ਸਮੱਗਰੀ 'ਤੇ ਜਾਓ

ਮਿਲਣੀ ਕਰਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਹਿਲੇ ਸਮਿਆਂ ਦੇ ਵਿਆਹ ਸਮੇਂ ਜਦ ਮੁੰਡੇ ਦੀ ਜੰਨ ਕੁੜੀ ਵਾਲਿਆਂ ਦੇ ਪਿੰਡ ਦੀ ਫਿਰਨੀ ਤੇ ਪਹੁੰਚਦੀ ਸੀ ਤਾਂ ਕੁੜੀ ਦੇ ਪਰਿਵਾਰ ਵਾਲਿਆਂ ਦੇ ਪੁਰਸ਼ ਮੈਂਬਰ, ਨਜ਼ਦੀਕੀ ਰਿਸ਼ਤੇਦਾਰ, ਪਿੰਡ ਦੇ ਮੋਹਤਬਰ ਬੰਦੇ ਤੇ ਪਿੰਡ ਦੀ ਪੰਚਾਇਤ ਜੰਨ ਨੂੰ ਜੀ ਆਇਆਂ ਕਹਿੰਦੀ ਸੀ। ਫਿਰ ਲੜਕੀ ਦਾ ਬਾਪੂ ਖੱਦਰ ਦੇ ਖੇਸ ਉੱਪਰ ਚਾਂਦੀ ਦਾ ਇਕ ਰੁਪਇਆ ਰੱਖ ਕੇ ਮੁੰਡੇ ਦੇ ਬਾਪੂ ਨੂੰ ਪੇਸ਼ ਕਰਦਾ ਸੀ। ਨਜ਼ਰ ਕਰਦਾ ਸੀ। ਕੁੜਮ-ਕੁੜਮ ਆਪਸ ਵਿਚ ਜੱਫੀ ਪਾਉਂਦੇ ਸਨ। ਵਿਆਹ ਦੀ ਇਸ ਰਸਮ ਨੂੰ ਮਿਲਣੀ ਕਹਿੰਦੇ ਹਨ। ਮਿਲਣੀ ਜੰਨ ਦੇ ਢੁਕਾਅ ਸਮੇਂ ਦੋਵਾਂ ਕੁੜਮਾਂ ਦਾ ਆਪਸੀ ਮੇਲ ਹੁੰਦਾ ਸੀ/ਹੈ। ਸਮੇਂ ਦੇ ਬੀਤਣ ਨਾਲ ਫੇਰ ਕੁੜਮਾਂ ਦੀ ਮਿਲਣੀ ਦੇ ਨਾਲ-ਨਾਲ ਮੁੰਡੇ ਅਤੇ ਕੁੜੀ ਦੇ ਮਾਮਿਆਂ ਦੀ ਮਿਲਣੀ ਦਾ ਰਿਵਾਜ ਪੈ ਗਿਆ। ਚਾਂਦੀ ਦੇ ਇਕ ਰੁਪੈ ਦੀ ਥਾਂ ਫੇਰ ਖੇਸ ਉੱਪਰ 11/21 ਰੁਪਇਆਂ ਦੇ ਨੋਟ ਰੱਖ ਕੇ ਮਿਲਣੀ ਕੀਤੀ ਜਾਣ ਲੱਗੀ।

ਹੁਣ ਤਾਂ ਮਿਲਣੀ ਖੱਦਰ ਦੇ ਖੇਸ ਦੀ ਥਾਂ ਵਧੀਆ ਕੰਬਲਾਂ ਉੱਪਰ ਕੋਈ 511/ - ਰੁਪੈ ਰੱਖ ਕੇ ਤੇ ਕੋਈ 1011/- ਰੁਪੈ ਰੱਖ ਕੇ ਕਰਦਾ ਹੈ। ਮਿਲਣੀ ਵੀ ਹੁਣ ਬਾਪੂ, ਤਾਏ, ਚਾਚੇ, ਮਾਮੇ, ਫੁੱਫੜ, ਮਾਸੜ, ਭਣੋਈਏ ਆਦਿ ਸਭ ਨਾਲ ਕਰਨ ਦਾ ਰਿਵਾਜ ਚੱਲ ਪਿਆ ਹੈ। ਜਿਸ ਪਰਿਵਾਰ ਵਿਚ ਮੁੰਡੇ ਦਾ ਦਾਦਾ ਬੈਠਾ ਹੋਵੇ, ਦਾਦੇ ਨਾਲ ਵੀ ਮਿਲਣੀ ਕੀਤੀ ਜਾਂਦੀ ਹੈ। ਬਹੁਤੇ ਵਿਆਹ ਹੁਣ ਵਿਆਹ ਭਵਨਾਂ ਵਿਚ ਹੁੰਦੇ ਹਨ। ਇਸ ਲਈ ਮਿਲਣੀਆਂ ਵੀ ਹੁਣ ਵਿਆਹ ਭਵਨਾਂ ਦੇ ਦਰਵਾਜਿਆਂ ਦੇ ਸਾਹਮਣੇ ਹੀ ਕੀਤੀਆਂ ਜਾਂਦੀਆਂ ਹਨ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.