ਮਿੱਗ 21

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਿਕੇਓਂ ਗੁਰੇਵਿੱਚ ਮਿੱਗ-21 (English: Mikoyan-Gurevich MiG-21,ਰੂਸੀ: Микоян и Гуревич МиГ-21) ਨਾਟੋ ਨਾਮ ਫਿਸ਼ਬੇਡ ਇੱਕ ਆਵਾਜ ਤੋ ਵੀ ਤੇਜ ਚੱਲਣ ਵਾਲਾ ਲੜਾਕੂ ਜਹਾਜ ਹੈ ਜੋ ਕਿ ਮਿਕੇਓੰ ਗੁਰੇਵਿੱਚ ਡੀਜਾਇਨ ਬੇਉਰੋ ਦੁਆਰਾ ਸੋਵੀਅਤ ਯੂਨੀਅਨ ਵਿੱਚ ਤਿਆਰ ਕੀਤਾ ਗਿਆ। ਇਸਨੂੰ ਬਲਾਲੈਕਾ ਦੇ ਨਾਮ ਨਾਲ ਬੁਲਾਇਆ ਜਾਂਦਾ ਸੀ ਕਿਉਂਕਿ ਇਹ ਰੂਸੀ ਸੰਗੀਤ ਵਾਜਾ ਆਲੋਵੇਕ (ਪੈਨਸਲ) ਦੀ ਤਰ੍ਹਾਂ ਦਿਖਦਾ ਸੀ।

ਪੁਰਾਣੇ ਪ੍ਰਤੀਰੂਪ ਵਿੱਚ ਏਸ ਨੂੰ ਦੂਜੀ ਪੀੜੀ ਡੇ ਲੜਾਕੂ ਜਹਾਜਾਂ ਵਿੱਚ ਗਿਣਿਆ ਜਾਂਦਾ ਸੀ। ਪ੍ਰੰਤੂ ਇਸ ਦੇ ਨਵੇਂ ਪ੍ਰਤੀਰੂਪ ਨੂੰ ਤੀਜੀ ਪੀੜੀ ਦੇ ਲੜਾਕੂ ਜਹਾਜਾਂ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ। ਲਗਪਗ 60 ਦੇਸ਼ ਅਤੇ 4 ਮਹਾਦੀਪ ਮਿੱਗ 21 ਦੀ ਵਰਤੋਂ ਕਰ ਚੁੱਕੇ ਹਨ ਅਤੇ ਅਜੇ ਵੀ ਕਈ ਦੇਸ਼ਾਂ ਵਿੱਚ ਅੱਧੀ ਸਦੀ ਤੋਂ ਇਸ ਦੀ ਵਰਤੋਂ ਕਰ ਰਹੇ ਹਨ। ਇਸ ਜਹਾਜ ਨੇ ਹਵਾਈ ਖੇਤਰ ਵਿੱਚ ਕਈ ਰਿਕਾਰਡ ਕਾਇਮ ਕੀਤੇ। ਨਾਮ ਅਨੁਸਾਰ ਇਹ ਦੁਨਿਆ ਵਿੱਚ ਆਵਾਜ ਤੋ ਤੇਜ ਚਲਣ ਵਾਲਾ ਸਬ ਤੋ ਵਧ ਉਤਪਾਦਨ ਵਾਲਾ ਜਹਾਜ ਹੈ। ਅਤੇ ਕੋਰੀਅਨ ਜੰਗ ਤੋਂ ਬਾਅਦ ਲੜਾਕੂ ਜਹਾਜਾਂ ਵਿੱਚ ਇਸ ਦਾ ਸਬ ਤੋ ਵੱਧ ਉਤਪਾਦਨ ਕੀਤਾ ਗਿਆ।ਇਸ ਦਾ ਸਭ ਤੋ ਲੰਬੇ ਸਮੇਂ ਤਕ ਉਤਪਾਦਨ ਕੀਤਾ ਗਿਆ (1959-1985)

ਵਿਕਾਸ[ਸੋਧੋ]

ਮੁੱਢ[ਸੋਧੋ]

ਮਿੱਗ 21 ਜਹਾਜ ਨੂੰ ਸੋਵੀਅਤ ਸੰਘ ਦੇ ਦੂਜੀ ਪੀੜੀ ਦੇ ਆਵਾਜ ਦੀ ਰਫਤਾਰ ਤੋ ਘੱਟ ਰਫਤਾਰ ਤੇ ਚੱਲਣ ਵਾਲੇ ਜਹਾਜਾਂ ਤੋ ਅੱਗੇ ਜਾਰੀ ਕੀਤਾ ਗਿਆ ਸਭ ਤੋ ਪਹਿਲਾਂ ਮਿੱਗ 15 ਅਤੇ ਮਿੱਗ 17 ਅਤੇ ਆਵਾਜ ਦੀ ਰਫਤਾਰ ਤੋਂ ਤੇਜ ਚੱਲਣ ਵਾਲੇ ਮਿੱਗ 19 ਜਹਾਜਾਂ ਦਾ ਉਤਪਾਦਨ ਕੀਤਾ ਗਿਆ।