ਸੋਵੀਅਤ ਯੂਨੀਅਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸੋਵੀਅਤ ਸੰਘ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Союз Советских Социалистических Республик
Soyuz Sovetskikh Sotsialisticheskikh Respublik
ਸੋਵੀਅਤ ਸਮਾਜਵਾਦੀ ਗਣਤੰਤਰਾਂ ਦਾ ਸੰਘਹੋਰ ਨਾਂ

 

 

 

1922–1991[1]
Flag State Emblem
ਮਾਟੋ
Пролетарии всех стран, соединяйтесь!
ਪੰਜਾਬੀ: ਸੰਸਾਰ ਦੇ ਕਿਰਤੀਓ, ਇਕੱਠੇ ਹੋ ਜਾਓ!
ਰਾਸ਼ਟਰ ਗੀਤ
"The Internationale"
(1922–1944)

"State Anthem of the USSR"
(1944–1991)
ਦੂਸਰੀ ਸੰਸਾਰ ਜਬਗ ਤੋਂ ਬਾਅਦ ਸੋਵੀਅਤ ਸੰਘ
ਰਾਜਧਾਨੀ ਮਾਸਕੋ
ਭਾਸ਼ਾ(ਵਾਂ) ਰੂਸੀ ਭਾਸ਼ਾ, ਹੋਰ ਕਈ
ਸਰਕਾਰ ਫੈਡਰਲ ਮਾਰਕਸਵਾਦੀ-ਲੈਨਿਨਵਾਦੀ ਢਾਂਚਾ[2][3][4][5]
ਸੋਵੀਅਤ ਸੰਘ ਦਾ ਜਨਰਲ ਸਕੱਤਰ
 - 1922-1952 ਜੋਸਿਫ਼ ਸਟਾਲਿਨ (first)
 - 1990-1991 ਵਲਾਦੀਮੀਰ ਇਵਾਸ਼ਕੋ (last)
ਸੋਵੀਅਤ ਸੰਘ ਦੇ ਪ੍ਰਧਾਨ
 - 1922–1938 ਮਿਖਾਇਲ ਕਾਲੀਨਿਨ (ਪਹਿਲਾ)
 - 1988–1991 ਮਿਖਾਇਲ ਗੋਰਬਾਚੇਵ (ਆਖ਼ਰੀ)
ਸੋਵੀਅਤ ਸੰਘ ਦਾ ਪ੍ਰੀਮੀਅਰ
 - 1922–1924 ਵਲਾਦੀਮੀਰ ਲੈਨਿਨ (ਪਹਿਲਾ)
 - 1991 ਇਵਾਨ ਸਿਲਾਯੇਵ (ਆਖ਼ਰੀ)
Legislature ਸਰਵਉੱਚ ਸੋਵੀਅਤ
 - Upper house ਸੰਘ ਦਾ ਸੋਵੀਅਤ
 - Lower house ਰਿਆਸਤਾਂ ਦਾ ਸੋਵੀਅਤ
ਇਤਹਾਸਕ ਜੁੱਗ ਦੂਸਰੀ ਸੰਸਾਰ ਜੰਗ / ਠੰਢੀ ਜੰਗ
 - ਸੋਵੀਅਤ ਸੰਘ ਬਣਾਉਣ ਦੀ ਸੰਧੀ 30 ਦਸੰਬਰ 1922
 - ਸੋਵੀਅਤ ਸੰਘ ਦਾ ਭੰਗ ਹੋਣਾ 26 ਦਸੰਬਰ 1991[1]
ਏਰੀਆ
 - 1991 2,24,02,200 ਕਿਮੀ2 (86,49,538 sq ਮੀ)
Population
 - 1991 est. 29,30,47,571 
     Density 13.1 /km2  (33.9 /sq mi)
Currency ਸੋਵੀਅਤ ਰੂਬਲ (руб)
Internet TLD .su1
Calling code +7
Preceded by
Succeeded by
Russian SFSR
Transcaucasian SFSR
Ukrainian SSR
Byelorussian SSR
Armenia
Azerbaijan
Belarus
Estonia
Georgia
Kazakhstan
Kyrgyzstan
Latvia
Lithuania
Moldova
Russia
Tajikistan
Turkmenistan
Ukraine
Uzbekistan

