ਸਮੱਗਰੀ 'ਤੇ ਜਾਓ

ਮਿਰਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਕ ਬੂਟੇ ਦੇ ਫਲ ਨੂੰ, ਜਿਹੜਾ ਪਹਿਲਾਂ ਹਰਾ ਹੁੰਦਾ ਹੈ ਜਦ ਪੱਕ ਜਾਂਦਾ ਹੈ ਤਾਂ ਉਸ ਦਾ ਰੰਗ ਲਾਲ ਹੋ ਜਾਂਦਾ ਹੈ, ਮਿਰਚ ਕਹਿੰਦੇ ਹਨ। ਮਿਰਚ ਅੰਦਰ ਬੀਜ ਹੁੰਦੇ ਹਨ। ਮਿਰਚ ਕੌੜੀ ਹੁੰਦੀ ਹੈ। ਸਬਜ਼ੀ ਬਣਾਉਣ ਲਈ ਹਰੀ ਮਿਰਚ ਦੀ ਵਰਤੋਂ ਕੀਤੀ ਜਾਂਦੀ ਹੈ। ਲਾਲ ਮਿਰਚ ਵੀ ਵਰਤੀ ਜਾਂਦੀ ਹੈ। ਲਾਲ ਮਿਰਚ ਨੂੰ ਸੁਕਾ ਕੇ, ਪੀਹ ਕੇ ਵੀ ਸਬਜ਼ੀ ਲਈ ਵਰਤਿਆ ਜਾਂਦਾ ਹੈ ਦਹੀਂ, ਰਾਇਤਾ, ਪਕੌੜੇ ਅਤੇ ਹੋਰ ਚਟ-ਪਟੀਆਂ ਖਾਣ ਵਾਲੀਆਂ ਵਸਤਾਂ ਤਿਆਰ ਕਰਨ ਲਈ ਵੀ ਪੀਠੀ ਹੋਈ ਮਿਰਚ ਵਰਤੀ ਜਾਂਦੀ ਹੈ। ਪੀਠੀ ਹੋਈ ਮਿਰਚ ਨੂੰ ਸਬਜ਼ੀ ਬਣਾਉਣ ਵਾਲੇ ਸੁੱਕੇ ਤਿਆਰ ਕੀਤੇ ਗਰਮ ਮਸਾਲੇ ਵਿਚ ਵੀ ਵਰਤਿਆ ਜਾਂਦਾ ਹੈ। ਹਰੀ ਮਿਰਚ, ਲਾਲ ਮਿਰਚ ਤੇ ਪੀਠੀ ਹੋਈ ਮਿਰਚ ਨੂੰ ਪਦੀਨੇ, ਧਨੀਏ, ਪਿਆਜ ਅਤੇ ਹੋਰ ਚੱਟਣੀਆਂ ਵਿਚ ਵੀ ਵਰਤਿਆ ਜਾਂਦਾ ਹੈ। ਹਰੀ ਮਿਰਚ ਦਾ ਆਚਾਰ ਵੀ ਪਾਇਆ ਜਾਂਦਾ ਹੈ।

ਸਾਬਤ ਸੁੱਕੀ ਲਾਲ ਮਿਰਚ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਟੂਣੇ ਕਰਨ ਲਈ ਵੀ ਵਰਤਿਆ ਜਾਂਦਾ ਹੈ। ਹਲਕੇ ਕੁੱਤੇ ਦੇ ਵੱਢੇ ਦੇ ਇਲਾਜ ਲਈ ਜਿਸ ਥਾਂ 'ਤੇ ਹਲਕੇ ਕੁੱਤੇ ਨੇ ਵੱਢਿਆ ਹੁੰਦਾ ਹੈ, ਉਸ ਥਾਂ ਉਪਰ ਸੁੱਕੀਆਂ ਲਾਲ ਮਿਰਚਾਂ ਬੰਨ੍ਹ ਕੇ ਵੀ ਇਕ ਟੂਣਾ ਕੀਤਾ ਜਾਂਦਾ ਹੈ। ਇਕ ਕਾਲੀ ਮਿਰਚ ਹੈ ਜਿਹੜੀ ਸਬਜ਼ੀ ਬਣਾਉਣ ਵਾਲੇ ਗਰਮ ਮਸਾਲੇ ਵਿਚ, ਦਵਾਈਆਂ ਵਿਚ ਅਤੇ ਹੋਰ ਕਈ ਥਾਵਾਂ 'ਤੇ ਵਰਤੀ ਜਾਂਦੀ ਹੈ। ਇਕ ਪਹਾੜੀ ਮਿਰਚ ਹੈ, ਜਿਸ ਨੂੰ ਸ਼ਿਮਲਾ ਮਿਰਚ ਵੀ ਕਹਿੰਦੇ ਹਨ, ਉਸ ਦੀ ਸਬਜ਼ੀ ਬਣਾਈ ਜਾਂਦੀ ਹੈ। ਮਿਰਚ ਪੈਦਾ ਕਰਨ ਲਈ ਪਹਿਲਾਂ ਮਿਰਚ ਦੇ ਬੀਜਾਂ ਨੂੰ ਬੀਜਿਆ ਜਾਂਦਾ ਹੈ। ਬੀਜਾਂ ਤੋਂ ਪਨੀਰੀ ਤਿਆਰ ਹੁੰਦੀ ਹੈ। ਪਨੀਰੀ ਨੂੰ ਪੱਟ ਕੇ ਲਾਇਆ ਜਾਂਦਾ ਹੈ। ਪਨੀਰੀ ਤੋਂ ਫਿਰ ਮਿਰਚ ਦਾ ਬੂਟਾ ਬਣਦਾ ਹੈ। ਬੂਟੇ ਮਿਰਚ ਲੱਗਦੀ ਹੈ। ਅੱਜ ਤੋਂ 50 ਕੁ ਸਾਲ ਪਹਿਲਾਂ ਹਰ ਜਿਮੀਂਦਾਰ ਆਪਣੇ ਘਰ ਲੋੜ ਜੋਗੀ ਮਿਰਚ ਜ਼ਰੂਰ ਬੀਜਦਾ ਸੀ। ਪਰ ਹੁਣ ਕੋਈ ਕੋਈ ਜਿਮੀਂਦਾਰ ਹੀ ਬੀਜਦਾ ਹੈ। ਮਿਰਚ ਦੀ ਜ਼ਿਆਦਾ ਖੇਤੀ ਹੁਣ ਵਪਾਰ ਲਈ ਕੀਤੀ ਜਾਂਦੀ ਹੈ। ਲੋੜ ਅਨੁਸਾਰ ਪਰਿਵਾਰ ਹੁਣ ਮਿਰਚ ਬਾਜ਼ਾਰ ਵਿਚੋਂ ਹੀ ਖਰੀਦਦੇ ਹਨ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.