ਸਮੱਗਰੀ 'ਤੇ ਜਾਓ

ਮਿਲਿੰਦ ਸੋਮਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਿਲਿੰਦ ਸੋਮਨ
ਮਿਲਿੰਦ ਸੋਮਨ 2015 ਵਿਚ
ਜਨਮਫਰਮਾ:ਜਨਮ ਮਿਤੀ ਅਤੇ ਉਮਰ
ਰਾਸ਼ਟਰੀਅਤਾਭਾਰਤੀ
ਪੇਸ਼ਾ{{|ਤੈਰਾਕ|ਮਾਡਲ|ਐਕਟਰ|ਨਿਰਮਾਤਾ|ਟੀਵੀ ਪੇਸ਼ਕਾਰ}}
ਜੀਵਨ ਸਾਥੀ
  • (ਵਿ. 2006⁠–⁠2009)
  • ਅੰਕਿਤਾ ਕੰਵਰ
    (ਵਿ. 2018)


ਮਿਲਿੰਦ ਸੋਮਨ (ਜਨਮ 4 ਨਵੰਬਰ 1965) ਇੱਕ ਭਾਰਤੀ ਅਦਾਕਾਰ, ਸੁਪਰਮਾਡਲ, ਫਿਲਮ ਨਿਰਮਾਤਾ ਅਤੇ ਫਿਟਨੈਸ (ਤੰਦਰੁਸਤੀ) ਦੇ ਸ਼ੌਕੀਨ ਹਨ।

ਸ਼ੁਰੂਆਤੀ ਅਤੇ ਨਿੱਜੀ ਜੀਵਨ

[ਸੋਧੋ]

ਸੋਮਨ ਦਾ ਜਨਮ 4 ਨਵੰਬਰ 1965 ਨੂੰ ਗਲਾਸਗੋ, ਸਕਾਟਲੈਂਡ ਵਿੱਚ ਹੋਇਆ ਸੀ। ਉਸਦਾ ਪਰਿਵਾਰ ਇੰਗਲੈਂਡ ਚਲਾ ਗਿਆ ਜਿੱਥੇ ਉਹ ਸੱਤ ਸਾਲ ਦੀ ਉਮਰ ਤੱਕ ਰਿਹਾ। 1973 ਵਿੱਚ, ਉਸ ਦਾ ਪਰਿਵਾਰ ਭਾਰਤ ਵਾਪਸ ਆ ਗਿਆ ਅਤੇ ਦਾਦਰ, ਮੁੰਬਈ ਵਿੱਚ ਵਸ ਗਿਆ। ਉਸ ਨੇ ਡਾ. ਐਂਟੋਨੀਓ ਦਾ ਸਿਲਵਾ ਹਾਈ ਸਕੂਲ ਅਤੇ ਜੂਨੀਅਰ ਕਾਲਜ ਆਫ ਕਾਮਰਸ, ਦਾਦਰ, ਮੁੰਬਈ ਵਿੱਚ ਦਾਖਲਾ ਲਿਆ।

ਮਿਲਿੰਦ ਸੋਮਨ ਮਾਈਲੀਨ ਜ਼ਮਪਨੋਈ ਜੋ ਕਿ ਇੱਕ ਫ੍ਰੈਂਚ ਅਭਿਨੇਤਰੀ ਹੈ 2006 ਦੀ ਫਿਲਮ, ਵੈਲੀ ਆਫ ਫਲਾਵਰਜ਼ ਦੇ ਸੈਟ 'ਤੇ ਮਿਲਿਆ। ਜੁਲਾਈ 2006 ਚ ਦੋਵਾਂ ਨੇ ਗੋਆ ਦੇ ਇਕ ਰਿਜ਼ੋਰਟ ਚ ਵਿਆਹ ਕਰਵਾ ਲਿਆ ਸੀ। ਮਿਲਿੰਦ ਅਤੇ ਮਾਈਲਿਨ ਨੇ ੨੦੦੮ ਵਿੱਚ ਵੱਖ ਹੋਣ ਦਾ ਫੈਸਲਾ ਕੀਤਾ। ਇਨ੍ਹਾਂ ਦਾ 2009 ਵਿੱਚ ਤਲਾਕ ਹੋ ਗਿਆ ਸੀ।

ਕੈਰੀਅਰ

[ਸੋਧੋ]

ਹਾਲਾਂਕਿ ਸੋਮਨ ਕੋਲ ਇੰਜੀਨੀਅਰਿੰਗ ਡਿਪਲੋਮਾ ਹੈ, ਪਰ ਉਸਨੇ ਕਦੇ ਵੀ ਇਸ ਖੇਤਰ ਵਿੱਚ ਆਪਣਾ ਕੈਰੀਅਰ ਬਣਾਉਣ ਬਾਰੇ ਨਹੀਂ ਸੋਚਿਆ ਸੀ। ਇਸ ਲਈ ਉਹ 1988 'ਚ ਮਾਡਲਿੰਗ ਦੇ ਖੇਤਰ ਚ ਆ ਗਏ। ਸੋਮਨ ਅਲੀਸ਼ਾ ਚਿਨੋਏ ਦੇ ਸੰਗੀਤ ਵੀਡੀਓ, ਮੇਡ ਇਨ ਇੰਡੀਆ (1995) ਵਿੱਚ ਨਜ਼ਰ ਆਏ। 1990 ਦੇ ਦਹਾਕੇ ਦੇ ਮੱਧ ਵਿੱਚ ਇੱਕ ਮਾਡਲ ਵਜੋਂ ਕੰਮ ਕਰਨ ਤੋਂ ਥੋੜ੍ਹੀ ਦੇਰ ਬਾਅਦ, ਉਸਨੇ ਭਾਰਤੀ ਵਿਗਿਆਨ ਗਲਪ ਟੀਵੀ ਸੀਰੀਜ਼ ਕੈਪਟਨ ਵਯੋਮ ਵਿੱਚ ਮੁੱਖ ਭੂਮਿਕਾ ਨਿਭਾਈ। 2000 ਦੇ ਦਹਾਕੇ ਦੇ ਸ਼ੁਰੂ ਵਿੱਚ, ਉਸਨੇ ਆਪਣਾ ਧਿਆਨ ਫਿਲਮਾਂ 'ਤੇ ਕੇਂਦਰਿਤ ਕੀਤਾ। ਸੋਮਨ ਦੀਆਂ ਫਿਲਮਾਂ ਚ 16 ਦਸੰਬਰ, ਪਚਿਕਿਲੀ ਮੁਥੁਚਰਮ, ਪਯਾ, ਅਗਨੀ ਵਰਸ਼ਾ ਅਤੇ ਨਿਯਮ ਦਿ ਸੁਪਰਹਿੱਟ ਫਾਰਮੂਲਾ ਆਫ ਲਵ ਆਦਿ ਸ਼ਾਮਲ ਹਨ। 2007 ਵਿੱਚ ਉਹ ਇਲੂਜ਼ਨ, ਸਲਾਮ ਭਾਰਤ ਅਤੇ ਭੇਜਾ ਫਰਾਈ ਵਿੱਚ ਨਜ਼ਰ ਆਏ।2016 ਵਿੱਚ, ਉਹ ਹਿੰਦੀ ਫਿਲਮ ਬਾਜੀਰਾਓ ਮਸਤਾਨੀ ਵਿੱਚ ਇੱਕ ਕਿਰਦਾਰ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਏ ਸਨ।

ਖੇਡਾਂ ਵਿਚ

[ਸੋਧੋ]

ਉਸਨੇ 6 ਸਾਲ ਦੀ ਉਮਰ ਵਿੱਚ ਤੈਰਾਕੀ ਸ਼ੁਰੂ ਕੀਤੀ। ਸੀਨੀਅਰ ਪੱਧਰ 'ਤੇ ਆਪਣੇ ਰਾਜ ਦੀ ਨੁਮਾਇੰਦਗੀ ਕਰਨ ਤੋਂ ਪਹਿਲਾਂ ਉਸਨੇ 10 ਸਾਲ ਦੀ ਉਮਰ ਵਿੱਚ ਵੱਖ-ਵੱਖ ਉਮਰ ਸਮੂਹਾਂ ਵਿੱਚ ਮਹਾਰਾਸ਼ਟਰ ਦੀ ਪ੍ਰਤੀਨਿਧਤਾ ਕੀਤੀ ਹੈ। ਸੋਮਨ ਨੇ 1984 ਵਿੱਚ ਕਾਠਮੰਡੂ ਵਿੱਚ ਹੋਈਆਂ ਸ਼ੁਰੂਆਤੀ ਦੱਖਣੀ ਏਸ਼ੀਅਨ ਖੇਡਾਂ (ਫਿਰ ਦੱਖਣੀ ਏਸ਼ੀਅਨ ਫੈਡਰੇਸ਼ਨ ਖੇਡਾਂ ਵਜੋਂ ਜਾਣੀਆਂ ਜਾਂਦੀਆਂ ਸਨ) ਵਿੱਚ ਤੈਰਾਕੀ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਜਿੱਥੇ ਉਸਨੇ ਚਾਂਦੀ ਦਾ ਤਗਮਾ ਜਿੱਤਿਆ। 2015 ਵਿੱਚ, ਮਿਲਿੰਦ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 15 ਘੰਟੇ 19 ਮਿੰਟ ਵਿੱਚ ਆਇਰਨਮੈਨ ਚੈਲੇਂਜ ਨੂੰ ਪੂਰਾ ਕੀਤਾ।

ਫਿਲਮੋਗਰਾਫੀ

[ਸੋਧੋ]

ਫਿਲਮਾਂ

ਹਵਾਲੇ

[ਸੋਧੋ]