ਸਮੱਗਰੀ 'ਤੇ ਜਾਓ

ਮਿੱਥ ਅਤੇ ਯਥਾਰਥ:ਵਰਤਮਾਨ ਪਰਿਪੇਖ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਿੱਥ ਅਤੇ ਯਥਾਰਥ:ਵਰਤਮਾਨ ਪਰਿਪੇਖ ਮਿੱਥ ਮਨੁੱਖ ਦੀ ਵਿਕਾਸਸ਼ੀਲ ਸਿਰਜਣ ਪ੍ਰਕਿਰਿਆ ਹੈ। ਸਮੇਂ ਦੇ ਬੀਤਣ ਨਾਲ ਮਿੱਥ ਦੇ ਅਰਥਾਂ ਅਤੇ ਇਸ ਦੀ ਸਿਰਜਣ ਪ੍ਰਕਿਰਿਆ ਵਿਚ ਪਰਿਵਰਤਨ ਆਇਆ ਹੈ। ਮਿੱਥ ਬਹੁ-ਪਾਸਾਰੀ, ਬਹੁ-ਦਿਸ਼ਾਵੀ ਅਤੇ ਬਹੁਪੱਖੀ ਅਰਥਾਂ ਦੀ ਧਾਰਨੀ ਹੈ। ਆਦਿ-ਮਾਨਵ ਤੋਂ ਸ਼ੁਰੂ ਹੋਇਆ ਇਸ ਦਾ ਸਫ਼ਰ ਵਰਤਮਾਨ ਸਮੇਂ ਵਿਚ ਵੀ ਕਾਰਜਸ਼ੀਲ ਹੈ। ਵੱਖਰਤਾ ਇਹ ਹੈ ਕਿ ਇਹ ਅਲੌਕਿਕ ਜਗਤ ਦੀ ਥਾਂ ਲੌਕਿਕ ਜਗਤ ਨਾਲ ਸਬੰਧਿਤ ਹੋ ਗਈ ਹੈ, ਪਰ ਲੋਕਿਕ ਯਥਾਰਥ ਨੂੰ ਪੇਸ਼ ਕਰਨ ਲਈ ਜਿਸ ਤਰ੍ਹਾਂ ਦੇ ਵਿਸ਼ੇ ਅਤੇ ਪ੍ਰਤੀਕ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਇਸ ਨੂੰ ਲੋਕਿਕ ਤੋਂ ਅਲੌਕਿਕ ਯਥਾਰਥ ਵੱਲ ਲੈ ਕੇ ਜਾ ਰਹੇ ਹਨ। ਮਿਥ ਕਿਸੇ ਵਿਸ਼ੇਸ਼ ਕਾਲ ਦੀ ਸਮੂਹਿਕ ਮਾਨਸਿਕਤਾ ਨੂੰ ਪੇਸ਼ ਕਰਦੀ ਹੈ। ਮਿਥ ਦਾ ਕਾਰਜ ਪਰੰਪਰਾ ਦੇ ਪ੍ਰਤੀ ਜਾਗਰੂਕਤਾ ਉਤਪੰਨ ਕਰਕੇ ਅਤੀਤ ਨੂੰ ਨਵੇਂ ਜੀਵਨ ਸੰਦਰਭ ਅਤੇ ਮੁੱਲਾਂ ਵਿਚ ਪੇਸ਼ ਕਰਨਾ ਹੁੰਦਾ ਹੈ। ਮਿਥ ਵਰਤਮਾਨ ਅਤੇ ਅਤੀਤ ਦੇ ਵਿਚਕਾਰ ਸੂਤਰ ਹੈ। ਅਜੋਕੇ ਸਮੇਂ ਵਿਚ ਜਿਥੇ ਮਿੱਥਾਂ ਟੁੱਟ ਰਹੀਆਂ ਹਨ, ਉਥੇ ਕਈ ਨਵੀਆਂ ਮਿਥਾਂ ਦੀ ਸਿਰਜਣਾ ਹੋ ਰਹੀ ਹੈ, ਕਿਉਂਕਿ ਮਿੱਥ ਆਪਣੇ ਸਮੇਂ ਦਾ ਇਤਿਹਾਸਕ ਦਸਤਾਵੇਜ਼ ਹੁੰਦੀ ਹੈ।

