ਮਿਹਰਗੜ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Map of Pakistan showing Mehrgarh in relation to the cities of Quetta, Kalat, and Sibi and the Kachi Plain of Balochistan.
ਮਿਹਰਗੜ੍ਹ
مہرگڑھ
مهرګړ
ਮਿਹਰਗੜ੍ਹ is located in ਪਾਕਿਸਤਾਨ
Shown within ਪਾਕਿਸਤਾਨ
ਹੋਰ ਨਾਂ ਮੇਹਰਗੜ੍ਹ , ਮੇਰ੍ਹਗੜ੍ਹ , ਮੇਰ੍ਹਗਾਹੜ
ਟਿਕਾਣਾ ਧਾਦਰ, ਬਲੋਚਿਸਤਾਨ ਪਾਕਿਸਤਾਨ
ਗੁਣਕ 29°23′N 67°37′E / 29.383°N 67.617°E / 29.383; 67.617
ਅਤੀਤ
ਸਥਾਪਨਾ ਅੰ. 7000 ਈ.ਪੂ.
ਉਜਾੜਾ ਅੰ. 2600 ਈ.ਪੂ.
ਕਾਲ ਨਵੀਨ ਪੱਥਰ ਯੁੱਗ
Site notes
ਖੁਦਾਈ ਦੀ ਮਿਤੀ 1974–1986, 1997–2000
ਪੁਰਾਤੱਤਵ ਵਿਗਿਆਨੀ ਯੌਂ ਫ਼ਰਾਂਸੂਆ ਯਾਰੀਜ, ਕਾਥਰੀਨ ਯਾਰੀਜ

ਮਿਹਰਗੜ੍ਹ ਨਵੀਨ ਪੱਥਰ ਯੁੱਗ ਦੀਆਂ ਸਭ ਤੋਂ ਪ੍ਰਮੁੱਖ ਪੁਰਾਣੀਆਂ ਥਾਵਾਂ ਵਿਚੋਂ ਇੱਕ ਹੈ। ਇਹ ਅੱਜ ਤੋਂ 9000 ਤੋਂ ਲੈ ਕੇ 5200 ਵਰੇ ਪਹਿਲਾਂ ਵਸਦੀ ਥਾਂ ਸੀ। ਇਹ ਜਗ੍ਹਾ ਬਲੋਚਿਸਤਾਨ, ਪਾਕਿਸਤਾਨ ਦੇ ਕੱਛੀ ਦੇ ਪਾਸੇ ਸਥਿਤ ਹੈ।[1] ਮਿਹਰਗੜ੍ਹ ਦੇ ਲੋਕ ਕੱਚੀਆਂ ਇੱਟਾਂ ਦੇ ਘਰਾਂ ਵਿੱਚ ਰਹਿੰਦੇ ਸਨ। ਇਹ ਲੋਕ ਅਨਾਜ ਇਕੱਠਾ ਕਰ ਕੇ ਰੱਖਦੇ ਸਨ, ਤਾਂਬੇ ਦੇ ਔਜ਼ਾਰ ਬਣਾਉਂਦੇ ਸਨ, ਤੇ ਧਾਤ ਦੀਆਂ ਚੀਜ਼ਾਂ ਬਣਾਂਓਦੇ ਸਨ। ਇਹ ਨਗਰੀ 4600 ਵਰੇ ਪਹਿਲਾਂ ਤੱਕ ਵਸਦੀ ਰਹੀ। ਮਿਹਰਗੜ੍ਹ ਦੀ ਰਹਿਤਲ ਨੂੰ ਹੜੱਪਾ ਦੀ ਰਹਿਤਲ ਤੋਂ ਪੁਰਾਣਾ ਮੰਨ ਲਿਆ ਗਿਆ ਹੈ। ਅਹਿਮਦ ਹੁਸਨ ਦਾਨੀ ਕਿੰਦੇ ਨੇਂ ਕਿਹਾ "ਮਿਹਰ ਗੜ੍ਹ ਦੀਆਂ ਖੋਜਾਂ ਨੇਂ ਹੜੱਪਾ ਰਹਿਤਲ ਦੇ ਬਾਰੇ ਸੋਚ ਨੂੰ ਬਦਲ ਦਿੱਤਾ ਹੈ "। ਅਪ੍ਰੈਲ 2006 ਦੇ ਸਾਈਨਸੀ ਰਸਾਲੇ ਨੇਚਰ ਵਿਚ ਇਹ ਗੱਲ ਲਿਖੀ ਗਈ ਕਿ ਮਿਹਰਗੜ੍ਹ ਉਹ ਪਹਿਲੀ ਜਗ੍ਹਾ ਸੀ ਜਿਥੇ ਇਕ ਜ਼ਿੰਦਾ ਬੰਦੇ ਦੇ ਦੰਦਾਂ ਵਿਚ ਡਰਿੱਲ ਕੀਤੀ ਗਈ।

ਇਹ ਉਹ ਥਾਂ ਹੈ ਜਿਥੇ ਕਣਕ ਤੇ ਜੌਂ ਪਹਿਲੀ ਵਾਰੀ ਬੀਜੇ ਗਏ। ਇਥੋਂ ਪਹਿਲੀ ਵਾਰੀ ਡੰਗਰ ਪਾਲਣ ਦਾ ਪਤਾ ਵੀ ਲਗਦਾ ਹੈ।[2][3]

ਮਿਹਰਗੜ੍ਹ ਦਰਾ ਬੁਲਾਣ ਦੇ ਨੇੜੇ ਹੋਣ ਕਰ ਕੇ ਇਸ ਥਾਂ ਨੂੰ 1974 ਵਿੱਚ ਯੌਂ ਫ਼ਰਾਂਸੂਆ ਯਾਰੀਜ ਨੇਂ ਆਪਣੀ ਟੋਲੀ ਨਾਲ਼ ਲਭਿਆ। 1974 ਤੋਂ 1986 ਤਕ ਖੋਜ ਜਾਰੀ ਰਹੀ।

ਹਵਾਲੇ[ਸੋਧੋ]

  1. "Stone age man used dentist drill". 
  2. UNESCO World Heritage. 2004. ". Archaeological Site of Mehrgarh
  3. Hirst, K. Kris. 2005. "Mehrgarh". Guide to Archaeology