ਸਮੱਗਰੀ 'ਤੇ ਜਾਓ

ਮਿਰਣਾਲਿਨੀ ਸਾਰਾਭਾਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਿਰਣਾਲਿਨੀ ਸਾਰਾਭਾਈ ਇੱਕ ਮਸ਼ਹੂਰ ਕਲਾਸੀਕਲ ਡਾਂਸਰ ਸੀ। ਜਿਸਦਾ ਜਨਮ ਚੇਨਈ ਵਿੱਚ ਹੋਇਆ। ਉਹਨਾਂ ਨੇ ਰਵਿਦਰ ਨਾਥ ਟੈਗੋਰ ਦੀ ਨਿਗਰਾਨੀ ਹੇਠ ਸਾਂਤੀ ਨਿਕੇਤਨ ਤੋਂ ਪੜ੍ਹਾਈ ਕੀਤੀ। ਇਸ ਤੋਂ ਬਿਨਾਂ ਮਿਰਣਾਲਿਨੀ ਸਾਰਾਭਾਈ ਨੇ ਅਮਰੀਕਾ ਵਿੱਚ ਵੀ ਪੜ੍ਹਾਈ ਕੀਤੀ। ਉਹਨਾਂ ਨੇ ਭਾਰਤਨਾਟਿਅਮ ਤੇ ਕਥਾਕਲੀ ਦੀ ਸਿੱਖਿਆ ਲਈ। ਮਿਰਣਾਲਿਨੀ ਸਾਰਾਭਾਈ ਦਾ ਵਿਆਹ ਉਨੀ ਸੋ ਬਿਆਲੀ ਵਿੱਚ ਭਾਰਤ ਦੇ ਪੁਲਾੜ ਪ੍ਰੋਗਰਾਮ ਦੇ ਪਿਤਾਮਾ ਬਿਕਰਮ ਸਾਰਾਭਾਈ ਨਾਲ ਹੋਇਆ। ਉਹਨਾਂ ਦੀ ਇੱਕ ਬੇਟੀ ਮਲਿਕਾ ਜੋ ਪਰਸਿੱਧ ਡਾਂਸਰ ਹੈ ਤੇ ਇੱਕ ਬੇਟਾ ਕਾਰਤੀਕੇਘ ਹਨ। ਉਨੀ ਸੋ ਅੜਤਾਲੀ ਵਿੱਚ ਅਹਿਮਦਾਬਾਦ ਵਿੱਚ ਇੱਕ ਦਰਪਣ ਅਕੈਡਮੀ ਆਫ ਪਰਫ਼ਾਰਮਿੰਗ ਆਰਟਸ ਦੀ ਸਥਾਪਨਾ ਕੀਤੀ। ਇਸ ਸੰਸਥਾਂ ਵਿੱਚ ਅੱਜ ਤੱਕ ਅਠਾਰਾਂ ਹਜ਼ਾਰ ਵਿਦਿਆਰਥੀ ਭਾਰਤਨਾਟਿਅਮ ਤੇ ਕਥਾਕਲੀ ਦੀ ਸਿੱਖਿਆ ਲੈ ਚੁੱਕੇ ਹਨ। ਮਿਰਣਾਲਿਨੀ ਸਾਰਾਭਾਈ ਨੂੰ ਪਦਮ ਭੂਸਨ ਤੇ ਪਦਮ ਸਿਰੀ ਦੇ ਸਨਮਾਨ ਨਾਲ ਨਵਾਜਿਆ ਗਿਆ। ਸਤਾਨਵੇ ਸਾਲ ਦੀ ਉਮਰ ਤੋਂ ਬਾਅਦ ਉਹਨਾਂ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ।