ਮਿਹਰਬਾਨ ਵਾਲੀ ਜਨਮਸਾਖੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਿਹਰਬਾਨ ਵਾਲੀ ਜਨਮਸਾਖੀ ਆਕਾਰੀ ਪੱਖ ਤੋ ਮੱਧਕਾਲੀਨ ਪੰਜਾਬੀ ਵਾਰਤਕ ਦੀ ਸਭ ਤੋ ਵੱਡੀ ਵਾਰਤਕ ਰਚਨਾ ਹੈ.ਜੋ ੬ ਭਾਗਾਂ ਵਿੱਚ ਵੰਡੀ ਹੋਈ ਹੈ. ਇਨ੍ਹਾਂ ਸਾਖੀਆਂ ਦੀ ਕੁੱਲ ਗਿਣਤੀ ੫੭੫ ਹੈ .ਇਸ ਸਾਖੀਆਂ ਦੇ ਪਹਿਲੇ ੩ 'ਸਚਖੰਡ ਪੋਥੀ ','ਹਰਿਜੀ ਪੋਥੀ',ਤੇ 'ਚਤੁਰ੍ਭੁਜ ਪੋਥੀ'ਵਿਚ ਹੀ ਮਿਲਦੇ ਹਨ ਤੇ ਬਾਕੀ ਭਾਗਾਂ ਦੇ ਸਿਰਫ ਨਾਮ ਹੀ ਪ੍ਪਾਤ ਹਨ ਅਤੇ ਉਹ ਹਨ 'ਕੇਸੋ ਰਾਇ ਪੋਥੀ ਅਭੈਪਦ ਪੋਥੀ',ਅਤੇ 'ਪ੍ਰੇਮ ਪਦ ਪੋਥੀ'.ਸਿਖ ਇਤਿਹਾਸ ਖੋਜ ਵਿਭਾਗ ਨੂੰ ਗ੍ਰੰਥੀ ਗਿਆਨੀ ਬਿਸ਼ਨ ਤੋ ਪ੍ਰਾਪਤ ਹੋਏ. ਇਸ ਦੇ ਪਹਿਲੇ ਭਾਗ ਨੂੰ ੧੯੬੨ ਵਿੱਚ ਅਤੇ ਤੀਜੇ ਭਾਗ ਨੂੰ ੧੯੬੯ ਵਿੱਚ ਸੰਪਾਦਿਤ ਕਰਕੇ ਛਾਪਿਆਂ ਗਿਆ. [1] ਇਸ ਰਚਨਾ ਨੂੰ ਲਿਖਵਾਉਣ ਵਾਲਾ ਮੋਢੀ ਮਿਹਰਬਾਨ ਤੋ ਲਿਖਣ ਵਾਲਾ 'ਕੇਸੋ ਦਾਸ ਬ੍ਰਾਹਮਣ'ਸੀ. 'ਸੱਚਖੰਡ' ਪੋਥੀ ਦੀ ਸੁਧਾਈ ਮੋਢੀ ਮਿਹਰਬਾਨ ਨੇ ਅਤੇ ਪਿਛਲੀਆਂ ਦੋਹਾਂ ਪੋਥੀਆਂ ਦੇ ਨਾਮ 'ਹਰਿ ਜੀ'ਤੇ 'ਚਤੁਰ੍ਭੁਜ' ਨਾਲ ਪ੍ਰਚਲਿਤ ਹੋ ਗਈਆਂ. ਪਹਿਲੀ ਪੋਥੀ ਵਿੱਚ ਗੁਰੂ ਨਾਨਕ ਦੇਵ ਦੇ ਜੀਵਨ ਤੋ ਕਰਤਾਰਪੁਰ ਤਕ ਦੇ ਭਾਗ ਦਾ ਵਿਵਰਣ ਹੈ ਅਤੇ ਪਿਛਲੀਆਂ ਵਿੱਚ ਕਰਤਾਰਪੁਰ ਦੇ ਨਿਵਾਸ ਵੇਲੇ ਦਾ. ਮੀਣਾ ਸੰਪਰਦਾਇ ਦਾ'ਵੈਸ਼ਨਵ ਵਿਚਾਰਧਾਰਾ' ਦੇ ਪ੍ਭਾਵ ਹੇਠ ਰਚਨਾ ਰਚੀ ਗਈ. [2] ਇਸ ਰਚਨਾ ਵਿੱਚ ਵਿਸਤਾਰ ਤੇ ਉਪਦੇਸ਼ਾਤਮਿਕਤਾ ਦੇ ਅੰਸ਼ 'ਪੁਰਾਤਨ ਜਨਮਸਾਖੀ' ਤੋ ਵਧੇਰੇ ਹਨ . ਗੱਲ ਨੂੰ ਸਪਸ਼ਟ ਤੋਂ ਨਿਸਚਿਤ ਰੂਪ ਵਿੱਚ ਪ੍ਰਗਟਾਗਉਣ ਦਾ ਯਤਨ ਕੀਤਾ ਗਿਆ . [3] .

ਹਵਾਲੇ[ਸੋਧੋ]

  1. 'ਜਨਮਸਾਖੀ ਗੁਰੂ ਨਾਨਕ ਦੇਵ ਜੀ ਦੇ ਨਾਮ ਹੇਠ ਪ੍ਰੋ.ਕਿ੍ਪਾਲ ਸਿੰਘ'
  2. ਬਲਵੀਰ ਸਿੰਘ ਨੰਦਾ 'ਪੁਰਾਤਨ ਸੰਪਰਦਾਇ'ਪੰਨਾ ਨੰ.੩੪-੬੦.
  3. ਡਾਂ. ਰਤਨ ਸਿੰਘ ਜੱਗੀ,ਪੰਨਾ ੯੧'ਪੁਰਾਤਨ ਪੰਜਾਬੀ ਵਾਰਤਕ:ਵਿਕਾਸ ਵਿਸ਼ਲਸ਼ੇ