ਸੋਵੀਅਤ ਸੰਘ (Сою́з Сове́тских Социалисти́ческих Респу́блик, ਸਯੂਜ਼ ਸਵਯੇਤਸਕੀਖ਼ ਸਸਤੀਆਲੀਸਤੀਚਯੇਸਕੀਖ਼ ਰਿਸਪੂਬਲਿਕ), ਜਿਸ ਨੂੰ USSR ਜਾਂ ਸੋਵੀਅਤ ਯੂਨੀਅਨ ਵੀ ਕਿਹਾ ਜਾਂਦਾ ਸੀ, ਇੱਕ ਸੋਸ਼ਲਿਸਟ ਦੇਸ਼ ਸੀ ਜੋ ਕਿ 1922 ਤੋਂ 1991 ਤੱਕ ਕਾਇਮ ਰਿਹਾ। ਉਸ ਨੂੰ ਆਮ ਬੋਲੀ ਵਿਚ ਰੂਸ ਯਾਨੀ ਰਸ਼ੀਆ ਵੀ ਆਖਿਆ ਜਾਂਦਾ ਸੀ, ਜਿਹੜਾ ਕਿ ਗਲਤ ਸੀ ਕਿਉਂਕਿ ਰੂਸ ਇਸ ਸੰਘ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਤਾਕਤਵਰ ਰਿਪਬਲਿਕ ਸੀ। ਇਹ ਇਨ੍ਹਾਂ ਵੱਡਾ ਸੀ ਕਿ ਸੋਵੀਅਤ ਸੰਘ ਵਿਚ ਮੌਜੂਦ ਰੂਸ ਤੋਂ ਇਲਾਵਾ 14 ਰਿਆਸਤਾਂ ਦਾ ਕੁੱਲ ਰਕਬਾ ਰੂਸ ਦੇ ਰਕਬੇ ਦੇ ਘੱਟ ਸੀ। 1945 ਤੋਂ ਉਸਦੀ 1991 ਦੀ ਤਹਲੀਲ ਤੱਕ ਸੋਵੀਅਤ ਯੂਨੀਅਨ ਅਮਰੀਕਾ ਦੇ ਨਾਲ-ਨਾਲ ਦੁਨੀਆਂ ਦਾ ਸਭ ਤੋਂ ਤਾਕਤਵਰ ਦੇਸ਼ ਸੀ। ਇਸਦੀ ਰਾਜਧਾਨੀ ਮਾਸਕੋ ਸੀ।

ਸੋਵੀਅਤ ਦੌਰ[ਸੋਧੋ]

USSR ਨੂੰ 1917 ਦੇ ਇਨਕਲਾਬ ਦੌਰਾਨ ਬਣਨ ਵਾਲੇ ਰਿਆਸਤੀ ਇਲਾਕੇ ਵਿੱਚ ਕਾਇਮ ਕੀਤਾ ਗਿਆ ਤੇ ਸਮੇਂ ਦੇ ਨਾਲ ਨਾਲ ਇਸ ਦੀਆਂ ਭੂਗੋਲਿਕ ਸੀਮਾਵਾਂ ਬਦਲਦੀਆਂ ਰਹੀਆਂ। ਆਖ਼ਿਰ ਵੱਡੀ ਟ ਫੁੱਟ ਦੇ ਬਾਦ ਬਾਲਟਿਕ ਰਿਆਸਤਾਂ, ਪੂਰਬੀ ਪੋਲੈਂਡ, ਪੂਰਬੀ ਯੂਰਪ ਦਾ ਕੁੱਝ ਹਿੱਸਾ ਤੇ ਕੁੱਝ ਦੂਜੀਆਂ ਰਿਆਸਤਾਂ ਦੇ ਇਜਫੇ ਤੇ ਫਿਨਲੈਂਡ ਤੇ ਪੋਲੈਂਡ ਦੀ ਅਲਹਿਦਗੀ ਦੇ ਬਾਅਦ ਇਸ ਦੀਆਂ ਸੀਮਾਵਾਂ ਸ਼ਾਹੀ ਦੌਰ ਵਾਲੇ ਰੂਸ ਜਿੰਨੀਆਂ ਰਹੀਆਂ।