ਮਿਥ ਇਕ ਅਜਿਹੀ ਸਿਰਜਣਾ ਹੈ, ਜੋ ਵਿਕਾਸਸ਼ੀਲ ਪਰੰਪਰਾ ਵਿਚ ਸੱਚ ਦਾ ਸਾਥ ਕਦੀ ਨਹੀਂ ਛੱਡਦੀ। ਉਦਾਹਰਣ ਲਈ ਮੌਤ ਜ਼ਿੰਦਗੀ ਦੀ ਅਟੱਲ ਸਚਾਈ ਹੈ। ਇਹ ਵੀ ਸੱਚ ਹੈ ਕਿ ਮੌਤ ਦਾ ਥਾਂ ਨਿਸ਼ਚਿਤ ਹੁੰਦਾ ਹੈ। ਇਸ ਸੰਬੰਧੀ ਪਰੰਪਰਾ ਵਿਚ ਕਈ ਕਥਾਵਾਂ ਪ੍ਰਾਪਤ ਹਨ। ਕਹਿੰਦੇ ਹਨ ਕਿ ਇਕ ਵਾਰ ਕਿਸੇ ਵਿਅਕਤੀ ਨੂੰ ਜੋਤਿਸ਼ੀਆਂ ਨੇ ਕਿਹਾ ਕਿ ਉਸ ਦੀ ਇਸ ਦਿਨ, ਇਸ ਸਮੇਂ ਮੌਤ ਹੋ ਜਾਣੀ ਹੈ। ਉਹ ਵਿਅਕਤੀ ਉਸ ਸਮੇਂ ਘਰੋਂ ਬਾਹਰ ਚਲਾ ਗਿਆ, ਜਿਹੜਾ ਜੋਤਿਸ਼ੀਆਂ ਨੇ ਉਸ ਨੂੰ ਸੀ, ਪਰੰਤੂ ਜੰਗਲ ਦੇ ਮੱਧ ਵਿਚ ਜਦੋਂ ਉਹ ਪਹੁੰਚਾ ਤਾਂ ਉਹ ਬੜਾ ਖੁਸ਼ ਹੋਇਆ ਕਿ ਉਸ ਨੇ ਮੌਤ ਜਿੱਤ ਲਈ ਹੈ, ਪਰ ਅਚਾਨਕ ਮੌਤ ਸਾਹਮਣੇ ਆ ਜਾਂਦੀ ਹੈ ਅਤੇ ਉਹ ਕਹਿੰਦੀ ਹੈ, “ਮੈਂ ਤਾਂ ਇਸ ਚਿੰਤਾ ਵਿਚ ਸੀ ਕਿ ਤੂੰ ਇਥੇ ਕਿਸ ਤਰ੍ਹਾਂ ਪਹੁੰਚੇਗਾ ? ਪਰ ਤੂੰ ਮੇਰੀ ਸਮੱਸਿਆ ਹਲ ਕਰ ਦਿੱਤੀ ਹੈ। ਪਰੰਤੂ ਅਜੋਕੇ ਯੁੱਗ ਵਿਚ ਪੁਲਾੜ ਵਿਚ ਪਹੁੰਚੀ ਕਲਪਨਾ ਚਾਵਲਾ ਅਤੇ ਉਸ ਦੇ ਸਾਥੀਆਂ ਦਾ ਸਪੇਸ ਸ਼ਟਲ ਮਿਸ਼ਨ ਪੂਰਤੀ ਤੋਂ ਜਦੋਂ ਵਾਪਸ ਪਰਤਿਆ ਤਾਂ ਉਸ ਸਮੇਂ ਉਸ ਦੀ ਤਕਨੀਕੀ ਖ਼ਰਾਬੀ ਵਿਗਿਆਨੀਆਂ ਦੀ ਅਜਿਹੀ ਥਾਂ 'ਤੇ ਮੌਤ ਦਾ ਸਬੱਬ ਬਣੀ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹ ਘਟਨਾ ਸਮੁੱਚੀ ਦੁਨੀਆ ਦੇ ਸਾਹਮਣੇ ਰਹੱਸਬਣ ਗਈ ਅਤੇ ਰਹੱਸ ਉਸ ਸਮੇਂ ਮਿਥ ਬਣ ਗਿਆ, ਜਦੋਂ ਅਸੀਂ ਇਸ ਗੱਲ ਦੀ ਪੂਰਤੀ ਕਰਨ ਦੀ ਥਾਂ ਮਿਸ਼ਨ ਕੀ ਸੀ, ਇਸ ਦੀ ਖੋਜ ਕਰਨ ਦੀ ਲੋੜ ਨਹੀਂ ਸਮਝੀ ਸਗੋਂ ਉਸ ਨੂੰ ਭਾਰਤ ਵਿਚ ਮਹਾਂਨਾਇਕ ਬਣਾ ਦਿੱਤਾ ਅਤੇ ਉਸ ਦੇ ਨਾਂ 'ਤੇ ਕਈ ਸੁਸਾਇਟੀਆਂ ਸਥਾਪਤ ਕਰ ਦਿੱਤੀਆਂ।


