ਮਿੰਗ-ਨਾ ਵੇਨ
ਮਿੰਗ-ਨਾ ਵੇਨ | |
---|---|
ਜਨਮ | |
ਹੋਰ ਨਾਮ | ਮਿੰਗ-ਨਾ, ਮਿੰਗ ਨਾ, ਮਿੰਗ ਵੇਨ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 1985–ਵਰਤਮਾਨ |
ਜੀਵਨ ਸਾਥੀ |
ਕਰਕ ਏਨਜ਼
(ਵਿ. 1990; ਤਲਾਕ 1993)ਐਰਿਕ ਮਾਈਕਲ ਜ਼ੀ (ਵਿ. 1995) |
ਬੱਚੇ | 2 |
ਵੈੱਬਸਾਈਟ | www |
ਮਿੰਗ-ਨਾ ਵੇਨ (ਚੀਨੀ: 温明娜; ਪਿਨਯਿਨ: Wēn Míngnà; ਜਨਮ 20 ਨਵੰਬਰ 1963) ਇੱਕ ਮਕਾਉ ਅਮਰੀਕੀ ਅਦਾਕਾਰਾ ਹੈ। 1990ਵਿਆਂ ਤੋਂ ਬਾਅਦ ਫਿਲਮਾਂ ਦੇ ਵਿੱਚ ਇਸਦਾ ਨਾਂ ਇਸਦੇ ਪਰਿਵਾਰਕ ਨਾਂ ਤੋਂ ਬਿਨਾਂ ਹੀ ਲਿਖਿਆ ਜਾਂਦਾ ਹੈ। ਇਸ ਲਈ ਇਸਨੂੰ ਮਿੰਗ-ਨਾ ਜਾਂ ਮਿੰਗ ਨਾ ਕਿਹਾ ਜਾਂਦਾ ਹੈ।
ਇਹ ਮੁਲਾਨ ਅਤੇ ਮੁਲਾਨ 2 ਫਿਲਮਾਂ ਦੀ ਮੁੱਖ ਪਾਤਰ ਫ਼ਾ ਮੁਲਾਨ ਨੂੰ ਅਵਾਜ਼ ਦੇਣ ਲਈ ਮਸ਼ਹੂਰ ਹੈ।
2013 ਤੋਂ ਇਹ ਏਬੀਸੀ ਐਕਸ਼ਨ ਡਰਾਮਾ ਟੀਵੀ ਲੜੀ "ਏਜੈਂਟਸ ਆਫ਼ ਸ਼ੀਲਡ" ਉੱਤੇ ਮਲਿੰਡਾ ਮੇ ਦਾ ਪਾਤਰ ਨਿਭਾ ਰਹੀ ਹੈ।
ਮੁੱਢਲਾ ਜੀਵਨ
[ਸੋਧੋ]ਸਭਿਆਚਾਰਕ ਇਨਕਲਾਬ ਦੌਰਾਨ ਇਸਦੇ ਮਾਪੇ ਸੂਜ਼ੂ, ਚੀਨ ਤੋਂ ਮਕਾਉ ਜਾ ਕੇ ਰਹਿਣ ਲੱਗੇ। ਵੇਨ ਦਾ ਜਨਮ ਕੋਲੋਏਨ ਵਿੱਚ ਹੋਇਆ ਅਤੇ ਇਹ ਆਪਣੀ ਮਾਂ ਨਾਲ ਹਾਂਗ ਕਾਂਗ ਵਿੱਚ ਪਲੀ। ਛੋਟੇ ਹੁੰਦੇ ਹੀ ਇਸਦਾ ਪਰਿਵਾਰ ਸੰਯੁਕਤ ਰਾਜ ਅਮਰੀਕਾ ਵਿੱਚ ਜਾ ਕੇ ਰਹਿਣ ਲੱਗਿਆ।
ਅਦਾਕਾਰੀ ਸਫ਼ਰ
[ਸੋਧੋ]ਵੇਨ ਨੇ ਟੀਵੀ ਉੱਤੇ ਪਹਿਲੀ ਵਾਰ 1985 ਵਿੱਚ ਮਿਸਟਰ ਰੌਜਰਜ਼ ਨੇਬਰਹੁੱਡ" ਟੀਵੀ ਲੜੀ ਵਿੱਚ ਕੰਮ ਕੀਤਾ।[1] 1988 ਤੋਂ 1991 ਤੱਕ ਇਸਨੇ "ਐਜ਼ ਦ ਵਰਲਡ ਟਰਨਜ਼" ਟੀਵੀ ਲੜੀ ਉੱਤੇ ਲਾਇਨ ਹਿਊਜ਼ ਦੀ ਭੂਮਿਕਾ ਨਿਭਾਈ।
ਨਿੱਜੀ ਜੀਵਨ
[ਸੋਧੋ]1990 ਵਿੱਚ ਵੇਨ ਨੇ ਅਮਰੀਕੀ ਫ਼ਿਲਮ ਲੇਖਕ ਕਰਕ ਏਨਜ਼ ਨਾਲ ਵਿਆਹ ਕਰਵਾਇਆ ਅਤੇ 1993 ਵਿੱਚ ਇਹਨਾਂ ਨੇ ਤਲਾਕ ਕਰਵਾ ਲਿਆ। 16 ਜੂਨ 1995 ਨੂੰ ਵੇਨ ਨੇ ਆਪਣੇ ਦੂਜੇ ਪਤੀ ਐਰਿਕ ਮਾਈਕਲ ਜ਼ੀ ਨਾਲ ਵਿਆਹ ਕਰਵਾਇਆ। ਇਹਨਾਂ ਦੇ ਦੋ ਬੱਚੇ ਹਨ; ਇੱਕ ਮੁੰਡਾ ਅਤੇ ਇੱਕ ਕੁੜੀ। 2007 ਦੇ ਮੁਤਾਬਕ ਵੇਨ ਅਤੇ ਇਸਦਾ ਪਰਿਵਾਰ ਕਾਲਾਬਾਸਾਜ਼, ਕੈਲੀਫੋਰਨੀਆ ਵਿੱਚ ਰਹਿ ਰਿਹਾ ਹੈ। ਇਸਦੀ ਕੁੜੀ ਮਾਈਕਲਾ ਇੱਕ ਅਵਾਜ਼ ਅਦਾਕਾਰਾ ਹੈ ਅਤੇ ਇਹ ਡਿਜ਼ਨੀ ਚੈਨਲ ਦੇ ਸ਼ੋਅ "ਸੋਫੀਆ ਦ ਫਰਸਟ" ਉੱਤੇ ਸ਼ਹਿਜ਼ਾਦੀ ਜੂਨ ਨੂੰ ਅਵਾਜ਼ ਦਿੰਦੀ ਹੈ।
ਹਵਾਲੇ
[ਸੋਧੋ]- ↑ "Ming-Na". TV.com. CBS Interactive. Archived from the original on ਫ਼ਰਵਰੀ 12, 2021. Retrieved October 28, 2013.
{{cite web}}
: Unknown parameter|dead-url=
ignored (|url-status=
suggested) (help)