ਸੋਵਿਅਤ ਸੰਘ ਸਰਦ ਜੰਗ ਦੇ ਦੌਰਾਨ ਕਮਿਊਨਿਸਟ ਰਿਆਸਤਾਂ ਲਈ ਇਕ ਮਿਸਾਲ ਰਿਹਾ ਤੇ ਹਕੂਮਤ ਤੇ ਅਦਾਰਿਆਂ ਤੇ ਮੁਲਕ ਦੀ ਵਾਹਦ ਸਿਆਸੀ ਪਾਰਟੀ ਸੋਵਿਅਟ ਸੰਘ ਦੀ ਕੀਮੋਨਸਟ ਪਾਰਟੀ ਦੀ ਅਜਾਦਾ ਦਾਰੀ ਰਹੀ।

ਸੋਵਿਅਤ ਸੋਸ਼ਲਿਸਟ ਰਿਆਸਤਾਂ ਦੀ ਤਾਦਾਦ 1956 ਤੱਕ 4 ਤੋਂ ਵੱਧ ਕੇ 15 ਹੋ ਗਈ ਸੀ। ਜਿਹੜੀਆਂ ਕਿ ਇਹ ਸਨ:

ਆਰ ਮੰਨਿਆ ਏਸ.ਏਸ.ਆਰ ਯਾਨੀ ਆਰਮੀਨੀਆ ਸੋਵਿਅਤ ਸੋਸ਼ਲਿਸਟ ਜਮਹੂਰੀਆ, ਕਜ਼ਾਕ ਏਸ ਏਸ ਆਰ, ਕਿਰਗ਼ਜ਼ ਏਸ ਏਸ ਆਰ, ਤਾਜਿਕ ਏਸ ਏਸ ਆਰ, ਤੁਰ ਕਮਾਨ ਏਸ ਏਸ ਆਰ, ਅਜ਼ਬਕ ਏਸ ਏਸ ਆਰ, ਆਜ਼ਰਬਾਈਜਾਨ ਏਸ ਏਸ ਆਰ, ਜਾਰਜੀਆ ਏਸ ਏਸ ਆਰ, ਮਾਲਦਵਾ ਏਸ ਏਸ ਆਰ, ਅਸਟੋਨਿਆ ਏਸ ਏਸ ਆਰ, ਲਟਵਿਆ ਏਸ ਏਸ ਆਰ, ਲਿਥੂਆਨੀਆ ਏਸ ਏਸ ਆਰ, ਬੇਲਾਰੂਸ ਏਸ ਏਸ ਆਰ, ਯਵਕਰਾਈਨ ਏਸ ਏਸ ਆਰ ਤੇ ਸ੍ਵੇਤ ਸੋਸ਼ਲਿਸਟ ਜਮਹੂਰੀਆ ਵਫ਼ਾਕ ਰੋਸ।

ਸੋਵਿਅਟ ਸੰਘ ਦੇ 1991 'ਚ ਟੁੱਟਣ ਦੇ ਬਾਦ ਇਨ੍ਹਾਂ ਸਾਰੀਆਂ 15 ਰਿਆਸਤਾਂ ਨੂੰ ਪੜਨਾ ਰੂਸੀ ਰਿਆਸਤਾਂ ਜਾਂ ਸੋਵਿਅਤ ਰਿਆਸਤਾਂ ਆਖਿਆ ਜਾਂਦਾ ਏ। ਇਨ੍ਹਾਂ ਚੋਂ 11 ਰਿਆਸਤਾਂ ਨੇ ਮਿਲ ਕੇ ਇਕ ਢੇਲੀ ਢਾਲੀ ਜਿਹੀ ਕਨਫ਼ਡਰੀਸ਼ਨ ਬਣਾ ਲਈ ਏ ਤੇ ਉਸਨੂੰ ਆਜ਼ਾਦ ਰਿਆਸਤਾਂ ਦੀ ਦੌਲਤ-ਏ-ਮੁਸ਼ਤਰਕਾ ਆਖਿਆ ਜਾਂਦਾ ਏ। ਤਿਰਕਮਾਨਿਸਤਾਨ ਜਿਹੜਾ ਪਹਿਲੇ ਦੌਲਤ-ਏ-ਮੁਸ਼ਤਰਕਾ ਦਾ ਬਾਕਾਇਦਾ ਮੈਂਬਰ ਸੀ ਹੁਣ ਏਸੋਸੀ ਐਟ ਮੈਂਬਰ ਦਾ ਦਰਜਾ ਰੱਖਦਾ ਏ। ੩ ਬਾਲਟਿਕ ਰਿਆਸਤਾਂ ਲਟਵਿਆ, ਅਸਟੋਨਿਆ ਤੇ ਲਿਥੂਆਨੀਆ ਨੇ ਇਸ ਚ ਸ਼ਮੂਲੀਅਤ ਇਖ਼ਤਿਆਰ ਨਈਂ ਕੀਤੀ ਬਲਕਿ ਯੂਰਪੀ ਸੰਘ ਤੇ ਨੀਟੂ ਚ ਸ਼ਮੂਲੀਅਤ ਇਖ਼ਤਿਆਰ ਕਰ ਲਈ। ਵਫ਼ਾਕ ਰੂਸ ਤੇ ਬੇਲਾਰੂਸ ਨੇ ਹੁਣ ਯੂਨੀਅਨ ਆਫ਼ ਰਸ਼ੀਆ ਤੇ ਬੇਲਾਰੂਸ ਬਣਾ ਲਈ ਏ।

ਇਤਿਹਾਸ[ਸੋਧੋ]

ਸੋਵਿਅਤ ਸੰਘ ਨੂੰ ਰੂਸੀ ਸਾਮਰਾਜ ਦੀ ਈ ਇਕ ਸ਼ਕਲ ਆਖਿਆ ਜਾਂਦਾ ਏ। ਆਖਰੀ ਰੂਸੀ ਜਾਰ ਨਿਕੋਲਸ ਦੋਮ ਨੇ ਮਾਰਚ 1917 ਤੱਕ ਹਕੂਮਤ ਕੀਤੀ ਤੇ ਅਗਲੇ ਸਾਲ ਆਪਣੇ ਵੰਸ਼ ਸਮੇਤ ਮਾਰਿਆ ਗਿਆ। ਸੋਵਿਅਤ ਸੰਘ ਦਾ ਕਿਆਮ ਦਸੰਬਰ 1922 'ਚ ਅਮਲ ਚ ਆਇਆ, ਉਸ ਵਕਤ ਉਸ ਚ ਰੋਸ (ਬਾਲਸ਼ਵੀਕ ਰਸ਼ੀਆ), ਯੁਕਰਾਇਨ, ਬੇਲਾਰੂਸ ਤੇ ਟਰਾਨਸ ਕਾਕੀਸ਼ਿਆ ਸ਼ਾਮਿਲ ਸਨ। ਟਰਾਨਸ ਕਾਕੀਸ਼ਿਆ ਰਿਆਸਤ ਚ ਆਜ਼ਰਬਾਈਜਾਨ, ਆਰਮੀਨੀਆ ਤੇ ਜਾਰਜੀਆ (ਗਰਜਸਤਾਨ) ਸ਼ਾਮਿਲ ਸਨ। ਤੇ ਇਨ੍ਹਾਂ ਤੇ ਬਾਲਸ਼ਵੀਕ ਪਾਰਟੀ ਦੀ ਹਕੂਮਤ ਸੀ। ਰੂਸੀ ਸਾਮਰਾਜ ਦੇ ਅੰਦਰ ਜਦੀਦ ਇਨਕਲਾਬੀ ਤਹਿਰੀਕ 1825 ਦੀ ਦਸੰਬਰ ਬਗਾਵਤ ਤੋਂ ਸ਼ੁਰੂ ਹੋਈ, 1905 ਦੇ ਅਨਲਾਬ ਦੇ ਬਾਦ 1906 'ਚ ਰੂਸੀ ਪਾਰਲੀਮੈਂਟ "ਦੋਮਾ" ਕਾਇਮ ਹੋਈ ਪਰ ਮੁਲਕ ਦੇ ਅੰਦਰ ਸਮਾਜੀ ਤੇ ਸਿਆਸੀ ਅਦਮ ਇਸਤਿਹਕਾਮ ਮੌਜੂਦ ਰਿਹਾ ਤੇ ਪਹਿਲੀ ਜੰਗ-ਏ-ਅਜ਼ੀਮ ਚ ਫ਼ੌਜੀ ਸ਼ਿਕਸਤ ਤੇ ਖ਼ੁਰਾਕ ਦੇ ਕਿੱਲਤ ਦੀ ਵਜ੍ਹਾ ਤੋਂ ਵਧਦਾ ਗਈਆ।

ਭੂਗੋਲ[ਸੋਧੋ]

ਸੋਵਿਅਟ ਸੰਘ ਵਿਸ਼ਵ ਦਾ ਸਭ ਤੋਂ ਵੱਡਾ ਦੇਸ ਸੀ ਤੇ ਧਰਤੀ ਦੇ ਕੱਲ੍ਹ ਖ਼ੁਸ਼ਕੀ ਦੇ ੧੬ ਫ਼ੀਸਦ ਹਿੱਸੇ ਤੇ ਫੈਲਿਆ ਹੋਇਆ ਸੀ ੧੯੯੧ ਚ ਸੋਵਿਅਟ ਸੰਘ ਦੇ ੧੫ ਰਿਆਸਤਾਂ ਚ ਤਕਸੀਮ ਹੋ ਜਾਣ ਦੇ ਬਾਵਜੂਦ ਅੱਜ ਵੀ ਵਫ਼ਾਕ ਰੂਸ ਦੁਨੀਆ ਦਾ ਸਭ ਤੋਂ ਵੱਡਾ ਮੁਲਕ ਏ ਕਿਉਂਜੇ ਸੋਵਿਅਟ ਸੰਘ ਦੇ ਕੱਲ੍ਹ ਰਕਬੇ ਦੇ ੩ ਚੌਥਾਈ ਤੋਂ ਵੀ ਵੱਧ ਰਕਬੇ ਤੇ ਸਿਰਫ਼ ਵਫ਼ਾਕ ਰੂਸ ਮੁਸ਼ਤਮਿਲ ਸੀ। ਰੂਸੀ ਸਲਤਨਤ ਨੇ ਬਰ-ਏ-ਆਜ਼ਮ ਯੂਰਪ ਦੇ ਮਸ਼ਰਕੀ ਤੇ ਬੱਰ-ਏ-ਆਜ਼ਮ ਏਸ਼ੀਆ ਦੇ ਸ਼ੁਮਾਲੀ ਹਿੱਸਿਆਂ ਤੇ ਕਬਜ਼ਾ ਕੀਤਾ ਸੀ ਤੇ ਸੋਵਿਅਟ ਸੰਘ ਵੀ ਜ਼ਿਆਦਾ ਤਰ ਰੂਸੀ ਸਲਤਨਤ ਵਾਲੇ ਇਲਾਕਿਆਂ ਤੇ ਮੁਸ਼ਤਮਿਲ ਸੀ। ਅੱਜ ਵਫ਼ਾਕ ਰੂਸ ਕੋਲ਼ ਕੁੱਝ ਜਨੂਬੀ ਇਲਾਕੇ ਕਢ ਕੇ ਰੂਸੀ ਸਲਤਨਤ ਵਾਲੇ ਤਮਾਮ ਇਲਾਕੇ ਨੇਂ। ਮੁਲਕ ਦਾ ਜ਼ਿਆਦਾ ਤਰ ਹਿੱਸਾ ੫੦ ਡਿਗਰੀ ਸ਼ੁਮਾਲੀ ਅਰਜ਼ ਬਲ਼ਦ ਤੋਂ ਉਪਰ ਏ ਤੇ ਉਸਦਾ ਕੱਲ੍ਹ ਰਕਬਾ ਸੋਵਿਅਟ ਸੰਘ ਦੇ ਵੇਲੇ ੨ ਕਰੋੜ ੭੦ ਲੱਖ ਮੁਰੱਬਾ ਕਿਲੋਮੀਟਰ ਤੇ ਹੁਣ ਵਫ਼ਾਕ ਰੋਸ ਦਾ ਰਕਬਾ ਤਕਰੀਬਾ ੨ ਕਰੋੜ ਮੁਰੱਬਾ ਕਿਲੋਮੀਟਰ ਏ।