ਅਜੋਕੇ ਸਮੇਂ ਵਿਚ ਨਾਇਕ ਦਾ ਸੰਕਲਪ ਵੀ ਬਦਲ ਰਿਹਾ ਹੈ, ਕਿਉਂਕਿ ਜਿੰਦਗੀ ਕਈ ਪਸਾਰਾਂ ਵਿਚ ਫੈਲ ਗਈ ਅਤੇ ਹਰ ਪਸਾਰ ਵਿਚ ਨਵੀਂ ਚੇਤਨਾ ਫੈਲਾਉਣ ਵਾਲਾ, ਕਾਰਜ ਕਰਨ ਵਾਲਾ ਵਿਅਕਤੀ ਨਾਇਕ ਦਾ ਰੂਪ ਧਾਰਨ ਕਰ ਰਿਹਾ ਹੈ। ਖ਼ਾਸ ਤੌਰ 'ਤੇ ਉਹ ਖੇਤਰ ਜਿਵੇਂ ਫ਼ਿਲਮੀ ਦੁਨੀਆ ਅਤੇ ਖੇਡਾਂ ਦਾ ਜਗਤ, ਜਿਹਨਾਂ ਦਾ ਸੰਬੰਧ ਸਿੱਧਾ ਜਨ-ਸਮੂਹ ਨਾਲ ਹੈ ਅਤੇ ਜਿਨ੍ਹਾਂ ਦੁਆਰਾ ਜਨ-ਸਮੂਹ ਦਾ ਮਨੋਰੰਜਨ ਵੀ ਹੁੰਦਾ ਹੈ। ਮਿਥ ਵੀ ਮਨੋਰੰਜਨ ਦਾ ਇਕ ਮਾਧਿਅਮ ਹੈ। ਫ਼ਿਲਮੀ ਦੁਨੀਆ ਵਿਚ ਹਰ ਚੀਜ਼ ਕਲਪਨਾ ਤੇ ਬਨਾਵਟੀਪਨ 'ਤੇ ਆਧਾਰਿਤ ਹੈ। ਪਰ ਪੇਸ ਇਹ ਜ਼ਿੰਦਗੀ ਦੇ ਯਥਾਰਥ ਨੂੰ ਕਰਦੀ ਹੈ। ਇਸ ਪੇਸ਼ਕਾਰੀ ਦੇ ਪਿੱਛੇ ਇਕ ਸਮੂਹ ਕਾਰਜਸ਼ੀਲ ਹੁੰਦਾ ਹੈ ਅਤੇ ਵਿਗਿਆਨਕ ਤਕਨੀਕਾਂ ਵੀ ਕਾਰਜਸ਼ੀਲ ਹੁੰਦੀਆਂ ਹਨ, ਪਰ ਪੇਸ਼ਕਾਰੀ ਕਲਾਕਾਰਾ ਰਾਹੀਂ ਹੁੰਦੀ ਹੈ। ਇਸ ਲਈ ਇਹਨਾਂ ਕਲਾਕਾਰਾਂ ਦਾ ਸਿੱਧਾ ਸੰਬੰਧ ਜਨ-ਮਾਨਸ ਨਾਲ ਜੁੜਦਾ ਹੈ। ਇਹ ਕਲਾਕਾਰ ਜਨ-ਮਾਨਸ ਦੇ ਮਨ ਦੀ ਅਭਿਵਿਅਕਤੀ ਕਰਨ ਕਰਕੇ ਲੋਕਾਂ ਦੇ ਨਾਇਕ ਬਣ ਜਾਂਦੇ ਹਨ ਅਤੇ ਲੋਕਾਈ ਇਹਨਾਂ ਨੂੰ ਕਿੰਗ, ਖਾਨ, ਬਾਦਸ਼ਾਹ ਵਰਗੇ ਖ਼ਿਤਾਬਾਂ ਨਾਲ ਸਨਮਾਨਿਤ ਕਰਦੀ ਹੈ। ਇਹ ਨਾਇਕ ਆਪਣੀ ਜਾਤ, ਧਰਮ, ਰਾਜ ਜਾਂ ਭਾਸ਼ਾ ਦੀ ਪ੍ਰਤੀਨਿਧਤਾ ਨਹੀਂ ਕਰਦੇ ਸਗੋਂ ਇਹ ਸਮੁੱਚੀ ਭਾਰਤੀ ਸੰਸਕ੍ਰਿਤੀ ਦੇ ਨਾਇਕ ਹੁੰਦੇ ਹਨ। ਮਿਥ ਦਾ ਨਾਇਕ ਵੀ ਕਿਸੇ ਵਿਸ਼ੇਸ਼ ਵਰਗ ਦਾ ਨਹੀਂ ਸਗੋਂ ਸਮੂਹਿਕ ਅਵਚੇਤਨਾ ਦਾ ਨਾਇਕ ਹੁੰਦਾ ਹੈ ਜੋ ਮਨੁੱਖੀ ਭਾਵਨਾਵਾਂ ਦਾ ਪ੍ਰਗਟਾਅ ਕਰਦਾ ਹੈ। ਮਿਥ ਮਾਨਵ-ਮਨ ਦੇ ਬੌਧਿਕ ਵਿਚਾਰਾਂ ਦਾ ਨਹੀਂ, ਸਗੋਂ ਮਾਨਵੀ ਹਿਰਦੇ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਸਹਿਜ, ਸਿੱਧਾ ਅਤੇ ਵਧੀਆ ਤਰੀਕਾ ਹੈ। ਇਸੇ ਤਰ੍ਹਾਂ ਖੇਡ ਜਗਤ ਵਿਚ ਮਿਲਖਾ ਸਿੰਘ ਨੂੰ ਉਡਣਾ-ਸਿੱਖ ਅਤੇ ਪੀ.