ਸੀ[5] ਜਿਸਨੂੰ ਆਰਕੀਟੈਕਟ ਦਾਇਦਾਲਸ ਅਤੇ ਉਸ ਦੇ ਪੁੱਤਰ ਇਕਾਰਸ ਨੇ ਕ੍ਰੀਟ ਦੇ ਰਾਜਾ ਮਿਨੋਸ ਦੇ ਹੁਕਮ ਡਿਜ਼ਾਇਨ ਕੀਤਾ ਸੀ। ਮਿਨੋਤੋਰ ਨੂੰ ਆਖ਼ਰਕਾਰ ਐਂਥਨੀਅਨ ਨਾਇਕ ਥੀਸੀਅਸ ਨੇ ਮਾਰ ਦਿੱਤਾ ਸੀ।

ਪਦ ਮਿਨੋਤੋਰ ਪ੍ਰਾਚੀਨ ਯੂਨਾਨੀ ΜῑνώταυροςΜῑνώταυρος ਤੋਂ ਹੈ ਜੋ ΜίνωςΜίνως (ਮਿਨੋਸ) ਅਤੇ ਨਾਂਵ ταύροςταύρος "ਬਲਦ" ਦਾ ਸੰਯੋਜਨ ਹੈ ਜਿਸ ਦਾ ਅਨੁਵਾਦ "ਮਿਨੋਸ ਦਾ ਬਲਦ" ਹੈ। ਕ੍ਰੀਟ ਵਿਚ, ਮਿਨੋਤੋਰ ਨੂੰ ਐਸਤਰਿਓਨ ਦੇ ਤੌਰ 'ਤੇ ਜਾਣਿਆ ਜਾਂਦਾ ਸੀ।[6] ਇਹ ਨਾਮ ਮਿਨੋਸ ਦੇ ਧਰਮ ਪਿਤਾ ਦਾ ਵੀ ਸੀ।[7]

ਇਸ ਮਿਥਿਹਾਸਿਕ ਪਾਤਰ ਦੇ ਹਵਾਲੇ ਵਿੱਚ "ਮਿਨੋਤੋਰ" ਮੂਲ ਰੂਪ ਵਿੱਚ ਇੱਕ ਖ਼ਾਸ ਨਾਮ ਸੀ। ਬਿਲ ਦੇ ਸਿਰ ਵਾਲੇ ਜਾਨਵਰਾਂ ਲਈ ਆਮ ਨਾਮ ਦੇ ਤੌਰ 'ਤੇ ਮਿਨੋਤੋਰ ਬਹੁਤ ਬਾਅਦ ਵਿੱਚ 20 ਵੀਂ ਸਦੀ ਦੀਆਂ ਫੈਨਤਾਸੀ ਸਟੈਨਲੀ ਗਲਪ ਵਿੱਚ ਵਿਕਸਿਤ ਹੋਇਆ। 

ਜਨਮ ਅਤੇ ਸ਼ਕਲ

[ਸੋਧੋ]
The bronze "Horned God" from Enkomi, Cyprus

ਕ੍ਰੀਟ ਟਾਪੂ ਦੇ ਸਿੰਘਾਸਣ 'ਤੇ ਬੈਠਣ ਦੇ ਬਾਅਦ, ਮੀਨੋਸ ਨੇ ਆਪਣੇ ਭਰਾਵਾਂ ਨਾਲ ਸ਼ਾਸਨ ਕਰਨ ਦਾ ਮੁਕਾਬਲਾ ਕੀਤਾ। ਮਿਨੋਸ ਨੇ ਪੋਸੀਡੋਨ, ਸਮੁੰਦਰ ਦੇਵਤੇ ਨੂੰ ਬੇਨਤੀ ਕੀਤੀ ਕਿ ਉਸਨੂੰ ਬਰਫ਼-ਚਿੱਟਾ ਬਲਦ ਨਿਸ਼ਾਨੀ ਵਜੋਂ (ਕਰੇਟਨ ਬੁਲ) ਭੇਜ ਦੇਵੇ ਜਿਸ ਦੀ ਸਹਾਇਤਾ ਦੇ ਨਾਮ ਨਾਲ ਉਹ ਅਵਾਮ ਨੂੰ ਜਤਾ ਸਕੇ ਕਿ ਉਹ ਦੇਵਤਿਆਂ ਦੀ ਪਸੰਦ ਹੈ। ਪੋਸੀਡੋਨ ਨੇ ਇਹ ਬੇਨਤੀ ਇਸ ਸ਼ਰਤ ਉੱਤੇ ਤਸਲੀਮ ਕੀਤੀ ਕਿ ਉਹ ਬੈਲ ਜਿਸਨੂੰ ਉਹ ਇਸ ਵਾਸਤੇ ਸਮੁੰਦਰ ਵਿੱਚੋਂ ਨਮੂਦਾਰ ਕਰੇਗਾ ਬਾਅਦ ਵਿੱਚ ਕੁਰਬਾਨੀ ਲਈ ਉਸੇ ਨੂੰ ਪੇਸ਼ ਕੀਤਾ ਜਾਵੇਗਾ। ਮਗਰ ਉਹ ਜਾਨਵਰ ਇੰਨਾ ਖ਼ੂਬਸੂਰਤ ਸੀ ਕਿ ਮੀਨੋਸ ਆਪਣੇ ਆਪ ਨੂੰ ਉਸਨੂੰ ਇਸ ਤਰ੍ਹਾਂ ਕੁਰਬਾਨ ਕਰਨ ਲਈ ਤਿਆਰ ਨਾ ਕਰ ਸਕਿਆ ਅਤੇ ਇਸ ਨੂੰ ਰੱਖਣ ਦਾ ਫ਼ੈਸਲਾ ਕੀਤਾ। ਉਸ ਨੇ ਸੋਚਿਆ ਕਿ ਪੋਸੀਡੋਨ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਣਾ ਕਿ ਉਸਨੇ ਚਿੱਟਾ ਬੈਲ ਰੱਖ ਲਿਆ ਅਤੇ ਆਪਣੇ ਇੱਕ ਹੋਰ ਦੀ ਕੁਰਬਾਨੀ ਦੇ ਦਿੱਤੀ।  ਮੀਨੋਸ ਨੂੰ ਸਜ਼ਾ ਦੇਣ ਲਈ, ਪੋਸੀਡੋਨ ਨੇ ਮੀਨੋਸ ਦੀ ਪਤਨੀ ਪਾਸੀਫ਼ੇ ਨੂੰ ਬਲਦ ਦੇ ਨਾਲ ਪਿਆਰ ਦੀ ਦੀਵਾਨੀ ਬਣਾ ਦਿੱਤਾ।ਪਾਸੀਫ਼ੇ ਨੇ ਕਾਰੀਗਰ ਡੇਡਲਸ ਤੋਂ ਇੱਕ ਖੋਖਲੀ ਲੱਕੜੀ ਦੀ ਗਊ ਬਣਵਾ ਲਈ ਅਤੇ ਚਿੱਟੇ ਬੈਲ ਦੇ ਨਾਲ ਮੇਲ ਕਰਨ ਲਈ ਇਸਦੇ ਅੰਦਰ ਵੜ ਗਈ। ਇਸ ਸਮਾਗਮ ਤੋਂ ਜੋ ਔਲਾਦ ਪੈਦਾ ਹੋਈ ਉਹ ਡਰਾਵਣਾ ਪ੍ਰਾਣੀ ਮਿਨੋਤੋਰ ਸੀ। ਪਾਸੀਫ਼ੇ ਨੇ ਉਸ ਦੀ ਦੇਖ-ਭਾਲ ਕੀਤੀ, ਮਗਰ ਉਹ ਵੱਡਾ ਹੋ ਕੇ ਬੜਾ ਖੂੰਖਾਰ ਬਣ ਗਿਆ ਅਤੇ ਇੱਕ ਔਰਤ ਅਤੇ ਇੱਕ ਜਾਨਵਰ ਦੇ ਸਮਾਗਮ ਤੋਂ ਪੈਦਾ ਹੋਇਆ ਇੱਕ ਗੈਰ ਕੁਦਰਤੀ ਅਸ਼ਲੀਲ ਬੱਚਾ ਹੋਣ ਕਰਕੇ ਭਿਆਨਕ ਹੋ ਗਿਆ। ਉਸ ਕੋਲ ਖ਼ੁਰਾਕ ਦਾ ਕੋਈ ਕੁਦਰਤੀ  ਸਰੋਤ ਨਹੀਂ ਸੀ ਅਤੇ ਇਸ ਲਈ ਉਹ ਭੋਜਨ ਲਈ ਇਨਸਾਨਾਂ ਨੂੰ ਨਿਗਲ ਜਾਂਦਾ ਸੀ। ਮਿਨੋਸ ਨੇ ਡੈੱਲਫੀ ਦੇ ਔਰੇਕਲ ਤੋਂ ਸਲਾਹ ਲੈਣ ਤੋਂ ਬਾਅਦ, ਡੇਡਲਸ ਕੋਲੋਂ ਮਿਨੋਤੋਰ ਨੂੰ ਰੱਖਣ ਲਈ ਇੱਕ ਬਹੁਤ ਵੱਡਾ ਭੂਲ-ਭੁਲਈਆ ਤਿਆਰ ਕਰਵਾ ਲਿਆ ਸੀ। ਇਸ ਦੀ ਸਥਿਤੀ ਨੋਸੋਸ ਵਿੱਚ ਮੀਨੋਸ ਦੇ ਮਹਿਲ ਦੇ ਨੇੜੇ ਸੀ।[8]

ਨੋਟ

[ਸੋਧੋ]
  1. "English Dictionary: Definition of Minotaur". Collins. Retrieved 20 July 2013.
  2. "American English Dictionary: Definition of Minotaur". Collins. Retrieved 20 July 2013.
  3. Kern, Hermann (2000). Through the Labyrinth. Munich, London, New York: Prestel. p. 34. ISBN 3791321447.
  4. semibovemque virum semivirumque bovem, according to Ovid, Ars Amatoria 2.24, one of the three lines that his friends would have deleted from his work, and one of the three that he, selecting independently, would preserve at all cost, in the apocryphal anecdote told by Albinovanus Pedo. (noted by J. S. Rusten, "Ovid, Empedocles and the Minotaur" The American Journal of Philology 103.3 (Autumn 1982, pp. 332-333) p. 332.
  5. In a counter-intuitive cultural development going back at least to Cretan coins of the 4th century BC, many visual patterns representing the Labyrinth do not have dead ends like a maze; instead, a single path winds to the center. See Kern, Through the Labyrinth, Prestel, 2000, Chapter 1, and Doob, The Idea of the Labyrinth, Cornell University Press, 1990, Chapter 2.
  6. Pausanias, Description of Greece 2. 31. 1
  7. The Hesiodic Catalogue of Women fr. 140, says of Zeus' establishment of Europa in Crete: "...he made her live with Asterion the king of the Cretans. There she conceived and bore three sons, Minos, Sarpedon and Rhadamanthys."
  8. "Minotaur | Greek mythology". Encyclopedia Britannica (in ਅੰਗਰੇਜ਼ੀ). Retrieved 2017-11-07.