ਏਨੇ ਵੱਡੇ ਰਕਬੇ ਦੀ ਵਜ੍ਹਾ ਤੋਂ ਉਸਦਾ ਮੌਸਮ ਨਿਯਮ ਅਸਤਵਾਈ ਤੋਂ ਲੈ ਕੇ ਸਰਦ ਤੇ ਨਿਯਮ ਬਰਫ਼ਾਨੀ ਤੋਂ ਲੈ ਕੇ ਸ਼ਦੀਦ ਬਰਫ਼ਾਨੀ ਤੱਕ ਏ। ਸੋਵਿਅਟ ਯੂਨੀਅਨ ਦੇ ਕੱਲ੍ਹ ਰਕਬੇ ਦਾ ੧੧ ਫ਼ੀਸਦ ਕਾਬਲ ਕਾਸ਼ਤ ਜ਼ਮੀਨ ਸੀ। ੧੬ ਫ਼ੈਸਨ ਘਾਹ ਤੇ ਮੈਦਾਨ ਤੇ ਚਰਾਗਾਹਾਂ ਸਨ, ੪੧ ਫ਼ੀਸਦ ਜੰਗਲ਼ਾਤ ਤੇ ੩੨ ਫ਼ੀਸਦ ਦੂਜੇ ਇਲਾਕੇ ਸਨ ਜਿਸ ਚ ਟੈਂਡਰਾ ਦਾ ਇਲਾਕਾ ਵੀ ਸ਼ਾਮਿਲ ਏ। ਮੌਜੂਦਾ ਵਫ਼ਾਕ ਰੂਸ ਦੇ ਆਦਾਦ ਵ ਸ਼ੁਮਾਰ ਵੀ ਕੰਮ ਵ ਬੀਸ਼ ਇਹੋ ਈ ਨੀਂ।

ਸੋਵਿਅਟ ਸੰਘ ਯਾ ਹਨ ਦੇ ਵਫ਼ਾਕ ਰੂਸ ਦੀ ਚੌੜਾਈ ਮਗ਼ਰਿਬ ਤੋਂ ਮਸ਼ਰਿਕ ਵੱਲ ੧੦ ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਏ, ਜਿਹੜੀ ਕਿ ਸੇਂਟ ਪੀਟਰਜ਼ਬਰਗ ਤੋਂ ਲੈ ਕੇ ਰਾਤਮਾਨਵਾ ਤੱਕ ਫੈਲੀ ਹੋਈ ਏ। ਉਸਦੀ ਉਂਚਾਈ ਯਾਨੀ ਜਨੂਬ ਤੋਂ ਸ਼ਮਾਲ ਵੱਲ ਸੋਵਿਅਟ ਯੂਨੀਅਨ ਦੀ ੫ ਹਜ਼ਾਰ ਕਿਲੋਮੀਟਰ ਤੇ ਹੁਣ ਵਾਲੇ ਵਫ਼ਾਕ ਰੂਸ ਦੀ ਤਕਰੀਬਾ ਸਾਢੇ ੪ ਹਜ਼ਾਰ ਕਿਲੋਮੀਟਰ ਏ। ਉਸ ਦਾ ਜ਼ਿਆਦਾ ਤਰ ਹਿੱਸਾ ਨਾਹਮਵਾਰ ਤੇ ਮੁਸ਼ਕਿਲ ਗੁਜ਼ਾਰ ਏ। ਪੂਰਾ ਅਮਰੀਕਾ ਉਸ ਦੇ ਇਕ ਹਿੱਸੇ ਚ ਸਮਾ ਸਕਦਾ ਹੈ।

ਹਵਾਲੇ[ਸੋਧੋ]

  1. Declaration № 142-Н of the Soviet of the Republics of the Supreme Soviet of the Soviet Union, formally establishing the dissolution of the Soviet Union as a state and subject of international law. (ਰੂਸੀ)
  2. Historical Dictionary of Socialism. James C. Docherty, Peter Lamb. Page 85. "The Soviet Union was a one-party Marxist-Leninist state.".
  3. Ideology, Interests, and Identity. Stephen H. Hanson. Page 14. "the USSR was officially a Marxist-Leninist state"
  4. The Fine Line between the Enforcement of Human Rights Agreements and the Violation of National Sovereignity: The Case of Soviet Dissidents. Jennifer Noe Pahre. Page 336. "[...]the Soviet Union, as a Marxist-Leninist state[...]". Page 348. "The Soviet Union is a Marxist-Leninist state."
  5. Leninist National Policy: Solution to the "National Question"?. Walker Connor. Page 31. "[...]four Marxist-Leninist states (the Soviet Union, China, Czechoslovakia and Yugoslavia)[...]"