ਮਿੱਤਰ ਪਿਆਰੇ ਨੂੰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਿੱਤਰ ਪਿਆਰੇ ਨੂੰ (ਸ਼ਬਦ) - ਖਿਆਲ ਪਾਤਿਸ਼ਾਹੀ 10॥

ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ॥
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ॥
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ ॥1॥1॥

ਸ੍ਰੀ ਦਸਮ ਗ੍ਰੰਥ ਸਾਹਿਬ, ਪੰਨਾ 1347[1]

ਮਿੱਤਰ ਪਿਆਰੇ ਨੂੰ ਗੁਰੂ ਗੋਬਿੰਦ ਸਿੰਘ ਦਾ ਲਿਖਿਆ ਇੱਕ ਸ਼ਬਦ ਹੈ। ਅਨੰਦਗੜ੍ਹ ਦਾ ਕਿਲ੍ਹਾ ਛੱਡ, ਜਦੋਂ ਗੁਰੂ ਜੀ ਸਭ ਕੁਝ ਵਾਰ ਕੇ ਮਾਛੀਵਾੜੇ ਦੇ ਜੰਗਲ ਵਿੱਚ ਗੂਹੜੀ ਨੀਂਦ ਸੌਂ ਗਏ। ਲਾਮਿਸਾਲ ਇਕੱਲ ਦੀ ਇਸ ਮਾਨਸਿਕ ਅਵਸਥਾ ਵਿੱਚ ਇਸ ਮਹਾਨ ਸ਼ਬਦ ਦੀ ਰਚਨਾ ਕੀਤੀ ਗਈ ਦੱਸੀ ਜਾਂਦੀ ਹੈ।

ਹਵਾਲੇ[ਸੋਧੋ]