ਟੀ. ਊਸਾ ਨੂੰ ਉਡਣ-ਪਰੀ ਦੇ ਖ਼ਿਤਾਬ ਨਾਲ ਲੋਕ-ਮਨ ਨੇ ਸਨਮਾਨਿਤ ਕੀਤਾ ਹੈ। ਨੌਜਵਾਨ ਪੀੜ੍ਹੀ ਦੇ ਕ੍ਰਿਕਟਰ ਸਮਰਾਟ ਸਚਿਨ ਤੇਂਦੁਲਕਰ ਨੂੰ ਇਕ ਮੈਚ ਦੌਰਾਨ ਦੋ ਸੌ ਤੋਂ ਉਪਰ ਦੌੜਾਂ ਬਣਾਉਣ ਕਰਕੇ ਕ੍ਰਿਕਟ ਦਾ ਭਗਵਾਨ ਕਿਹਾ ਗਿਆ ਸੀ। ਜਦੋਂ ਕਿ ਭਗਵਾਨ ਇਕ ਵਡੇਰੀ ਸ਼ਕਤੀ ਹੈ, ਜਿਸ ਲਈ ਕੁਝ ਵੀ ਅਸੰਭਵ ਨਹੀਂ ਹੈ। ਇਸ ਤਰ੍ਹਾਂ ਖੇਡ ਦੇ ਮੈਦਾਨ ਵਿਚ ਜਦੋਂ ਖਿਡਾਰੀ ਭਾਵੇਂ ਅਭਿਨਵ ਬਿੰਦਰਾ ਹੋਵੇ ਜਾਂ ਕੋਈ ਹੋਰ ਕੋਈ ਇਹੋ ਜਿਹਾ ਕਾਰਜ ਕਰਦਾ ਹੈ, ਜੋ ਪਹਿਲਾ ਨਾ ਹੋਇਆ ਹੋਵੇ ਤਾਂ ਪਹਿਲ ਕਰਨ ਕਰਕੇ ਨਾਇਕ ਬਣ ਜਾਂਦਾ ਹੈ। ਪਰੰਤੂ ਇਹਨਾਂ ਨਾਇਕਾਂ ਦੀ ਉਮਰ ਖੇਡ-ਜਗਤ ਵਿਚ ਕਿੰਨੀ ਦੇਰ ਕਾਇਮ ਰਹਿੰਦੀ ਹੈ, ਇਹ ਤਾਂ ਸਮਾਂ ਹੀ ਦੱਸੇਗਾ, ਪੁਰਾਤਨ ਸਮੇਂ ਵਿਚ ਨਾਇਕ ਦਾ ਜੀਵਨ-ਬਿਰਤਾਂਤ ਮੌਖਿਕ ਪਰੰਪਰਾ ਰਾਹੀਂ ਇਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤਕ ਚਲਦਾ ਸੀ। ਜਿਸ ਕਾਰਨ ਕਈ ਮਹਾਨ ਨਾਇਕ ਦੇ ਗੁਣ ਇਕ ਮਨੁੱਖ ਵਿਚ ਸੰਮਿਲਤ ਕੀਤੇ ਜਾਂਦੇ ਸਨ ਅਤੇ ਮਹਾਂ-ਨਾਇਕਦੀ ਸਿਰਜਣਾ ਹੁੰਦਾ ਸੀ। ਆਧੁਨਿਕ ਵਿਗਿਆਨ ਅਤੇ ਤਕਨਾਲੋਜੀ ਦੇ ਯੁੱਗ ਵਿਚ ਇਹ ਨਾਇਕ ਆਪਣੀ ਵਿਅਕਤੀਗਤ ਪਹਿਚਾਣ ਬਣਾਉਣ ਵਿਚ ਕਾਮਯਾਬ ਹੁੰਦ ਹਨ ਜਾਂ ਫਿਰ ਇਹਨਾਂ ਦੇ ਗੁਣਾਂ ਵਿੱਚ ਇਕ ਮਹਾਨ ਨਾਇਕ ਜਨਮ ਲੈਂਦਾ ਹੈ। ਸਿੰਘ ਅਜੀਤ ਅਤੇ ਵਰਤਮਾਨ ਵਿਚ ਸੂਤਰ ਦਾ ਕੰਮ ਕਰਦੀ ਹੈ । ਮਿਥ ਦੀ ਸਾਰਥਿਕਤਾ ਇਸ ਗੱਲ ਵਿਚ ਹੁੰਦੀ ਹੈ ਕਿ ਉਹ ਅਤੀਤ ਦੀ ਪ੍ਰਸੰਗਿਕਤਾ ਨੂੰ ਵਰਤਮਾਨ ਦੇ ਸੰਦਰਭ ਵਿਚ ਪੇਸ਼ ਕਰਕੇ ਭਵਿੱਖ ਲਈ ਰਹਿਨੁਮਾਈ ਕਰੋ। ਸਾਹਿਤਕਾਰ ਮਿਥ ਨੂੰ ਕਈ ਪ੍ਰਸੰਗਾਂ ਵਿਚ ਪੇਸ਼ ਕਰਦੇ ਹਨ। ਇਸ ਦੀ ਵਰਤੋਂ ਕਈ ਵਾਰ ਇਸ ਦਾ ਰੂਪਾਂਤਰਣ ਕਰਕੇ ਵੀ ਕੀਤੀ ਜਾਂਦੀ ਹੈ ਅਤੇ ਕਈ ਵਾਰ ਰੰਜਨਾ ਦੇ ਅਰਥਾਂ ਨੇ ਡੂੰਘਿਆਈ ਦੇਣ ਲਈ ਪ੍ਰਤੀਕ ਤੇ ਰੂਪਕ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਮੀਰੀਆਂ ਦੇ ਵਿਚ ਵੀ ਮਿਥਕ ਪਾਰਗ ਦੇ ਨਾਵਾਂ ਦੀ ਵਰਤੋਂ ਕੀਤੀ ਗਈ ਹੈ ਅਤੇ ਪ੍ਰਤੀਕਾਂ ਦੀ ਵੀ ਸ਼ਿਵ ਸੀਰੀਅਲ ਕਹਾਣੀ ਘਰ ਘਰ ਦੀ ਮੁੱਖ ਨਾਇਲਾ ਪਾਰਵਤੀ ਹੈ। ਇਸੇ ਤਰਾਂ ਗੰਗਾ ਕਲਰਜ਼ ਟੀ.ਵੀ. ਦੇ ਸੀਰੀਅਲ ਦਾ ਨਾਮ ਹੈ। ਇਸ ਤੋਂ ਇਲਾਵਾ ਪਾਣੀ ਵੇਚਣ ਵਾਲੀ ਇਕ ਕੰਪਨੀ ਮਸ਼ਹੂਰੀ ਲਈ ਪਾਣੀ ਨੂੰ ਗੰਗਾ ਦੇ ਰੂਪ ਵਿਚ ਪਵਿੱਤਰ ਤੇ ਸ਼ੁੱਧ ਦਸਦੀ ਹੈ। ਇਸ ਤਰ੍ਹਾਂ ਵਰਤਮਾਨ ਸਮੇਂ ਵਿਚ ਮਿਸ ਦਾ ਸਰੂਪ ਪ੍ਰਾਚੀਨ ਹੁੰਦਾ ਹੋਇਆ ਵੀ ਯੁੱਗ ਦੇ ਯਥਾਰਥ ਨੂੰ ਪੇਸ਼ ਕਰ ਜਾਂਦਾ ਹੈ।

ਮਿਥ ਇਕ ਅਜਿਹਾ ਬੌਧਿਕ ਤੇ ਕਲਾਤਮਕ ਪਲ ਹੈ ਜੋ ਮਨੁੱਖ ਦੇ ਮਾਨਸਿਕ ਜਗਤ ਤੇ ਸੰਸਾਰਕ ਜਗਤ ਵਿਚਕਾਰ ਰਿਸ਼ਤਾ ਕਾਇਮ ਕਰਦਾ ਹੈ। ਮਿਥ ਕਥਾ ਦੀ ਸਿਰਤਾਂਤਕ ਕਿਆ ਮਨੁੱਖ ਦੇ ਇਲਾਕਾਈ ਅਨੁਭਵ ਤੇ ਉਸ ਅਨੁਭਵ ਨਾਲ ਸਬੰਧਿਤ ਅੰਤਰ-ਦ੍ਰਿਸ਼ਟੀ ਨੂੰ ਦੇਵਤਿਆਂ ਤੇ ਬ੍ਰਹਿਮੰਡ ਦੇ ਸੰਬੰਧ ਵਿਚ ਦੁਹਰਾਉ ਦੁਆਰਾ ਇਕ ਮਾਡਲ ਦੇ ਸਰੂਪ ਵਿਚ ਪੇਸ਼ ਕਰਦੀ ਹੈ। ਇਲਾਕਾਈ ਦੇਵਤੇ ਦੇ ਸਿਰਜਣ ਸਮੇਂ ਮਨੁੱਖ ਉਹਨਾਂ ਵਿਚ ਉਹ ਸਾਰੀਆਂ ਪਾਸਰੀਰਕ ਸ਼ਕਤੀਆਂ ਨੂੰ ਜੋੜ ਦੇਂਦਾ ਹੈ, ਜੋ ਉਸ ਦੇ ਵੱਡੇ-ਵਡੇਰੇ ਦੋਵਤ ਵਿਚ ਹੁੰਦੀਆਂ ਹਨ। ਇਲਾਕਾਈ ਦੇਵਤੇ ਦੀ ਸਿਰਜਣਾ ਮਨੁੱਖ ਇਸ ਲਈ ਕਰਦਾ ਹੈ, ਕਿਉਂਕਿ ਉਸ ਦਾ ਵਿਸ਼ਵਾਸ ਹੁੰਦਾ ਹੈ ਕਿ ਸਥਾਨਕ ਦੇਵੀ ਦੇਵਤੇ ਉਸ ਦੀਆਂ ਸਮੱਸਿਆਵਾਂ ਨੂੰ ਵਧੇਰੇ ਚੰਗੀ ਤਰ੍ਹਾਂ ਜਾਣਦੇ ਹੁੰਦੇ ਹਨ ਅਤੇ ਉਹਨਾਂ ਦੇ ਸਮਾਧਾਨ ਸਮੇਂ ਵਧੇਰੇ ਸਹਾਇਕ ਹੁੰਦੇ ਹਨ। ਅਜੋਕਾ ਮਨੁੱਖ ਭੱਜ-ਦੌੜ ਵਾਲੀ ਜ਼ਿੰਦਗੀ ਜੀਅ ਰਿਹਾ ਹੈ। ਅੱਗੇ ਵਧਣ ਦੀ ਤਾਂਘ ਨੇ ਉਸ ਦੇ ਜੀਵਨ ਨੂੰ ਵਧੇਰੇ ਤਨਾਉਮਈ ਬਣਾ ਦਿੱਤਾ ਹੈ, ਜਿਸ ਕਾਰਨ ਉਹ ਮਾਨਸਿਕ ਸ਼ਾਂਤੀ ਦੀ ਤਲਾਸ਼ ਵਿਚ ਭਟਕਦਾ ਫਿਰਦਾ ਹੈ। ਉਹ ਮਾਨਵ ਰੂਪੀ ਸੰਤਾਂ, ਮਹਾਤਮਾਵਾਂ ਅਤੇ ਪੀਰਾ-ਫਕੀਰਾਂ ਨੂੰ ਦੇਵੀ ਸ਼ਕਤੀ ਦੇ ਰੂਪ ਵਿਚ ਪੂਜਦਾ ਹੈ। ਇਹ ਠੀਕ ਹੈ ਕਿ ਈਸਾਈ ਧਰਮ ਵਿਚ ਕਿਸੇ ਮਹਾਨ ਆਤਮਾ ਦੇ ਸਵਰਗਵਾਸ ਹੋਣ ਤੋਂ ਇਕ ਸਦੀ ਦੇ ਵਿਚ ਜੇਕਰ ਉਹ ਆਤਮਾ ਕੋਈ ਚਮਤਕਾਰ ਜਾ ਗ਼ੈਬੀ ਸ਼ਕਤੀ ਵਿਖਾਉਂਦੀ ਹੈ ਤਾਂ ਉਸ ਨੂੰ ਮੌਤ ਦਾ ਦਰਜਾ ਦਿੱਤਾ ਜਾਂਦਾ ਹੈ, ਪਰੰਤੂ ਹਿੰਦ ਧਰਮ ਵਿਚ ਇਸ ਦੇ ਬਿਲਕੁਲ ਉਲਟ ਹੈ। ਮਾਂ ਹਿੰਦੂ ਧਰਮ ਦੀ ਇਕ ਪਵਿੱਤਰ ਸ਼ਕਤੀ ਹੈ ਅਤੇ ਇਸ ਦੀ ਪੂਜਾ ਵੱਖਰੇ-ਵੱਖਰੇ ਰੂਪਾਂ ਵਿਚ ਕੀਤੀ ਜਾਂਦੀ ਹੈ। ਅਜੋਕਾ ਤਨਾਉਮਈ ਮਨੁੱਖ ਮਾਂ ਦੇ ਹੀ ਇਕ ਅਜੋਕੇ ਰੂਪ ਦੇ ਅਵਤਾਰ ਦੇਵਾ ਨੂੰ ਹੀ ਉਸਦਾ ਰੂਪ ਮੰਨ ਕੇ ਪੂਜਦਾਹੈ । ਦੇਵਾ ਸ਼ਬਦ ਪੁਲਿੰਗ ਹੈ, ਪਰ ਧਾਰਮਿਕ ਆਸਥਾ ਵਿਚ ਇਹ ਇਸਤਰੀ ਲਿੰਗ ਦਾ - ਧਾਰਨੀ ਹੈ | ਦੋਵਾਂ ਪੁਰਾਤਨ ਕਲਜੁਗਨ ਦਾ ਰੂਪ ਹੈ। ਪਰੰਤੂ ਅਜੋਕੇ ਮਨੁੱਖ ਕੋਲ ਇਹਨਾ ਦੇ ਅਧ ਗੁਆਚਰਣ ਕਾਰਨ ਉਹ ਦੋਵਾਂ ਨੂੰ ਹੀ ਮਾਤਾ ਦਾ ਰੂਪ ਸਮਝਦਾ ਹੈ ਅਤੇ ਇਹਨਾ ਨਾਲ ਕਈ ਤਰਾਂ ਦੀਆਂ ਬੀਬੀ ਸ਼ਕਤੀਆ ਜੁੜ ਕੇ ਉਹਨਾਂ ਨੂੰ ਮਿਥਕ ਨਾਇਕ ਬਣਾ ਰਿਹਾ ਹੈ। ਅੰਮ੍ਰਿਤਸਰ ਦੇ ਮਾਡਲ ਟਾਊਨ ਵਿਚ ਇਕ ਮੰਦਰ ਹੈ-ਮਾਤਾ ਨਾਲ ਦੇਵੀ ਜਾਂਦਾ ਜਿਹਨ ਨਾਲ ਮਨੁੱਖ ਨੇ ਕਈ ਮਿਥਕ ਕਥਾਵਾਂ ਜੋੜ ਕੇ ਉਹਨਾਂ ਨੂੰ ਦੇਵੀ ਸ਼ਕਤੀ ਦਾ ਧਾਰਨੀ ਬਣਾ ਦਿੱਤਾ ਹੈ ਅਤੇ ਮੰਦਰ ਵਿੱਚ ਉਹਨਾਂ ਦੀ ਸਨ ਦੀ ਮੂਰਤ ਸਥਾਪਤ ਕਰਕੇ ਕਿਸੇ ਦੇਵੀ ਸ਼ਕਤੀ ਦੇ ਰੂਪ ਵਿਚ ਪੂਜਾ ਕੀਤੀ ਜਾਂਦੀ ਹੈ। ਅਜਿਹੇ ਮੰਦਰ ਤੁਹਾਨ ਹੋਰ ਵੀ ਕਈ ਸ਼ਹਿਰਾਂ ਅਤੇ ਇਲਾਕਿਆਂ ਵਿਚ ਮਿਲਦੇ ਹਨ।


ਇਸ ਤੋਂ ਇਲਾਵਾ ਅਜਕਾ ਯੋਗ ਮੀਡੀਆ ਦਾ ਯੁੱਗ ਹੈ। ਮੀਡੀਆ ਨੇ ਵੀ ਕਈ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਨੇਤਾਵਾਂ ਦੇ ਚਰਿਤਰ ਇਸ ਤਰ੍ਹਾਂ ਪੇਸ ਕਰ ਹਨ, ਜਿਵੇਂ ਉਹ ਸਾਧਾਰਨ ਵਿਅਕਤੀ ਨਾ ਹੋ ਕੇ ਵਿਸ਼ੇਸ਼ ਵਿਅਕਤੀ ਹੋਣ। ਅੱਜ ਦੇ ਸਮੇਂ ਵਿਚ ਕਈ ਰਸਮਾਂ ਖਾਸ ਤੌਰ 'ਤੇ ਵਿਆਹ ਸ਼ਾਦੀਆ 'ਚ ਅਜਿਹੇ ਅਡੰਬਰ ਕੀਤੇ ਜਾ ਰਹੇ ਹਨ, ਜੋ ਪਰੀ ਲੋਕ ਤੇ ਦੇਵ ਲੋਕ ਦੇ ਸ਼ਾਹੀ ਜੀਵਨ ਨੂੰ ਮਾਤ ਪਾ ਦੇਂਦੇ ਹਨ। ਮੀਡੀਆ ਇਹਨਾਂ ਦੀ ਕਵਰੇਜ ਕਰਕੇ ਇਹਨਾਂ ਪ੍ਰਤੀ ਲੋਕ ਮਨ ਵਿਚ ਉਤਸੁਕਤਾ ਪੈਦਾ ਕਰਦਾ ਹੈ। ਇਹ ਪ੍ਰਭਾਵ ਸਥਾਈ ਨਾ ਰਹਿ ਕੇ ਲੋਕਾਂ ਨੂੰ ਇਹਨਾਂ ਪਤੀ ਨਾ ਸਿਰਫ਼ ਉਤੇਜਿਤ ਕਰਦੇ ਹਨ, ਸਗੋਂ ਉਹ ਇਕ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਦੌੜ ਵਿਚ ਵੀ ਲੱਗ ਜਾਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਇਸ ਯਥਾਰਥ ਵਿਚ ਸਮੂਹ ਦੀ ਥਾਂ ਨਿੱਜੀ ਪਹਿਚਾਣ ਕੇਂਦਰਿਤ ਹੋ ਜਾਂਦੀ ਹੈ।

ਵੇਖਿਆ ਜਾਵੇ ਤਾਂ ਅਜੋਕੇ ਸਮੇਂ ਵਿਚ ਵੀ ਮਿਥ ਦੀ ਸਿਰਜਣਾ ਹੋ ਰਹੀ ਹੈ । ਪਰ ਇਸ ਮਿੱਥ ਦਾ ਯਥਾਰਥ ਭੌਤਿਕ ਜਗਤ ਨਾਲ ਜੁੜਦਾ ਹੈ। ਭੌਤਿਕ ਜਗਤ ਦਾ ਮਨੁੱਖ ਸਵੈ-ਕੇਂਦਰਿਤ ਹੈ। ਮਨੁੱਖ ਦੀ ਮਾਨਸਿਕਤਾ ਜਿੰਨੀ ਦੇਰ ਤਕ ਸਮੂਹਿਕ ਅਵਚੇਤਨਾ ਦਾ ਰੂਪ ਧਾਰਨ ਨਹੀਂ ਕਰਦੀ, ਉਤਨੀ ਦੇਰ ਤਕ ਇਹਨਾਂ ਦੀ ਸਿਰਜਣਾ ਅਰਥਹੀਣ ਹੈ ਵੈਸੇ ਵੀ ਮਿਥ ਨੂੰ ਮਾਨਸਿਕ ਅਵਚੇਤਨ ਦਾ ਹਿੱਸਾ ਬਣਨ ਵਿਚ ਸਮਾਂ ਲੱਗਦਾ ਹੈ। ਜਿਵੇਂ ਅੱਜ ਤੋਂ ਸੱਠ-ਸੱਤਰ ਸਾਲ ਪਹਿਲਾਂ ਦੀ ਮਹਾਨ ਸ਼ਖ਼ਸੀਅਤ ਮਹਾਤਮਾ ਗਾਂਧੀ ਨੂੰ ਮਿਥ’ ਦੇ ਰੂਪ ਵਿਚ ਹੀ ਪੇਸ਼ ਕੀਤਾ ਜਾ ਰਿਹਾ ਹੈ। ਮਹਾਤਮਾ ਗਾਂਧੀ ਦੀ ਪਹਿਚਾਣ ਰਾਸ਼ਟਰ ਪਿਤਾ ਕਰਕੇ ਨਹੀਂ, ਸਗੋਂ ਉਹਨਾਂ ਦੇ ਅਹਿੰਸਾ ਦੇ ਸਿਧਾਂਤ ਕਾਰਨ ਹੋਈ ਹੈ। ਅਹਿੰਸਾ ਦੀ ਵਿਚਾਰਧਾਰਾ ਨੂੰ ਨਾ ਸਿਰਫ਼ ਫ਼ਿਲਮਾਂ ਰਾਹੀਂ ਸਗੋਂ ਵੱਖ-ਵੱਖਰੇ ਤਰੀਕਿਆਂ ਰਾਹੀਂ ਵੀ ਪੇਸ਼ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਮਿੱਥ ਹਰ ਯੁੱਗ ਦੀ ਧਾਰਨਾ ਨੂੰ ਪੇਸ਼ ਕਰਦੀ ਹੈ। ਮਿਥ ਅਜੋਕੇ ਭੌਤਿਕਵਾਦੀ ਯੁੱਗ ਵਿਚ ਵੀ ਰਚੀ ਜਾ ਰਹੀ ਹੈ ਅਤੇ ਇਹ ਕਿੰਨਾ ਸੰਦਰਭਾਂ ਵਿਚ ਰਚੀ ਜਾ ਰਹੀ ਹੈ, ਇਹ ਵਿਸ਼ਾ ਵੀ ਅਧਿਐਨ ਦੀ ਮੰਗ ਕਰਦਾ ਹੈ, ਮਿੱਥ ਦੀ ਸਿਰਜਣਾ ਹਮੇਸ਼ਾ ਵਰਤਮਾਨ ਦੇ ਯਥਾਰਥ ਦੇ ਬੋਧ ਵਿਚ ਹੁੰਦੀ ਹੈ। ਮਿੱਥ ਨੂੰ ਯਥਾਰਥ ਅਤੇ ਯਥਾਰਥ ਨੂੰ ਮਿੱਥ ਤੋਂ ਬਿਨਾਂ ਸਮਝਣਾ ਅਸੰਭਵ ਹੈ, ਭਾਵੇਂ ਉਹ ਯਥਾਰਥ ਜਾਂ ਮਿੱਥ ਵਰਤਮਾਨ ਦੀ ਹੈ ਜਾਂ ਅਤੀਤ ਦੀ।


ਹਵਾਲੇ

[ਸੋਧੋ]

[1]

  1. ਰੁਪਿੰਦਰ ਕੌਰ, ਡਾ. (2011). ਪੰਜਾਬੀ ਲੋਕਧਾਰਾ : ਸਮੱਗਰੀ ਤੇ ਪੇਸ਼ਕਾਰੀ. ਅੰਮ੍ਰਿਤਸਰ: ਰਵੀ ਸਾਹਿਤ ਪ੍ਰਕਾਸ਼ਨ ਅਮ੍ਰਿਤਸਰ-143002 ਛਾਪਕ ਪ੍ਰਿੰਟਵੈੱਲ 146, ਫੋਕਲ ਪੁਆਇੰਟ ਅਮ੍ਰਿਤਸਰ. ISBN 978-81-7143-532-6.